ਹੱਸਦੇ ਚਿਹਰੇ

383
ਦੇਖਣ ਨੂੰ ਤਾਂ ਭਾਵੇਂ 
ਹੱਸਦੇ ਚਿਹਰੇ ਨੇ 
ਤੂੰ ਕੀ ਜਾਣੇ 
ਕੀ ਕੀ ਜਰਦੇ ਫਿਰਦੇ ਆਂ 
ਵਿੱੱਚ ਸੌਗਾਤਾਂ ਭਾਵੇਂ 
ਦੁੱਖ ਹਜ਼ਾਰ ਮਿਲੇ 
ਫਿਰ ਵੀ ਸੱਜਣਾਂ 
ਰੌਣਕਾਂ ਵੰਡਦੇ ਫਿਰਦੇ ਆਂ …

 ਹੱਸਦੇ ਚਿਹਰੇ ਕੀਹਨੂੰ ਨੀ ਭਾਉਂਦੇ । ਇਹ ਇਕ ਖਾਸ ਕਲਾ ਹੁੰਦੀ ਐ , ਪਰ ਅੱਜ ਦੇ ਇਸ ਚਿੰਤਾਵਾਂ ਭਰੇ ਦੌਰ ਵਿੱੱਚ ਜਿਵੇਂ ਲੋਕ ਹੱਸਣਾ ਭੁੱਲਦੇ ਹੀ ਜਾ ਰਹੇ ਨੇ ।
  ਪਰ ਫਿਰ ਵੀ ਕੁਦਰਤ ਦੇ ਕੁਛ ਬਹੁ਼ਤ ਨੇੜਲੇ ਲੋਕ ਅੱਜ ਵੀ ਹੱਸਣਾ ਜਾਣਦੇ ਨੇ । ਅੰਦਰ ਭਾਵੇਂ ਸੌ ਦੁਸ਼ਵਾਰੀਆਂ ਹੋਣ ਪਰ ਉਹਨਾਂ ਦੇ ਚਿਹਰਿਆਂ ਦੀ ਰੌਣਕ ਕਦੇ ਫਿੱਕੀ ਨਹੀੰ ਪੈਂਦੀ । ਬਹੁ਼ਤ ਸਿਰੜੀ ਮਿਹਨਤੀ ਤੇ ਜ਼ਿੰਦਾ ਦਿਲ ਇਨਸਾਨ ਹੁੰਦੇ ਨੇ ਇਹ ਲੋਕ ਤੇ ਦੇਖਣ ਵਾਲੇ ਨੂੰ ਲੱਗਦਾ ਜਿਵੇਂ ਸਾਰੇ ਜਹਾਨ ਦੀਆਂ ਖ਼ੁਸ਼ੀਆ ਕੁਦਰਤ ਨੇ ਏਸ ਬੰਦੇ ਦੇ ਹੀ ਝੋਲੀ ਪਾਈਆ ਨੇ , ਤੇ ਕਈ ਇਹਨਾਂ ਨੂੰ ਦੇਖ ਕੇ ਹੀ ਸੜਦੇ ਰਹਿੰਦੇ ਨੇ ।
     ਇਹਨਾਂ ਹੱਸਦਿਆਂ ਚਿਹਰਿਆਂ ਨੂੰ ਥੋੜਾ ਟੋਹ ਕੇ ਵੇਖਿਆ ਜਾਵੇ ਤਾਂ ਇਹ ਅੰਦਰੋਂ ਬਹੁ਼ਤ ਟੁੱਟ ਚੁੱਕੇ ਲੋਕ ਨੇ ਪਰ ਫਿਰ ਵੀ ਮੁਸਕਰਾਹਟੀ ਨੂਰ ਕਿਧਰੇ ਜਾਣ ਨਹੀ ਦਿੱਤਾ । ਇਹ ਲੋਕ ਦੁਪਹਿਰਖਿੜੀ ਦੇ ਫੁੱਲਾਂ ਵਾਂਗ ਜ਼ਿੰਦਗੀ ‘ ਚ  ਆਈਆਂ ਧੁੱਪਾਂ ‘ ਚ ਵੀ  ਖਿੜੇ ਰਹਿੰਦੇ ਨੇ ਕਦੇ ਮੁਰਝਾਉਂਦੇ ਨਹੀ।
     ਪਰ ਕਿਤੇ ਨਾ ਕਿਤੇ ਲੋੜ ਹੁੰਦੀ ਐ ਕਿ ਇਹਨਾਂ ਹੱਸਦਿਆਂ ਚਿਹਰਿਆਂ ਪਿਛਲੇ ਦਰਦ ਦੇ ਭਾਰ ਨੂੰ ਹੌਲਾ ਕੀਤਾ ਜਾਵੇ ਕੁਦਰਤ ਕਰੇ ਇਹ ਰੌਣਕਾਂ ਵੰਡਣ ਵਾਲਿਆ ਦੇ ਚਿਹਰਿਆਂ ਵਾਂਗ ਰੂਹ ਨੂੰ ਵੀ ਚਮਕ ਮਿਲੇ !

ਸੀਪਿਕਾ

1 COMMENT

Comments are closed.