ਵੱਡੀ ਖਬਰ: ਫਾਸਟਵੇਅ ਕੇਬਲ ਦੇ ਮਾਲਕ ਸਮੇਤ ਪੰਜਾਬ ‘ਚ 8 ਥਾਵਾਂ ‘ਤੇ ਈਡੀ ਵੱਲੋਂ ਛਾਪੇਮਾਰੀ

440

ਪੰਜਾਬ ਨੈੱਟਵਰਕ, ਚੰਡੀਗਡ਼੍ਹ–

ਇਸ ਵੇਲੇ ਦੀ ਵੱਡੀ ਖ਼ਬਰ ਫਾਸਟਵੇਅ ਕੇਬਲ ਟੀਵੀ ਦੇ ਮਾਲਕ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ। ਈਡੀ ਦੇ ਵੱਲੋਂ ਫਾਸਟਵੇਅ ਕੇਬਲ ਦੇ ਮਾਲਕ
ਗੁਰਦੀਪ ਸਿੰਘ ਅਤੇ ਸੁਰਿੰਦਰ ਪਹਿਲਵਾਨ ਦੇ ਵੱਖ ਵੱਖ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ।

ਦੱਸ ਦਈਏ ਕਿ ਕੇਬਲ ਨੈੱਟਵਰਕ ਦੇ ਨਾਲ ਜੁੜੇ ਮਾਮਲੇ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਤਰ੍ਹਾਂ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ।

ਜਿਸ ਦੇ ਕਾਰਨ ਅਕਾਲੀ ਦਲ, ਇਸ ਵਿਚ ਘਿਰਦਾ ਨਜ਼ਰੀਂ ਆ ਰਿਹਾ ਹੈ, ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਦਾ ਇਸ ਕੇਬਲ ਮਾਫੀਏ ਨਾਲ ਗੱਠਜੋੜ ਹੈ।

ਦੂਜੇ ਪਾਸੇ ਫਾਸਟਵੇਅ ਦੇ ਮਾਲਕ ਦੇ ਵੱਖ ਵੱਖ ਟਿਕਾਣਿਆਂ ‘ਤੇ ਅੱਜ ਵੱਜੇ ਛਾਪਿਆਂ ਦੇ ਕਾਰਨ, ਉਹ ਲੋਕ ਘਿਰਦੇ ਨਜ਼ਰੀਂ ਆ ਰਹੇ ਹਨ, ਜਿਹੜੇ ਇਨ੍ਹਾਂ ਕੇਬਲ ਮਾਫੀਆ ਦੀ ਸਪੋਰਟ ਵਿੱਚ ਹਮੇਸ਼ਾਂ ਗੁੰਡਾਗਰਦੀ ਕਰਕੇ ਲੋਕਾਂ ਤੋਂ ਨਾਜਾਇਜ਼ ਵਸੂਲੀ ਕਰਦੇ ਆਏ ਹਨ।

Where to get Psychology Jobs?

ਨਵੀਂ ਨੌਕਰੀ ਦੇ ਤਣਾਅ ਨਾਲ ਕਿਵੇਂ ਨਜਿੱਠੀਏ?

LEAVE A REPLY

Please enter your comment!
Please enter your name here