1991 ‘ਚ ਹੋਇਆ ਸੀ ਆਈ.ਏ.ਐਸ. ਅਫ਼ਸਰ ਦਾ ਮੁੰਡਾ ਅਗਵਾ, ਹੁਣ ਖੁੱਲ੍ਹੀਆਂ ਪਰਤਾ..

223

ਚੰਡੀਗੜ੍ਹ/ 18 ਮਈ

ਵੈਸੇ ਤਾਂ ਪੰਜਾਬ ਪੁਲਿਸ ਆਪਣੇ ਆਪ ਨੂੰ ਬੜੀ ਹੀ ਬਹਾਦਰ ਪੁਲਿਸ ਸਮਝਦੀ ਹੈ, ਪਰ ਹਕੀਕਤ ਵੇਖੀਏ ਤਾਂ ਕੁਝ ਹੋਰ ਹੀ ਹੈ। ਪੰਜਾਬ ਪੁਲਿਸ ਦੇ ਵਲੋਂ ਕੀਤੇ ਜਾਂਦੇ ਅਵਗਾਹਕਾਰਾਂ ਨੂੰ ਗ੍ਰਿਫਤਾਰ ਕਰਨ ਦੇ ਦਾਅਵਿਆਂ ਵਿਚ ਜ਼ਮੀਨ ਆਸਮਾਨ ਦਾ ਫਰਕ ਹੈ। ਕਿਉਂਕਿ ਪੁਲਿਸ ਦੇ ਵਲੋਂ ਕਰੀਬ 30 ਸਾਲ ਬਾਅਦ ਹੁਣ ਅਜਿਹਾ ਪੁਰਾਣਾ ਕੇਸ ਪੁੱਟਿਆ ਗਿਆ ਹੈ, ਜੋ 1991 ਵਿਚ ਕਾਫ਼ੀ ਜ਼ਿਆਦਾ ਚਰਚਿਤ ਹੋਇਆ ਸੀ। ਦਰਅਸਲ 1991 ਵਿਚ ਇਕ ਆਈ.ਏ.ਐਸ ਅਫ਼ਸਰ ਦਾ ਮੁੰਡਾ ਬੁਲਵੰਤ ਸਿੰਘ ਮੁਲਤਾਨੀ ਅਗਵਾ ਹੋਇਆ ਸੀ। ਜਿਸ ਦਾ ਦੋਸ਼ ਉਸ ਵੇਲੇ ਦੇ ਕਈ ਪੁਲਿਸ ਅਫ਼ਸਰਾਂ ‘ਤੇ ਲੱਗਿਆ ਸੀ ਅਤੇ ਕਈਆਂ ‘ਤੇ ਨਿਸ਼ਾਨਾ ਵੀ ਲੱਗਿਆ ਸੀ।

ਪਰ ਇਸ ਅਗਵਾ ਕੇਸ ਦੇ ਕਰੀਬ 30 ਵਰ੍ਹਿਆਂ ਬਾਅਦ ਆਈਏਐਸ ਅਫ਼ਸਰ ਦੇ ਲੜਕੇ ਨੂੰ ਅਗਵਾ ਕਰਨ ਦੇ ਦੋਸ਼ਾਂ ਤਹਿਤ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਅਤੇ ਹੋਰਨਾਂ ਕਈ ਪੁਲਿਸ ਅਫ਼ਸਰਾਂ ‘ਤੇ ਲੰਘੇ ਦਿਨੀਂ ਮੁਕੱਦਮਾ ਦਰਜ ਕੀਤਾ ਗਿਆ। ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਵਲੋਂ ਕੁਝ ਦਿਨ ਪਹਿਲੋਂ ਅਗਾਊ ਜ਼ਮਾਨਤ ਅਰਜ਼ੀ ਅਦਾਲਤ ਵਿਚ ਲਗਾਈ ਗਈ ਸੀ, ਜਿਸ ਤੋਂ ਬਾਅਦ ਹੁਣ ਚੰਡੀਗੜ੍ਹ ਪੁਲਿਸ ਦੇ ਨਾਮਜ਼ਦ ਅਫ਼ਸਰ ਕੁਲਦੀਪ ਸਿੰਘ, ਅਨੂਪ ਸਿੰਘ, ਜਗੀਰ ਸਿੰਘ ਅਤੇ ਹਰ ਸਹਾਏ ਸ਼ਰਮਾ ਵੱਲੋਂ ਆਪਣੇ ਵਕੀਲ ਰਾਹੀਂ ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਿਚ ਅਗਾਊ ਜ਼ਮਾਨਤ ਦੀ ਦਾਇਰ ਅਰਜ਼ੀ ਦਾਇਰ ਕੀਤੀ ਗਈ ਹੈ।

ਦੱਸਣਾ ਬਣਦਾ ਹੈ ਕਿ ਪੁਲਿਸ ਅਫ਼ਸਰਾਂ ਦੇ ਵਲੋਂ ਦਾਇਰ ਇਸ ਅਰਜ਼ੀ ਦੀ ਸੁਣਵਾਈ ਅਦਾਲਤ ਦੇ ਵਲੋਂ 19 ਮਈ ‘ਤੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਦੇਖਣਾ ਹੁਣ ਇਹ ਹੋਵੇਗਾ ਕਿ ਜੇਕਰ ਦਾਇਰ ਅਰਜ਼ੀਆਂ ਖ਼ਾਰਜ਼ ਹੁੰਦੀਆਂ ਹਨ ਤਾਂ ਕੀ ਇਹ ਪੁਲਿਸ ਵਾਲੇ ਸਲਾਖ਼ਾਂ ਪਿੱਛੇ ਹੋਣਗੇ? ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਕਿ ਕੀ ਬਣਦਾ ਹੈ?