ਹਵਾਈ ‘ਚ ਹੋਈ ਪ੍ਰਾਇਮਰੀ ਚੋਣ ਜਿੱਤੇ ਬਿਡੇਨ

182

ਹੋਨੋਲੁਲੂ (ਏਪੀ) :

ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਤੋਂ ਪ੍ਰਬਲ ਦਾਅਵੇਦਾਰ ਜੋ ਬਿਡੇਨ ਨੇ ਹਵਾਈ ਸੂਬੇ ਵਿਚ ਹੋਈ ਪਾਰਟੀ ਦੀ ਪ੍ਰਾਇਮਰੀ ਚੋਣ ਵਿਚ ਜਿੱਤ ਹਾਸਲ ਕਰ ਲਈ ਹੈ। ਸ਼ਨਿਚਰਵਾਰ ਨੂੰ ਹੋਈ ਇਸ ਚੋਣ ਵਿਚ ਸਾਬਕਾ ਅਮਰੀਕੀ ਉਪ-ਰਾਸ਼ਟਰਪਤੀ ਬਿਡੇਨ ਨੇ 63 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ। ਉਨ੍ਹਾਂ ਦੇ ਵਿਰੋਧੀ ਬਰਨੀ ਸੈਂਡਰਸ ਨੂੰ ਸਿਰਫ਼ 37 ਫ਼ੀਸਦੀ ਵੋਟ ਮਿਲੇ। ਕੋਰੋਨਾ ਮਹਾਮਾਰੀ ਕਾਰਨ ਇਹ ਚੋਣ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਦੀ ਦੇਰੀ ਨਾਲ ਕਰਵਾਈ ਗਈ। ਵੋਟਿੰਗ ਪ੍ਰਕਿਰਿਆ ਡਾਕ ਰਾਹੀਂ ਹੋਈ। ਇਸ ਚੋਣ ਵਿਚ ਬਿਡੇਨ ਦੇ ਸਮਰਥਨ ਵਾਲੇ 16 ਡੈਲੀਗੇਟਾਂ ਨੇ ਜਿੱਤ ਦਰਜ ਕੀਤੀ। ਦੂਜੇ ਪਾਸੇ ਸੈਂਡਰਸ ਦੇ ਅੱਠ ਡੈਲੀਗੇਟ ਚੋਣ ਜਿੱਤ ਸਕੇ।

ਹੁਣ ਤਕ ਦੇ ਨਤੀਜਿਆਂ ਦੇ ਆਧਾਰ ‘ਤੇ ਬਿਡੇਨ ਦੀ ਝੋਲੀ ਵਿਚ 1,566 ਡੈਲੀਗੇਟ ਆ ਚੁੱਕੇ ਹਨ। ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਉਨ੍ਹਾਂ ਨੂੰ ਕੁਲ 1,991 ਡੈਲੀਗੇਟਾਂ ਦੀ ਲੋੜ ਹੈ। ਇਸ ਨੂੰ ਅਗਲੇ ਮਹੀਨੇ ਤਕ ਹਾਸਲ ਕਰ ਲੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਰਿਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਉਮੀਦਵਾਰ ਚੁਣਿਆ ਜਾਣਾ ਤੈਅ ਮੰਨਿਆ ਜਾ ਰਿਹਾ ਹੈ। Thankyou Punjabi jagran