ਹਵਾ ਰਾਹੀਂ ਕੋਰੋਨਾ ਫੈਲਣ ਦੇ ਦਾਅਵੇ ‘ਤੇ ਹੁਣ WHO ਨੇ ਮੰਗੇ ਸਬੂਤ, ਕਿਹਾ- ਤੁਰੰਤ ਖੋਜ ਦੀ ਲੋੜ

339

ਜਨੇਵਾ:

ਹਵਾ ਨਾਲ ਕੋਰੋਨਾ ਵਾਇਰਸ ਫੈਲਣ ਦੇ ਦਾਅਵੇ ‘ਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਵੀਰਵਾਰ ਨੂੰ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ ਪਰ ਉਸ ਨੇ ਇਸ ਗੱਲ ਦੀ ਪੁਸ਼ਟੀ ਕਰਨਾ ਬੰਦ ਕਰ ਦਿੱਤਾ ਹੈ ਕਿ ਇਹ ਸੰਕ੍ਰਮਣ ਹਵਾ ਤੋਂ ਫੈਲਦਾ ਹੈ।

WHO ਨੇ ਆਪਣੇ ਨਿਰਦੇਸ਼ਾਂ ‘ਚ ਕਿਹਾ ਕਿ ਕੁਝ ਰਿਪੋਰਟਾਂ ‘ਚ ਇਹ ਕਿਹਾ ਜਾ ਰਿਹਾ ਹੈ ਕਿ ਕਮਰੇ ਦੇ ਅੰਦਰ ਬੰਦ ਥਾਂ ‘ਚ ਹਵਾ ‘ਚ ਮੌਜੂਦ Aerosol ਰਾਹੀਂ ਕੋਰੋਨਾ ਦਾ ਵਾਇਰਸ ਇਕ ਵਿਅਕਤੀ ਤੋਂ ਦੂਜੇ ਵਿਅਕਤੀ ‘ਚ ਜਾ ਸਕਦਾ ਹੈ।

ਸੰਗੀਤ ਅਭਿਆਸ, Restaurant ‘ਚ ਭੋਜਨ ਕਰਦੇ ਹੋਏ ਤੇ Fitness classes ‘ਚ ਲੋਕਾਂ ਦੇ ਪ੍ਰਭਾਵਿਤ ਹੋਣ ਦੀ ਆਸ਼ੰਕਾ ਜਤਾਈ ਗਈ ਹੈ।