179 ਪਾਕਿਸਤਾਨੀ ਨਾਗਰਿਕ ਵਿਸ਼ੇਸ਼ ਆਗਿਆ ‘ਤੇ ਵਤਨ ਪਰਤਣ ਵਾਲੇ, ਅਟਾਰੀ ਸਰਹੱਦ ਪਹੁੰਚਣੇ ਸ਼ੁਰੂ

492

ਅਟਾਰੀ, 27 ਮਈ  –

ਲਾਕਡਾਊਨ ਤੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਸਮਾਗਮਾਂ ਵਿਚ ਸ਼ਾਮਲ ਹੋਣ ਆਏ ਪਾਕਿਸਤਾਨੀ ਸ਼ਹਿਰੀ ਜੋ ਭਾਰਤ ਦੇ ਸੂਬੇ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੰਜਾਬ, ਦਿੱਲੀ ਆਦਿ ਵਿਚ ਫਸ ਕੇ ਰਹਿ ਗਏ ਸਨ।

ਉਨ੍ਹਾਂ ਨੂੰ ਪਾਕਿਸਤਾਨੀ ਸਰਕਾਰ ਦੀ ਵਿਸ਼ੇਸ਼ ਬੇਨਤੀ ‘ਤੇ ਦਿੱਤੀ ਗਈ ਆਗਿਆ ਦੇ ਤੀਜੇ ਪੜਾਅ ਵਜੋਂ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਭੇਜੇ ਜਾਣ ਵਾਲੇ 179 ਪਾਕਿਸਤਾਨੀ ਨਾਗਰਿਕ ਅਟਾਰੀ ਸਰਹੱਦ ਪਹੁੰਚਣੇ ਸ਼ੁਰੂ ਹੋ ਗਏ ਹਨ।

ਉਨ੍ਹਾਂ ਦੀ ਸਰੀਰਕ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਸੰਗਠਨ ਤੋਂ ਜਾਂਚ ਚੌਕੀ ਅਟਾਰੀ ਅੰਦਰ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿੱਥੇ ਕਿ ਪਾਸਪੋਰਟ ਅਤੇ ਹੋਰ ਚੀਜ਼ਾਂ ਦੀ ਜਾਂਚ ਉਪਰੰਤ ਉਨ੍ਹਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇਗਾ।