ਹਾਸ਼ਿਮ ਫਤਿਹ ਨਸੀਬ ਉਹਨਾਂ ਨੂੰ, ਜਿਨ੍ਹਾਂ ਹਿੰਮਤ ਯਾਰ ਬਣਾਈ। ਕਿਸੇ ਸ਼ਾਇਰ ਦੀਆਂ ਇਸ ਸਤਰਾਂ ਸਾਨੂੰ ਇੱਕ ਬਹੁਤ ਖੂਬਸੂਰਤ ਸੁਨੇਹਾ ਦਿੰਦੀਆਂ:-“ਇਸ ਦੁਨੀਆਂ ਵਿੱਚ ਬੰਦੇ ਖਾਤਿਰ ਨਹੀਂ ਕੋਈ ਕੰਮ ਔਖੇਰਾ, ਬੱਸ ਚਾਹੀਦੈ ਮੰਜ਼ਿਲ ਉੱਤੇ ਪੈੜਾਂ ਕਰਨ ਦਾ ਜੇ਼ਰਾ।”
ਇਨਸਾਨ ਅੰਦਰ ਕੰਮ ਨੂੰ ਕਰਨ ਦੀ ਚੇਸ਼ਟਾ ਅਤੇ ਜਨੂੰਨ ਹੋਣਾ ਚਾਹੀਦਾ ਹੈ, ਮਿਹਨਤ,ਹਿੰਮਤ, ਹੌਸਲੇ ਅਤੇ ਦ੍ਰਿੜ੍ਹ ਇਰਾਦੇ ਨਾਲ ਮਨੁੱਖ ਅਸਮਾਨੀ ਉਡਾਰੀਆਂ ਮਾਰ ਲੈਂਦੇ ਹਨ, ਲੱਖਾਂ ਮੀਲਾਂ ਦੇ ਪੈਂਡੇ ਨੂੰ ਪੈਰਾਂ ਦੇ ਕਦਮਾਂ ਨਾਲ ਨਾਪ ਲੈਂਦੇ ਹਨ, ਸਮੁੰਦਰ ਦੀਆਂ ਗਹਿਰਾਈਆਂ ਨੂੰ ਛੂਹ ਲੈਂਦੇ ਹਨ, ਵੱਡੇ ਵੱਡੇ ਤੂਫਾਨਾਂ ਨੂੰ ਛਾਤੀ ਦੇ ਜ਼ੋਰ ਨਾਲ ਡੱਕ ਲੈਂਦੇ ਹਨ, ਦਰਿਆਵਾਂ ਦੇ ਵਹਿਣ ਮੋੜਨ ਦੀ ਹਿੰਮਤ ਕਰ ਲੈਂਦੇ ਹਨ।
ਬਿਨਾਂ ਸ਼ੱਕ ਮਨੁੱਖ ਨੇ ਬਹੁਤ ਤਰੱਕੀ ਕੀਤੀ ਹੈ, ਇਸਦੇ ਹਿੰਮਤ,ਲਗਨ, ਮਿਹਨਤ ਅਤੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ। ਮਨੁੱਖ ਨੇ ਜਿਸ ਤਰ੍ਹਾਂ ਉੱਪਰ ਜ਼ਿਕਰ ਹੋਇਆ ਹੈ, ਜੰਗਲਾਂ ਅਤੇ ਬੇਆਬਾਦ ਜ਼ਮੀਨਾਂ ਨੂੰ ਆਪਣੇ ਸਿਰਤੋੜ ਯਤਨਾਂ ਸਦਕਾ ਜ਼ਰਖ਼ੇਜ਼ ਅਤੇ ਵਾਹੀਯੋਗ ਖੇਤੀ ਚ ਬਣਾ ਕੇ ਹਰੇ ਭਰੇ ਖੇਤਾਂ ਚ ਤਬਦੀਲ ਕਰ ਲਿਆ ਹੈ। ਇਨਸਾਨ ਦੇ ਸਿਰੜ ਅੱਗੇ ਪਰਬਤ ਝੁਕ ਜਾਂਦੇ ਹਨ। ਸਿਆਣਿਆਂ ਦਾ ਕਿਹਾ ਹੈ, “ਹਿੰਮਤ ਦਾ ਹਮਾਇਤੀ ਰੱਬ ਹੈ” ਵੀ ਮਨੁੱਖ ਨੂੰ ਮਿਹਨਤ ਕਰਨ ਦੀ ਪ੍ਰੇਰਨਾ ਦਿੰਦਾ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ “ਕਿਰਤ ਕਰੋ,ਨਾਮ ਜਪੋ,ਵੰਡ ਛਕੋ” ਵੀ ਇਸੇ ਸੰਦਰਭ ਚ ਜੁਟਣ ਲਈ ਉਤਸ਼ਾਹਿਤ ਕਰਦਾ ਹੈ। ਦੁਨੀਆਂ ਚ ਬਹੁਤ ਸਾਰੀਆਂ ਕਹਾਣੀਆਂ ਅਤੇ ਉਦਾਹਰਣਾਂ ਹਨ ਜਦੋਂ ਹਿੰਮਤ ਹਾਰ ਕੇ ਬੈਠੇ ਸੂਰਬੀਰ ਯੋਧੇ ਬਹਾਦਰ ਮਨੁੱਖ ਨੂੰ ਪ੍ਰੇਰਨਾ ਦੇਕੇ ਉਤਸ਼ਾਹਿਤ ਕੀਤਾ ਅਤੇ ਉਸਨੇ ਦੁਨੀਆਂ ਮੱਲਾਂ ਚ ਇਤਿਹਾਸ ਰਚ ਦਿੱਤਾ। ਉਹਨਾਂ ਚੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਵੀ ਉੱਭਰ ਕੇ ਉੱਪਰਲੀਆਂ ਸਫ਼ਾਂ ਚ ਆਉਂਦਾ ਹੈ।ਕਰੜੀ ਮਿਹਨਤ ਨਾਲ ਪੜਾਈ ਸਦਕਾ ਇੱਕ ਗਰੀਬ ਸੇਵਾਦਾਰਨੀ, ਨੌਕਰਾਣੀ,ਰਿਕਸ਼ਾ ਚਾਲਕ,ਕਿਸਾਨ, ਗ਼ਰੀਬ ਆਦਿ ਦੇ ਬੱਚੇ ਆਈ ਐ ਐਸ,ਪੀ ਸੀ ਐਸ,ਆਈ ਪੀ ਐੱਸ ਹਨ।ਬੱਸ ਇਨਸਾਨ ਅੰਦਰ ਮੰਜ਼ਿਲਾਂ ਪਾਉਣ ਦਾ ਜਨੂੰਨ ਹੋਣਾ ਚਾਹੀਦਾ ਹੈ। ਕਿਸੇ ਸ਼ਾਇਰ ਨੇ ਬਹੁਤ ਖੂਬਸੂਰਤ ਲਿਖਿਆ ਹੈ:
ਹਿੰਮਤ ਕਰੇ ਇਨਸਾਨ
ਤੋਂ ਕਿਆ ਕਾਮ ਹੈ ਮੁਮਕਿਨ
ਵੋ ਕੌਨ ਸਾ ਮਾਮਲਾ ਹੈ
ਜੋ ਹੱਲ ਨਹੀਂ ਹੋ ਸਕਤਾ।
ਬਸ਼ਰਤੇ ਇਨਸਾਨ ਅੰਦਰ ਕੁੱਝ ਕਰਨ ਦੀ ਤਾਂਘ ਹੋਣੀ ਚਾਹੀਦੀ ਹੈ। “ਹਾਸ਼ਿਮ ਫਤਿਹ ਨਸੀਬ ਉਹਨਾਂ ਨੂੰ , ਜਿਨ੍ਹਾਂ ਹਿੰਮਤ ਯਾਰ ਬਣਾਈ” ਦੇ ਅਸੂਲ ਦਾ ਧਾਰਨੀ ਬਣਨ ਦੀ ਲੋੜ੍ਹ ਹੈ।
