ਹੁਣ ਕਾਰਜ ਸਥਾਨ ‘ਤੇ ਥੁੱਕਿਆ ਤਾਂ ਮਿਲੇਗੀ ਸਜ਼ਾ

157

ਨਵੀਂ ਦਿੱਲੀ, 19 ਮਈ

ਦੁਨੀਆਂ ਭਰ ਵਿਚ ਕਰੋਨਾ ਮਹਾਂਮਾਰੀ ਦੇ ਚੱਲਦਿਆ ਅਨੇਕਾਂ ਲੋਕਾਂ ਦੀਆਂ ਜਿਥੇ ਜਾਨਾਂ ਜਾ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਇਸ ਕਰੋਨਾ ਨੇ ਕਈ ਲੋਕਾਂ ਨੂੰ ਬੇਰੁਜ਼ਗਾਰ ਕਰਕੇ ਰੱਖ ਦਿੱਤਾ ਹੈ। ਭਾਰਤ ਦੇ ਕਈ ਸੂਬਿਆਂ ਵਿਚ ਹੁਣ ਵੀ ਲਾਕਡਾਊਨ ਅਤੇ ਕਰਫਿਊ ਕਰੋਨਾ ਵਾਇਰਸ ਦੇ ਕਾਰਨ ਲੱਗਿਆ ਹੋਇਆ ਹੈ।

ਜਾਣਕਾਰੀ ਮਿਲੀ ਹੈ ਕਿ ਭਾਰਤ ਦੇ ਅੰਦਰ ਲਾਕਡਾਊਨ ਦੇ ਚੌਥੇ ਪੜਾਅ ਦੇ ਸ਼ੁਰੂ ਹੋਣ ਦੇ ਨਾਲ ਹੀ ਸਿਹਤ ਮੰਤਰਾਲਾ ਨੇ ਦਫ਼ਤਰਾਂ ਅਤੇ ਹੋਰ ਕਾਰਜ ਸਥਾਨਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਸਖ਼ਤੀ ਦੇ ਨਾਲ ਦਿਸ਼ਾ ਨਿਰਦੇਸ਼ਾਂ ਜਾਰੀ ਕਰਦਿਆ ਹੋਇਆ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਜੇਕਰ ਕੋਈ ਵੀ ਵਿਅਕਤੀ/ਔਰਤ ਕਾਰਜ ਸਥਾਨ ਜਾਂ ਫਿਰ ਦਫ਼ਤਰਾਂ ਦੇ ਵਿਚ ਥੁੱਕਦਾ ਵਿਖਾਈ ਦਿੱਤਾ ਤਾਂ, ਉਸ ਨੂੰ ਮੌਕੇ ‘ਤੇ ਹੀ ਕਾਬੂ ਕਰਕੇ, ਸਜ਼ਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਮੰਤਰਾਲੇ ਨੇ ਇਹ ਵੀ ਆਖਿਆ ਕਿ ਕਾਬੂ ਕੀਤੇ ਗਏ ਵਿਅਕਤੀ/ਔਰਤ ਨੂੰ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ।