ਪੰਜਾਬ ਦੇ ਇਨ੍ਹਾਂ ਦੋ ਜ਼‍ਿਲ੍ਹਿਆਂ ‘ਚ 20 ਅਗਸਤ ਦੀ ਛੁੱਟੀ ਦਾ ਐਲਾਨ, ਸਕੂਲ ਵੀ ਰਹਿਣਗੇ ਬੰਦ

1716

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਦੇ ਬਰਨਾਲਾ ਅਤੇ ਸੰਗਰੂਰ ਜ਼‍ਿਲ੍ਹੇ ਵਿੱਚ ਪ੍ਰਸਾਸ਼ਨ ਦੇ ਵਲੋਂ 20 ਅਗਸਤ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ, ਪ੍ਰਸਾਸ਼ਨ ਨੇ ਇਹ ਛੁੱਟੀ ਸ਼ਹੀਦ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ ਕਾਰਨ ਕੀਤੀ ਗਈ ਹੈ।

ਇਸ ਸਬੰਧੀ ਦੋਵਾਂ ਜ਼‍ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਵਲੋਂ ਬਕਾਇਦਾ ਹੁਕਮ ਜਾਰੀ ਕਰਦੇ ਹੋਏ ਲਿਖਿਆ ਹੈ ਕਿ, ਸ਼ਹੀਦ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਸਰਕਾਰੀ ਤੇ ਅਰਧ ਸਰਕਾਰੀ ਵਿਦਿਅਕ ਅਦਾਰੇ, ਬੈਂਕਾਂ ਤੋਂ ਇਲਾਵਾ ਦਫ਼ਤਰਾਂ ਆਦਿ ਵਿੱਚ 20 ਅਗਸਤ ਦੀ ਛੁੱਟੀ ਐਲਾਨੀ ਗਈ ਹੈ।