ਅੱਜ ਦੇ ਆਧੁਨਿਕ ਯੁੱਗ ਵਿਚ ਇਕ ਅਜੀਬ ਤਰ੍ਹਾਂ ਦੀ ਬਿਮਾਰੀ ਹਰ ਵਰਗ ਦੇ ਮਨੁੱਖ ਨੂੰ ਲੱਗੀ ਹੋਈ ਹੈ l ਖਾਸ ਕਰਕੇ ਨਵੇ ਵਰਗ ਦੇ ਨੌਜਵਾਨਾਂ ਵਿੱਚ ਜਿਆਦਾ ਪਾਈ ਜਾ ਰਹੀ ਹੈ ਇਸ ਦਾ ਨਾਂ ਹੈ ਹਉਮੈ। ਅੱਜ ਕੱਲ੍ਹ ਹਰ ਇਨਸਾਨ ਹੰਕਾਰ ਨਾਲ ਭਰਿਆ ਦਿੱਸਦਾ ਹੈ। ਆਧੁਨਿਕ ਵਰਗ ਦੇ ਬਹੁਤ ਘੱਟ ਲੋਕਾਂ ਵਿੱਚ ਸਹਿਣਸ਼ੀਲਤਾ ਦੇਖਣ ਨੂੰ ਮਿਲਦੀ ਹੈ l ਮੈਂ ਤਾਂ ਹਰ ਵਿਅਕਤੀ ਵਿੱਚ ਗੁੱਸਾ ਵੀ ਭਰਿਆ ਮਿਲਦਾ ਹੈ ਤੇ ਕਿਸੇ ਦੂਜੇ ਦੀ ਕਹੀ ਗੱਲ ਨੂੰ ਕੋਈ ਵੀ ਸੁਣਨ ਲਈ ਤਿਆਰ ਨਹੀਂ ਹੁੰਦਾ। ਨਿੱਕੀ ਨਿੱਕੀ ਗੱਲ ਤੋਂ ਸੁਰੂ ਹੋਈ ਨਿੱਕੇ ਨਿੱਕੇ ਝਗੜੇ ਬੜੀ ਜਲਦੀ ਜਿਹਾਦ ਦਾ ਰੂਪ ਧਾਰ ਲੈਂਦੇ ਹਨ।
ਇਸ ਹਉਮੈ ਕਾਰਨ ਬਹੁਤ ਨੁਕਸਾਨ ਹੋ ਜਾਂਦਾ ਹੈ ਦੋ ਮਿੰਟ ਦੇ ਗੁੱਸੇ ਕਾਰਨ ਵੱਡੀਆਂ ਲੜਾਈਆਂ ਅਤੇ ਕਤਲ ਹੋ ਜਾਂਦੇ ਹਨ। ਦੁਨੀਆਂ ਨੂੰ ਜਿੱਤਣ ਵਾਲਾ ਸਿਕੰਦਰ ਵੀ ਆਖਰ ਵਿੱਚ ਇਹ ਕਹਿ ਕੇ ਗਿਆ ਹੈ ਕੇ ਯੁੱਧ ਨਾਲ ਉਸ ਨੇ ਬੇਸ਼ਕ ਸਾਰੀ ਦੁਨੀਆਂ ਜਿੱਤ ਲਈ ਪਰ ਪਿਆਰ ਨਾਲ ਹੋ ਦੁਨੀਆ ਦੇ ਇਕ ਦੋਸਤ ਨਹੀਂ ਬਣਾ ਸਕਿਆ। ਹੋਵੇ ਇਕ ਅਜਿਹਾ ਦਾ ਇਤਿਹਾਸ ਜਿਹੜਾ ਰਿਸ਼ਤੇ ਪਿਆਰ ਅਤੇ ਦੋਸਤੀ ਨੂੰ ਪਲਾਂ ਛਿਣਾਂ ਵਿੱਚ ਨਿਗਲ ਲੈਂਦਾ ਹੈ । ਇਸ ਨਾਲ ਘਰਾਂ ਨੂੰ ਜੋੜਦੀਆਂ ਬਹੁਤੀ ਦੇਰ ਨਹੀਂ ਲੱਗਦੀ ਘਰ ਦੇ ਨਿੱਕੇ ਨਿੱਕੇ ਮਸਲੇ ਦੁਨੀਆ ਬਣ ਜਾਂਦੇ ਹਨ l
ਹਉਮੈਂ ਦੇ ਕਾਰਨ ਹੀ ਲੋਕ ਆਪਣਾ ਮਿਹਨਤ ਨਾਲ ਕਮਾਇਆ ਪੈਸਾ ਅਤੇ ਕੀਮਤੀ ਵਕਤ ਥਾਣੇ-ਕਚਿਹਰੀਆ ਵਿੱਚ ਬਰਬਾਦ ਕਰਦੇ ਹਨ । ਹਉਮੈ ਕਾਰਨ ਪੈਦਾ ਹੋਈ ਦੁਸ਼ਮਣੀ ਕਈ ਪੀੜ੍ਹੀਆਂ ਤੱਕ ਚਲਦੀ ਰਹਿੰਦੀ ਹੈ ਜੋ ਇਨਸਾਨ ਦਾ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਕਰਦੀ ਹੈ। ਪਿਆਰ ਨਾਲ ਹਉਮੈ ਉੱਪਰ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ l