ਹਰੀ ਕ੍ਰਾਂਤੀ ਵੀ ਇਨਸਾਨ ਦੀ ਕਰੜੀ ਅਤੇ ਅਣਥੱਕ ਮਿਹਨਤ ਅਤੇ ਯਤਨਾਂ ਦਾ ਨਤੀਜਾ ਹੈ। ਇਨਸਾਨ ਨੂੰ ਦਲੇਰਾਨਾ ਕਦਮ ਚੁੱਕਣ ਅਤੇ ਉੱਦਮ ਦੇ ਧਾਰਣੀ ਹੋਣ ਦੀ ਲੋੜ ਹੁੰਦੀ ਹੈ। ਕਿਸੇ ਸ਼ਾਇਰ ਦੀਆਂ ਇਹ ਸਤਰਾਂ ਵੀ ਮਨੁੱਖ ਬੇਹੱਦ ਪ੍ਰੇਰਨਾਦਾਇਕ ਹਨ:
ਬੇਹਿੰਮਤੇ ਸ਼ਿਕਵਾ ਕਰਨ ਹਮੇਸ਼ ਮੁਕੱਦਰਾਂ ਤੇ,
ਉੱਗਣ ਵਾਲੇ ਉੱਗ ਪੈਂਦੇ ਨੇ ਸੀਨੇ ਪਾੜਕੇ ਪੱਥਰਾਂ ਦੇ।
ਇਨਸਾਨ ਨੂੰ ਆਪਣੀ ਮਿਹਨਤ ਉੱਤੇ ਵਿਸ਼ਵਾਸ ਦੀ ਮੋਹਰ ਲਾਉਣ ਦੀ ਜ਼ਰੂਰਤ ਹੁੰਦੀ ਹੈ। ਕਿਸੇ ਲੇਖਕ ਨੇ ਬਹੁਤ ਸੋਹਣਾ ਲਿਖਿਆ ਹੈ:
“ਆਪਣੇ ਆਪ ਦੀ ਸੁਣੋ, ਨਵੀਆਂ ਮੰਜ਼ਿਲਾਂ ਲੱਭੋ, ਸ਼ੁਰੂ ਚ ਲੋਕ ਹੱਸਣਗੇ,ਪਰ ਬਾਅਦ ਚ ਪਛਤਾਉਣਗੇ,ਕਿ ਕਾਸ਼ ਅਸੀਂ ਵੀ ਇਹ ਰਸਤਾ ਚੁਣਿਆ ਹੁੰਦਾ।”
ਅਸਮਾਨੀ ਉਡਾਰੀਆਂ ਮਾਰਦੇ ਜਹਾਜ਼, ਸਮੁੰਦਰੀ ਬੇੜੇ, ਅਸਮਾਨ ਛੂਹਦੀਆਂ ਇਮਾਰਤਾਂ, ਲੰਬੀਆਂ ਲੰਬੀਆਂ ਸੁਰੰਗਾਂ, ਫਲਾਈਓਵਰ, ਸੜਕਾਂ, ਫੈਕਟਰੀਆਂ, ਮਸੀਨਰੀ, ਟ੍ਰੇਨਾਂ,ਵਹੀਕਲਜ਼ ਆਦਿ ਸਭ ਮਨੁੱਖ ਦੀ ਮਿਹਨਤ ਦਾ ਹੀ ਖੂਬਸੂਰਤ ਸਿੱਟਾ ਹੈ।
ਸਮੇਂ ਕਦਰ, ਅਨੁਸ਼ਾਸਨ,ਮਿਹਨਤ, ਹੌਸਲਾ, ਈਮਾਨਦਾਰੀ, ਚੁਸਤੀ,ਸੱਭਿਆਚਾਰਕ ਕਦਰਾਂ-ਕੀਮਤਾਂ, ਸਮਾਜਿਕ ਅਤੇ ਪਰਿਵਾਰਕ ਰਿਸ਼ਤਿਆਂ ਦੀ ਮਹੱਤਤਾ ਅਤੇ ਪਾਕੀਜ਼ਗੀ ਮਨੁੱਖ ਦੇ ਜੀਵਨ ਚ ਮੰਜ਼ਿਲ ਤਹਿ ਕਰਨ ਦੇ ਬੁਨਿਆਦੀ ਅਮਲ ਹਨ।

ਇੰਜੀ.ਸਤਨਾਮ ਸਿੰਘ ਮੱਟੂ
ਬੀਂਬੜ,ਸੰਗਰੂਰ
9779708257