ਨਿਊਯਾਰਕ:
ਕੁਝ ਮਹੀਨੇ ਪਹਿਲੋਂ ਜਦੋਂ ਭਾਰਤ ਦੇ ਅੰਦਰ ਅਮਰੀਕੀ ਰਾਸ਼ਟਰਪਤੀ ਟਰੰਪ ਆਇਆ ਸੀ ਤਾਂ ਉਦੋਂ ਦਿੱਲੀ ਦੇ ਅੰਦਰ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਪ੍ਰਦਰਸ਼ਨ ਹੋ ਰਿਹਾ ਸੀ। ਮੌਜ਼ੂਦਾਂ ਹਕੂਮਤ ਨੇ ਪੁਲਿਸ ਅਤੇ ਆਪਣੀਆਂ ਹਿੰਦੂਤਵ ਜਥੇਬੰਦੀਆਂ ਦਾ ਸਹਾਰਾ ਲੈ ਕੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ‘ਤੇ ਜੁਲਮ ਢਾਹਿਆ ਸੀ ਅਤੇ ਕਈ ਭਾਜਪਾਈਆਂ ਨੇ ਦੰਗੇ ਵੀ ਭੜਕਾਏ ਸਨ, ਪਰ ਉ੍ਹਨਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂਂ ਸੀ ਹੋਈ।
ਹੁਣ ਜੋ ਤਾਜ਼ਾ ਖ਼ਬਰ ਸਾਹਮਣੇ ਆ ਰਹੀ ਹੈ, ਉਹ ਅਮਰੀਕਾ ਤੋਂ ਹੈ। ਅਮਰੀਕੀ ਰਾਜ ਮਿਨੇਸੋਟਾ ਦੇ ਮਿਨੀਪੋਲਿਸ ਸ਼ਹਿਰ ਵਿੱਚ ਦੰਗੇ ਭੜਕ ਉੱਠੇ ਹਨ। ਇੱਥੇ ਤਿੰਨ ਦਿਨ ਪਹਿਲਾਂ ਪੁਲਿਸ ਦੀ ਬੇਰਹਿਮੀ ਕਾਰਨ ਅਫਰੀਕੀ-ਅਮਰੀਕਨ ਦੀ ਮੌਤ ਹੋ ਗਈ ਸੀ।
ਸ਼ੁੱਕਰਵਾਰ ਨੂੰ, ਪ੍ਰਦਰਸ਼ਨਕਾਰੀਆਂ ਨੇ ਮਿਨੀਪੋਲਿਸ ਪੁਲਿਸ ਸਟੇਸ਼ਨ ਤੇ ਭੜਾਸ ਕੱਢਣ ਲਈ ਤੋੜ ਭੰਨ ਕੀਤੀ ਤੇ ਲੁੱਟਮਾਰ ਕਰਨ ਤੋਂ ਬਾਅਦ ਅੱਗ ਵੀ ਲਾ ਦਿੱਤੀ।
ਨਿਊਯਾਰਕ ਵਿੱਚ ਪ੍ਰਦਰਸ਼ਨਾਂ ਤੋਂ ਬਾਅਦ 40 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਟਰੰਪ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਜੇ ਲੁੱਟ-ਖਸੁੱਟ ਹੋਈ ਤਾਂ ਸਾਡੇ ਵੱਲੋਂ ਗੋਲੀਆਂ ਚਲਾਈਆਂ ਜਾਣਗੀਆਂ। ਮਿਨੀਪੋਲਿਸ ਪੁਲਿਸ ਦੇ ਬੁਲਾਰੇ ਨੇ ਕਿਹਾ ਹੈ ਕਿ ਕਿਸੇ ਵੀ ਪੁਲਿਸ ਕਰਮਚਾਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।