ਹੁਣ ਸ਼ਿਵ ਸੈਨਿਕ ਫਿਰਕੂ ਆਧਾਰ ‘ਤੇ ਦੰਗੇ ਕਰਵਾਉਣ ਦੀ ਤਾਕ ‘ਚ!

406

ਪੇਂਡੂ ਮਜ਼ਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਰਾਜੀਵ ਟੰਡਨ ਅਤੇ ਅਮਿਤ ਅਰੋੜਾ (ਆਗੂ ਸਿਵ ਸੈਨਾ) ਪੰਜਾਬੀ ਗਾਇਕ ਰਣਜੀਤ ਬਾਵਾ ਦਾ ਮੂੰਹ ਕਾਲਾ ਕਰਨ ਅਤੇ ਸ਼ਰੇਆਮ ਗਰੀਬ ਲੋਕਾਂ ਨੂੰ ਉਕਸਾਉਣ (ਜੁਰਮ ਲਈ ਸਹਿ ਦੇਣ) ਅਤੇ ਸਮਾਜ ਵਿਚ ਫਿਰਕੂ ਆਧਾਰ ਤੇ ਦੰਗੇ ਕਰਵਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ ਥਾਣਾ ਸਮਾਲਸਰ ਵਿਚ ਐਸ ਐਚ ੳ ਲਛਮਣ ਸਿੰਘ ਨੂੰ ਦਰਖਾਸਤ ਦੇ ਕਿ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮੰਗਾ ਸਿੰਘ ਵੈਰੋਕੇ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ ਨੇ ਦੱਸਿਆ ਕਿ ਅਸੀਂ ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਅਕਸਰ ਹੀ ਕਰਦੇ ਹਾਂ ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਰਾਜੀਵ ਟੰਡਨ ਅਤੇ ਅਮਿਤ ਅਰੋੜਾ ਦਾ ਇੰਟਰਵਿਊ ਦੇਖਿਆ ਜੋ ਆਪਣੇ ਆਪ ਨੂੰ ਸ਼ਿਵ ਸੈਨਾ ਦੇ ਆਗੂ ਕਹਿ ਰਹੇ ਸਨ ਉਹ ਦੋਨੋ ਸਿਵ ਸੈਨਾ ਆਗੂ ਆਮ ਲੋਕਾਂ ਨੂੰ ਭੜਕਾ ਰਹੇ ਹਨ ਕਿ ਜੋ ਕਿ ਕਾਨੂੰਨਣ ਅਪਰਾਧ ਹੀ ਨਹੀਂ ਸਗੋਂ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ ਅਤੇ ਕਹਿ ਰਹੇ ਹਨ ਕਿ ਲੋਕ ਗਾਇਕ ਰਣਜੀਤ ਬਾਵਾ ਦਾ ਜੋ ਮੂੰਹ ਕਾਲਾ ਕਰੇਗਾ ਉਸ ਨੂੰ ਲੱਖ ਰੁਪਏ ਸਨੀ ਮੰਦਰ ਲੁਧਿਆਣਾ ਵਿਖੇ ਦਿੱਤਾ ਜਾਵੇਗਾ ਜੋ ਕਿ ਬਹੁਤ ਖਤਰਨਾਕ ਵਰਤਾਰਾ ਹੈ ਜੋ ਆਮ ਸੱਭਿਅਕ ਸਮਾਜ ਲਈ ਬਹੁਤ ਘਾਤਕ ਹੈ।ਇਸ ਤਰ੍ਹਾਂ ਇਹ ਵਿਅਕਤੀ ਉਕਸਾ ਕੇ ਫਿਰਕੂ ਆਧਾਰ ਤੇ ਦੰਗੇ ਵੀ ਕਰਵਾ ਸਕਦੇ ਹਨ ਅਤੇ ਅਮਨ ਕਾਨੂੰਨ ਵਿੱਚ ਵੱਡੀ ਸਮੱਸਿਆ ਪੈਦਾ ਕਰ ਸਕਦੇ ਹਨ ਇਹ ਉਹ ਲੋਕ ਹਨ ਜੋ ਚੀਚੀ ਨੂੰ ਖੂਨ ਲਾਕਿ ਸ਼ਹੀਦ ਅਖਵਾਉਂਦੇ ਹਨ ਇਹਨਾਂ ਦੀਆਂ ਫਿਰਕੂ ਚਾਲਾਂ ਕਾਰਨ ਸਮਾਜ ਵਿੱਚ ਅਫ਼ਰਾਤਫ਼ਰੀ ਫੈਲ ਸਕਦੀ। ਉਹਨਾਂ ਮੰਗ ਕੀਤੀ ਕਿ ਅਜਿਹੇ ਫਿਰਕੂ ਲਾਣੇ ਉਪਰ ਪੁਲਿਸ ਪ੍ਰਸ਼ਾਸਨ ਜਲਦ ਤੋਂ ਜਲਦ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ।