21 ਮਈ ਤੋਂ ਏਅਰ ਇੰਡੀਆ ਵੱਲੋਂ ਉਡਾਣਾਂ ਕੀਤੀਆਂ ਜਾ ਰਹੀਆਂ ਹਨ ਸ਼ੁਰੂ

531

ਰਾਜਾਸਾਂਸੀ, 17 ਮਈ

21 ਮਈ ਤੋਂ ਏਅਰ ਇੰਡੀਆ ਹਵਾਈ ਕੰਪਨੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਵੱਖੋ-ਵੱਖਰੇ ਮੁਲਕਾਂ ਵਾਸਤੇ ਬਾ-ਰਸਤਾ ਦਿੱਲੀ ਹੁੰਦਿਆਂ ਹੋਇਆਂ ਵੱਖ ਸਮਾਂ ਸਾਰਨੀ ਅਨੁਸਾਰ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।

ਇਹ ਉਡਾਣਾਂ 21, 22, 23, 26 ਅਤੇ 27 ਨੂੰ ਮਲੇਸ਼ੀਆ, ਵੈਨਕੂਵਰ, ਮੈਲਬੋਰਨ, ਬਰਮਿੰਘਮ, ਸਿੰਘਾਪੁਰ ਸਮੇਤ ਲਖਨਊ ਦਰਮਿਆਨ ਚੱਲਣਗੀਆਂ।

ਦੱਸ ਦਈਏ ਕਿ ਏਹ ਸਾਰੀਆਂ ਉਡਾਣਾਂ ਨਵੇਂ ਸਿਰਿਓਂ ਦਿੱਲੀ ਹੁੰਦਿਆਂ ਹੋਇਆਂ ਵੱਖ-ਵੱਖ ਥਾਈਂ ਜਾਣ ਲਈ ਪਹਿਲੀਆਂ ਉਡਾਣਾਂ ਨਾਲੋਂ ਬਿਲਕੁਲ ਵੱਖਰੀਆਂ ਹਨ। ਇਨਾਂ ਉਡਾਣਾਂ ਰਾਹੀਂ ਸਫ਼ਰ ਕਰਨ ਵਾਲਿਆਂ ਲਈ ਬੁਕਿੰਗ ਦੀ ਸਹੂਲਤ ਚੱਲ ਰਹੀ ਹੈ।