ਸਿੱਧੀ ਸਾਦੀ ਦੁਨੀਆ ਸੀ ਸਾਫ ਸਾਰਾ ਜੱਗ ਸੀ

957
ਸਿੱਧੀ ਸਾਦੀ ਦੁਨੀਆ ਸੀ ਸਾਫ ਸਾਰਾ ਜੱਗ ਸੀ
ਲੋਕਾਂ ਦੇ ਦਿਲਾਂ ਚ ਓਦੋ ਵਸਦਾ ਵੀ ਰੱਬ ਸੀ 
ਸਾਧਾਂ ਵਾਲੇ ਭੇਖ ਨਾ ਚੋਰ ਹੁੰਦੇ ਸੀ
ਓਦੋ ਤਾਂ ਜਮਾਨੇ ਸੱਚੀਂ ਹੋਰ ਹੁੰਦੇ ਸੀ
ਓਦੋ ਤਾਂ ਜਮਾਨੇ ਸੱਚੀਂ ਹੋਰ ਹੁੰਦੇ ਸੀ
ਬਾਪੂ ਜੋ ਸੀ ਆਖਦਾ ਓਹੀ ਸੀ ਕਾਨੂੰਨ ਵੀ
ਮਾਂ ਦੀਆਂ ਝਿੜਕਾਂ ਚ ਹੁੰਦਾ ਵੀ ਸਕੂਨ ਸੀ
ਦਾਦੀ ਦੀਆਂ ਬਾਤਾਂ ਵਾਲੇ ਕਿਤੇ ਰਾਜੇ ਰਾਣੀਆਂ
ਕਿਤੇ ਇੱਲ ਕੁੱਕੜ ਤੇ ਮੋਰ ਹੁੰਦੇ ਸੀ 
ਓਦੋ ਤਾਂ ਜਮਾਨੇ ਸੱਚੀਂ  ਹੋਰ ਹੁੰਦੇ ਸੀ
ਓਦੋ ਤਾਂ ,,,,,,
ਏਸੀ ਜਿਹਾ ਹੁੰਦਾ ਸਾਡੇ ਵੇਹੜੇ ਵਾਲਾ ਨਿੰਮ ਸੀ
ਗੱਡਾ ਓਦੋ ਲਗਦਾ ਸੀ ਜਿਵੇ ਲਿਮੋਜੈਨ ਸੀ
ਓਦੋ ਸਾਡੇ ਪਿੰਡ ਚ ਪ੍ਰਾਇਮਰੀ ਸਕੂਲ ਸੀ
ਘੜੇ ਵਾਲਾ ਪਾਣੀ ਏਨਾ ਕੂਲਰਾਂ ਤੋਂ ਕੂਲ ਸੀ
ਦੇਣ ਲਈ ਛਾਵਾਂ ਬਾਬੇ ਬੋਹੜ ਹੁੰਦੇ ਸੀ
ਓਦੋ ਤਾਂ ਜਮਾਨੇ ਸੱਚੀਂ ਹੋਰ ਹੁੰਦੇ ਸੀ
ਓਦੋਂ ਤਾਂ ਜਮਾਨੇ ਸੱਚੀਂ,,,,,,,
ਘਰੋ ਸੀ ਗਰੀਬ ਪਰ ਰਾਜਿਆਂ ਦੇ ਵਾਂਗ ਸੀ 
ਦਸਵੀਂ ਦਾ ਪਾੜਾ ਪੂਰੇ ਪਿੰਡ ਦੀ ਹੀ ਸ਼ਾਨ ਸੀ
ਸਾਨੂੰ ਨਹੀਂ ਸੀ ਪਤਾ  ਹੁੰਦੇ ਪੀਜ਼ੇ ਅਤੇ ਕੋਕ ਬਈ
ਲੱਸੀ ਨਾਲ ਮਿੱਸੀ ਰੋਟੀ ਖਾਂਦੇ ਓਦੋ ਲੋਕ ਸੀ
ਅਸੀਂ ਕਿੱਥੇ ਜਾਣਦੇ ਸੀ ਲੁਡੋ ਜਿਹੀ ਗੇਮ ਨੂੰ
ਓਦੋ ਤਾਂ ਕਬੱਡੀਆਂ ਦੇ ਜੋਰ ਹੁੰਦੇ ਸੀ
ਚੰਨੀ ,ਓਦੋ ਤਾਂ ਜਮਾਨੇ ਸੱਚੀ ਹੋਰ ਹੁੰਦੇ ਸੀ 
ਓਦੋ ਤਾਂ ਜਮਾਨੇ ਸੱਚੀਂ ਹੋਰ ਹੁੰਦੇ ਸੀ।
ਚੰਨੀ ਚਹਿਲ
9915806550