ਗੁਰਬਾਣੀ ਵਿੱਚ ਵੀ ਕਿਹਾ ਗਿਆ ਹੈ ,,ਹਉਮੈ ਦੀਰਘ ਰੋਗ ਹੈ ਭਾਵ ਕਿ ਹਉਮੈ ਇੱਕ ਲਾਇਲਾਜ ਬਿਮਾਰੀ ਹੈ । ਗੁਰਬਾਣੀ ਨੂੰ ਪੜ੍ਹਨ ਜਾਂ ਸੁਣਨ ਨਾਲ ਵੀ ਹਉਮੈ ਉਪਰ ਕਾਬੂ ਪਾਇਆ ਜਾ ਸਕਦਾ ਹੈ। ਹਉਮੈਂ ਆਉਣ ਦਾ ਸਭ ਤੋਂ ਵੱਡਾ ਕਾਰਨ ਹੈ ਆਧੁਨਿਕ ਯੁੱਗ ਦਾ ਬਦਲਦਾ ਰਹਿਣ ਸਹਿਣ ਅਤੇ ਖਾਧ-ਖੁਰਾਕ। ਅੱਜਕੱਲ੍ਹ ਬੱਚੇ ਸਾਧਾਂ ਦੇ ਪ੍ਰੋਟੀਨ ਵਾਲਾ ਭੋਜਨ ਛੱਡ ਕੇ ਹੋਟਲਾਂ ਦੇ ਮਸਾਲੇਦਾਰ ਅਤੇ ਤਲਿਆ ਭੋਜਨ ਖਾਣਾ ਪਸੰਦ ਕਰਦੇ ਹਨ। ਉਹ ਬੂਟਾ ਮਨਾ ਤੂੰ ਕੋਹਾਂ ਦੂਰ ਭੱਜਦੇ ਹਨ ਜਿਸ ਕਾਰਨ ਉਨ੍ਹਾਂ ਦੀ ਮਾਨਸਿਕ ਸ਼ਕਤੀ ਘੱਟ ਰਹੀ ਹੈ।
ਇਸਤੋਂ ਇਲਾਵਾ ਅੱਜਕੱਲ ਸਰੀਰਕ ਕੰਮ ਘੱਟ ਗਿਆ ਹੈ ਤੇ ਮਾਨਸਿਕ ਵੱਧ ਗਿਆ ਹੈ । ਹਰ ਇਕ ਬੰਦਾ ਜਿੰਦਗੀ ਤੋਂ ਅੱਕਿਆ ਗੱਲ ਪੈਂਦਾ ਨਜ਼ਰੀ ਪੈਂਦਾ ਹੈ ।ਹਰ ਕੋਈ ਆਪਣੇ ਆਪ ਨੂੰ ਗਿਆਨੀ ਸਮਝਦਾ ਹੋਇਆ ਗਿਆਨ ਵੰਡਣ ਲਈ ਕਾਹਲਾ ਹੈ ।ਦੂਜੇ ਦੀ ਗੱਲ ਕੋਈ ਨਹੀਂ ਸੁਣਦਾ। ਚੰਗੀ ਜਿੰਦਗੀ ਬਸਰ ਕਰਦੇ ਲੋਕ ਵੀ ਸਿਰਫ ਹਉਮੈ ਕਾਰਨ ਹੀ ਜੇਲ੍ਹ ਤਕ ਪੁੱਜ ਜਾਂਦੇ ਹਨ।
ਇਨਸਾਨ ਦੁਨੀਆ ਤੇ ਖਾਲੀ ਹੱਥ ਆਇਆ ਹੈ ਤੇ ਖਾਲੀ ਹੀ ਜਾਣਾ ਹੈ । ਸਾਨੂੰ ਤੇ ਇਹ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਜਿਸ ਕਲ ਲਈ ਲੜਦੇ ਹਾਂ ਓਹ ਅਵਗਾ ਵੀ ਜਾ ਨਹੀ । ਦੀ ਪਲ ਦੀ ਜਿੰਦਗੀ ਅਸੀ ਸਕੂਨ ਨਾਲ ਕਿਉ ਨਹੀਂ ਗੁਜਾਰ ਲੈਂਦੇ ।ਏਵੇਂ ਪੈਸੇ ਦੀ ਕਦੇ ਨਾ ਮੁੱਕਣ ਵਾਲੀ ਅੰਨ੍ਹੀ ਦੌੜ ਵਿਚ ਅਸੀਂ ਆਪਣੀ ਅਣਮੁੱਲੀ ਜਿੰਦਗੀ ਗੁਜਾਰਦੇ ਹੀ ਚਲੇ ਜਾਂਦੇ ਹਾਂ ।
ਮਨ ਜੀਤੇ ਜਗ ਜੀਤ ਦੇ ਮਹਾਂਵਾਕ ਅਨੁਸਾਰ ਗੁੱਸੇ ਸ਼ਿਕਵੇ ਤੇ ਹਉਮੈ ਨੂੰ ਮਾਂ ਚੋ ਕੱਢ ਕੇ ਮਨ ਤੇ ਜਿੱਤ ਪ੍ਰਾਪਤ ਕਰਕੇ ਓਸਨੂੰ ਚੰਗੇ ਕੰਮਾਂ ਵਿੱਚ ਲਾਉਣਾ ਚਾਈਦਾ ਹੈ । ਇਸ ਨਾਲ ਹੀ ਸਾਡਾ ਤੇ ਪੂਰੀ ਮਨੁੱਖਤਾ ਦਾ ਭਲਾ ਹੋਵੇਗਾ । ਪਿਆਰ ਨਾਲ ਜੱਗ ਜਿੱਤਿਆ ਜਾ ਸਕਦਾ ਹੈ ਨਫਰਤਾਂ ਦੇ ਭਾਂਬੜ ਸਾਨੂੰ ਸਾੜ ਦਿੰਦੇ ਹਨ।
ਹਰਪ੍ਰੀਤ ਸਿੰਘ ਸੈਮੀ
ਫੋਨ ਨੰਬਰ 8727906513