18 ਮਈ ਤੋਂ ਲੈ ਕੇ 31 ਮਈ ਤੱਕ ਦੇ ਕੇਸਾਂ ਦੀ ਸੁਣਵਾਈ ਹਾਈਕੋਰਟ ਨੇ ਅੱਗੇ ਵਧਾਈ

531

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚੱਲਦੇ ਜੱਜਾਂ ,ਵਕੀਲਾਂ ,ਸਟਾਫ਼ ਅਤੇ ਪ੍ਰਾਰਥੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ 18 ਮਈ ਤੋਂ ਲੈ ਕੇ 31 ਮਈ ਤੱਕ ਦੇ ਨਿਰਧਾਰਿਤ ਕੇਸਾਂ ਦੀ ਸੁਣਵਾਈ ਟਾਲਦੇ ਹੋਏ ਜੁਲਾਈ ਮਹੀਨੇ ਵਿੱਚ ਤਰੀਕਾ ਨਿਸ਼ਚਿਤ ਕੀਤੀਆਂ ਹਨ । ਹੁਣ ਕੋਰਟ ਵੱਲੋਂ ਬੇਹੱਦ ਜ਼ਰੂਰੀ ਸਮਝੇ ਜਾਂਦੇ ਮਾਮਲਿਆਂ ਦੀ ਸੁਣਵਾਈ ਹੀ ਕੀਤੀ ਜਾਵੇਗੀ।