‌ਦੇਸ਼ ਮੇਰੇ ਵਿੱਚ

214

ਸ਼ਾਇਰ ਭੱਟੀ

 

ਦੇਸ਼ ਮੇਰੇ ਵਿੱਚ ਪੀਰ ਬੜੇ ਨੇ,
ਤਾਂ ਵੀ ਦਰਦ ਗੰਭੀਰ ਬੜੇ ਨੇ।

ਜਿਸ ਰਾਜੇ ਦਾ ਸਿੱਕਾ ਚਲਦਾ,
ਉਹਦੇ ਨਾਲ ਵਜ਼ੀਰ ਬੜੇ ਨੇ ।

ਬਾਹਰੋਂ ਚਿੱਟੀ ਚਾਦਰ ਵਰਗੇ,
ਦਾਗ਼ੀ ਅੰਦਰ ਜ਼ਮੀਰ ਬੜੇ ਨੇ ।

ਆਪਣੇ ਹੀ ਜਦ ਧੋਖਾ ਦੇਵਣ,
ਦਿਲ ‘ਤੇ ਪੈਂਦੇ ਚੀਰ ਬੜੇ ਨੇ ।

ਦਾਦ ਮਿਲੀ ਤੇ ਸ਼ਾਇਰ ਹੋ ਗਏ,
ਏਥੇ  ਗ਼ਾਲਿਬ , ਮੀਰ ਬੜੇ ਨੇ।

ਭਾਈਆਂ ਨੂੰ ਬਚਾਵਣ ਖਾਤਿਰ,
ਸਾਹਿਬਾਂ ਤੋੜੇ ਤੀਰ ਬੜੇ ਨੇ।

ਧਰਮ,ਰਾਜਨੀਤੀ,ਝੂਠੇ ਅਡੰਬਰ,
ਮਸਲੇ ਵਿਚ ਕਸ਼ਮੀਰ ਬੜੇ ਨੇ।

ਪੱਕੀ ਸਾਂਝ ਹੈ ਮੁਫ਼ਲਿਸੀ ਦੀ,
ਦਿਲ ਦੇ ਜੋ ਅਮੀਰ ਬੜੇ ਨੇ।

ਜਿਹੜੇ ਸੱਚ ਦਾ ਹੋਕਾ ਦਿੰਦੇ,
ਹੁੰਦੇ ਲੀਰੋ ਲੀਰ ਬੜੇ ਨੇ ।

ਕਿਉਂ ਝੂਠੇ ਹਾਸੇ ਹੱਸਦੈਂ ਭੱਟੀ,
ਤੇਰੇ ਵੀ ਨੈਣੀ ਨੀਰ ਬੜੇ ਨ।

ਤੇਰੇ ਵੀ ਨੈਣੀ ਨੀਰ ਬੜੇ ਨੇ…

1 COMMENT

  1. ਜਿਹੜੇ ਸੱਚ ਦਾ ਹੋਕਾ ਦੇਂਦੇ
    ਹੁੰਦੇ ਲੀਰੋ ਲੀਰ ਬੜੇ ਨੇ ।।ਉਤਮ ਜੀ

Comments are closed.