ਕਰਨਾਲ , 18 ਮਈ
ਕਰੋਨਾ ਵਾਇਰਸ ਨੇ ਇਕ ਪਾਸੇ ਤਾਂ ਕਹਿਰ ਮਚਾਇਆ ਹੋਇਆ ਹੈ, ਉਥੇ ਹੀ ਦੂਜੇ ਪਾਸੇ ਕਈ ਲੋਕਾਂ ਦੇ ਬਿਜਨੈੱਸ ਚੌਪਟ ਹੋ ਚੁੱਕੇ ਹਨ। ਦੱਸ ਦਈਏ ਕਿ ਅੱਜ ਦੇਰ ਸ਼ਾਮ ਸੀ.ਐਮ.ਸਿਟੀ ਵਿਖੇ ਇਕ ਰੰਗ ਬਣਾਉਣ ਵਾਲੀ ਫੈਕਟਰੀ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗੀਆਂ ਹੋਈਆਂ ਹਨ। ਭਿਆਨਕ ਅੱਗ ਦੌਰਾਨ ਕਰੋੜਾਂ ਰੁਪਏ ਦਾ ਨੁਕਸਾਨ ਦਾ ਅਨੁਮਾਨ ਹੈ। ਖ਼ਬਰ ਲਿਖੇ ਜਾਣ ਤੱਕ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਸੀ।