ਕਰਨਾ ਸੱਚਾ ਪਿਆਰ ਕਰੋ
ਦੇਹ ਦਾ ਨਾ ਵਿਉਪਾਰ ਕਰੋ।
ਹਿੱਕ ‘ਚ ਮਾਰੋ ਖੰਜਰ ਨੂੰ
ਪਿੱਠ ‘ਤੇ ਨਾ ਵਾਰ ਕਰੋ ।
ਚੁੱਲ੍ਹੇ ਜਿਸ ਦੇ ਬੈਠ ਖਾਈਏ
ਉਸ ਨਾਲ ਨਾ ਯਾਰ ਮਾਰ ਕਰੋ।
ਡਿੱਗ ਡਿੱਗ ਕੇ ਤੁਰਨਾ ਸਿੱਖ
ਹਿੰਮਤ ਦੀ ਨਾ ਹਾਰ ਕਰੋ।
ਕੀ ਕਹਿਣਗੇ ਲੋਕ? ਛੱਡੋ
ਸੋਚ ਨੂੰ ਇਸ ਤੋਂ ਪਾਰ ਕਰੋ।
ਨੇਕ ਕੰਮ ਕੋਈ ਕਰੀਏ ਜੇ,
ਬਹੁਤਾ ਨਾ ਪਰਚਾਰ ਕਰੋ।
ਰੱਬ ਨੂੰ ਆਪਣੇ ਅੰਦਰੋਂ ਲੱਭ
ਕੁਦਰਤ ਨਾਲ ਪਿਆਰ ਕਰੋ।
ਜਸਵੰਤ ਗਿੱਲ ਸਮਾਲਸਰ
97804-51878