ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ‘ਚ ਡੁੱਬਣ ਵਾਲੇ ਨੌਜਵਾਨ ਦੀ ਹੋਈ ਸ਼ਨਾਖਤ

167

ਅੰਮ੍ਰਿਤਸਰ

ਬੀਤੇ ਦਿਨ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ‘ਚ ਛਾਲ ਮਾਰ ਕੇ ਡੁੱਬਣ ਵਾਲੇ ਨੌਜਵਾਨ ਦੀ ਲਾਸ਼ ਅੱਜ ਤੜਕੇ ਬਰਾਮਦ ਹੋ ਗਈ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਇਸ ਨੌਜਵਾਨ ਦੀ ਪਹਿਚਾਣ ਜਸਪ੍ਰੀਤ ਸਿੰਘ ਜੱਸੂ ਪੁੱਤਰ ਦਰਸ਼ਨ ਸਿੰਘ ਮਾਂਗਟ, ਉਮਰ 26, ਵਾਸੀ ਪਿੰਡ ਭਾਦਲਾ ਨੀਚਾ ਥਾਣਾ ਸਦਰ ਖੰਨਾ ਜ਼ਿਲ੍ਹਾ ਲੁਧਿਆਣਾ ਦਾ ਸੀ ਅਤੇ ਇਹ ਨੌਜਵਾਨ ਦਿਮਾਗੀ ਤੌਰ ‘ਤੇ ਪਰੇਸ਼ਾਨ ਸੀ।