ਵੱਡੀ ਖ਼ਬਰ: ਨਿਹੰਗ ਅੰਮ੍ਰਿਤਪਾਲ ਮਹਿਰੋਂ ਗ੍ਰਿਫ਼ਤਾਰ
ਪੰਜਾਬ ਨੈੱਟਵਰਕ
ਚੰਡੀਗੜ੍ਹ, 10 ਅਪ੍ਰੈਲ 2026-
ਬਠਿੰਡਾ ਵਿੱਚ ਪਿਛਲੇ ਸਾਲ ਹੋਏ ਬਹੁ-ਚਰਚਿਤ ਕਤਲ ਕਾਂਡ ਕਮਲ ਕੌਰ ਭਾਬੀ ਮਾਮਲੇ ਵਿੱਚ ਕਥਿਤ ਦੋਸ਼ੀ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਯੂ.ਏ.ਈ. ਤੋਂ ਗ੍ਰਿਫਤਾਰ ਕੀਤੇ ਜਾਣ ਦੀ ਖ਼ਬਰ ਮਿਲੀ ਹੈ।
ਟ੍ਰਿਬਿਊਨ ਦੀ ਖ਼ਬਰ ਮੁਤਾਬਿਕ ਨਿਹੰਗ ਅੰਮ੍ਰਿਤਪਾਲ ਨੂੰ ਬੀਤੇ ਕੱਲ੍ਹ ਯੂਏਈ ਤੋਂ ਹਿਰਾਸਤ ਵਿੱਚ ਲੈ ਲਿਆ ਸੀ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਅੱਜ ਸ਼ਾਮ ਤੱਕ ਅੰਮ੍ਰਿਤਪਾਲ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ।
ਹਵਾਲਗੀ ਨਿਯਮਾਂ ਦੇ ਮੁਤਾਬਿਕ ਇਹ ਕਾਰਵਾਈ ਕੀਤੀ ਜਾਵੇਗੀ। ਮੀਡੀਆ ਰਿਪੋਰਟਾਂ ਦੇ ਮੁਤਾਬਿਕ ਭਾਬੀ ਕਮਲ ਕੌਰ ਦਾ ਬੀਤੇ ਸਾਲ ਜੂਨ-2025 ਵਿੱਚ ਬਠਿੰਡਾ ਦੇ ਵਿੱਚ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਨੇ ਮਿਲ ਕੇ ਕਤਲ ਕਰ ਦਿੱਤਾ ਸੀ।
ਕਮਲ ਕੌਰ ਤੇ ਅੰਮ੍ਰਿਤਪਾਲ ਅਤੇ ਇਸ ਦੀ ਜੁੰਡਲੀ ਦਾ ਦੋਸ਼ੀ ਕਿ ਉਹ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਉੱਤੇ ਪਾਉਂਦੀ ਹੈ, ਜਿਸ ਕਾਰਨ ਨੌਜਵਾਨ ਬੱਚੇ-ਬੱਚੀਆਂ ਤੇ ਮਾੜਾ ਅਸਰ ਪੈਂਦਾ ਹੈ। ਇਸੇ ਕਰਕੇ ਅੰਮ੍ਰਿਤਪਾਲ ਅਤੇ ਉਹਦੇ ਸਾਥੀਆਂ ਨੇ 9-10 ਜੂਨ ਦੀ ਰਾਤ ਨੂੰ ਕਤਲ ਕੌਰ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਸੀ।

ਬਠਿੰਡਾ ਪੁਲਿਸ ਦੀ ਮੰਨੀਏ ਤਾਂ, ਹੁਣ ਤੱਕ ਇਸ ਕਤਲ ਕਾਂਡ ਵਿੱਚ ਦੋ ਬਦਮਾਸ਼ਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ, ਜਦੋਂਕਿ ਮਹਿਰੋਂ ਨੂੰ ਵੀ ਪੁਲਿਸ ਨੇ ਯੂਏਈ ਤੋਂ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅੱਜ ਉਸਨੂੰ ਪੰਜਾਬ ਲਿਆਂਦਾ ਜਾਵੇਗਾ। ਜਿਸ ਤੋਂ ਬਾਅਦ ਉਸਨੂੰ ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰੇਗੀ।
ਪੁਲਿਸ ਦਾ ਕਹਿਣਾ ਹੈ ਕਿ ਬਠਿੰਡਾ ਕੋਰਟ ਨੇ ਅੰਮ੍ਰਿਤਪਾਲ ਮਹਿਰੋਂ ਨੂੰ ਭਗੌੜਾ ਕਰਾਰ ਐਲਾਨ ਦਿੱਤਾ ਸੀ, ਜਿਸ ਤੋਂ ਬਾਅਦ ਏਜੰਸੀਆਂ ਅਤੇ ਮੁਖ਼ਬਰ ਅੰਮ੍ਰਿਤਪਾਲ ਦਾ ਪਤਾ ਕਰਵਾਉਣ ਵਿੱਚ ਜੁਟੇ ਹੋਏ ਸਨ।
ਪਰ ਹੁਣ ਗੁਪਤ ਸੂਚਨਾ ਦੇ ਆਧਾਰ ਤੇ ਬੀਤੇ ਕੱਲ੍ਹ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋਈ ਅਤੇ ਅੱਜ ਬਾਅਦ ਦੁਪਹਿਰ ਉਸਨੂੰ ਪੰਜਾਬ ਲਿਆਂਦਾ ਜਾਵੇਗਾ।






