ਵੱਡੀ ਖ਼ਬਰ: ਬੱਦਲ ਫਟਣ ਕਾਰਨ ਭਾਰਤੀ ਫ਼ੌਜ ਦੇ 23 ਜਵਾਨ ਰੁੜੇ, ਵੇਖੋ ਵੀਡੀਓ

1413

 

23 soldiers of the Indian Army were swept away due to cloud burst

Cloud Burst – ਉੱਤਰੀ ਸਿੱਕਮ ਵਿੱਚ ਲੋਨਾਕ ਝੀਲ ਉੱਤੇ ਅਚਾਨਕ ਬੱਦਲ ਫਟਣ ਨਾਲ ਤੀਸਤਾ ਨਦੀ ਵਿੱਚ ਹੜ੍ਹ ਆ ਗਿਆ। ਫੌਜ ਦੇ 23 ਜਵਾਨਾਂ ਦੇ ਲਾਪਤਾ ਹੋਣ ਦੀ ਖਬਰ ਹੈ। ਪ੍ਰਸ਼ਾਸਨ ਨੇ ਆਸ-ਪਾਸ ਦੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ।

ਤਲਾਸ਼ੀ ਮੁਹਿੰਮ ਜਾਰੀ ਹੈ। ਬੱਦਲ ਫਟਣ (Cloud Burst) ਤੋਂ ਬਾਅਦ ਹੜ੍ਹ ਵਰਗੀ ਸਥਿਤੀ ਪੈਦਾ ਹੋਣ ‘ਤੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਸਿੰਗਟਾਮ ਪਹੁੰਚੇ ਅਤੇ ਉਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲਿਆ।

ਗੁਹਾਟੀ ‘ਚ ਰੱਖਿਆ ਪੀਆਰਓ ਨੇ ਕਿਹਾ, ‘ਉੱਤਰੀ ਸਿੱਕਮ ‘ਚ ਬੱਦਲ ਫਟਣ ਦੇ ਕਾਰਨ ਲੋਨਾਕ ਝੀਲ ‘ਤੇ ਅਚਾਨਕ ਹੜ੍ਹ ਆ ਗਿਆ। 23 ਜਵਾਨ ਲਾਪਤਾ ਹਨ। ਚੁੰਗਥਾਂਗ ਡੈਮ ਤੋਂ ਪਾਣੀ ਛੱਡਣ ਕਾਰਨ ਹੇਠਾਂ ਵੱਲ ਪਾਣੀ ਦਾ ਪੱਧਰ ਅਚਾਨਕ 15-20 ਫੁੱਟ ਉੱਚਾ ਹੋ ਗਿਆ।

ਇਸ ਕਾਰਨ ਸਿੰਗਟਾਮ ਨੇੜੇ ਬਾਰਦਾਂਗ ਵਿਖੇ ਖੜ੍ਹੀਆਂ ਫੌਜ ਦੀਆਂ ਗੱਡੀਆਂ ਪ੍ਰਭਾਵਿਤ ਹੋਈਆਂ। ਫੌਜ ਦੇ 23 ਜਵਾਨ ਲਾਪਤਾ ਹੋਣ ਅਤੇ 41 ਵਾਹਨ ਡੁੱਬਣ ਦੀ ਖ਼ਬਰ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)