ਨਵੀਂ ਦਿੱਲੀ, 23 ਮਈ
ਭਾਰਤ ਦੇ ਅੰਦਰ ਲਗਾਤਾਰ ਕਰੋਨਾ ਵਾਇਰਸ ਦੇ ਨਾਲ ਪੀੜਤ ਮਰੀਜਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਲੋਕਾਂ ਦੀ ਸੁਰੱਖਿਆ ਵਿਚ ਲੱਗੇ ਪੁਲਿਸ ਕਰਮਚਾਰੀ, ਫੌਜ਼ ਦੇ ਜਵਾਨ ਅਤੇ ਡਾਕਟਰ ਵੀ ਕਰੋਨਾ ਤੋਂ ਬਚ ਨਹੀਂਂ ਸਕੇ। ਹੁਣ ਤੱਕ ਕਈ ਡਾਕਟਰ, ਪੁਲਿਸ ਵਾਲੇ ਅਤੇ ਫੌਜੀ ਕਰੋਨਾ ਪਾਜੀਟਿਵ ਆ ਚੁੱਕੇ ਹਨ।
ਤਾਜ਼ਾ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਪਿਛਲੇ 24 ਘੰਟਿਆਂ ਦੇ ਅੰਦਰ ਬੀ.ਐੱਸ.ਐਫ ਦੇ 21 ਹੋਰ ਜਵਾਨਾਂ ‘ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਜਵਾਨਾਂ ਦਾ ਇਲਾਜ ਕੋਵਿਡ-19 ਹਸਪਤਾਲ ‘ਚ ਕੀਤਾ ਜਾ ਰਿਹਾ ਹੈ।