ਨਵੀਂ ਦਿੱਲੀ, 21 ਮਈ
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਘਰੇਲੂ ਯਾਤਰੀਆਂ ਲਈ ਆਮ ਹਿਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਿਦਾਇਤਾਂ ‘ਚ ਕਿਹਾ ਗਿਆ ਹੈ ਕਿ ਕੇਵਲ ਉਨ੍ਹਾਂ ਯਾਤਰੀਆਂ ਨੂੰ ਹੀ ਹਵਾਈ ਅੱਡੇ ‘ਚ ਦਾਖਲਾ ਮਿਲੇਗਾ ਜਿਨ੍ਹਾਂ ਨੇ ਵੈੱਬ ਚੈੱਕ ਇਨ ਕੀਤਾ ਹੈ।
ਯਾਤਰੀਆਂ ਨੂੰ ਫੇਸ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ। ਯਾਤਰੀਆਂ ਨੂੰ ਆਪਣੇ ਨਾਲ ਸਿਰਫ਼ ਇਕ ਬੈਗ ਰੱਖਣ ਦੀ ਇਜਾਜ਼ਤ ਹੈ।