67 ਵੀਆਂ ਜ਼ਿਲ੍ਹਾ ਸਕੂਲ ਗਰਮ ਰੁੱਤ ਖੇਡਾਂ ਅੰਡਰ 17 ਕੁੜੀਆਂ ‘ਚ ਮੌੜ ਜੋਨ ਦੀ ਝੰਡੀ

92

 

  • 67 ਵੀਆਂ ਜ਼ਿਲ੍ਹਾ ਸਕੂਲ ਗਰਮ ਰੁੱਤ ਖੇਡਾਂ ਵਿੱਚ ਦੂਜੇ ਦਿਨ ਖਿਡਾਰੀਆਂ ਦੇ ਦਿਲਖਿੱਚਵੇਂ ਮੁਕਾਬਲੇ ਹੋਏ

ਪੰਜਾਬ ਨੈੱਟਵਰਕ ਬਠਿੰਡਾ

ਸਿੱਖਿਆ ਵਿਭਾਗ ਪੰਜਾਬ ਖੇਡਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੀਆਂ 67 ਵੀਆਂ ਜ਼ਿਲ੍ਹਾ ਸਕੂਲ ਗਰਮ ਰੁੱਤ ਖੇਡਾਂ ਵਿੱਚ ਦੂਜੇ ਦਿਨ ਖਿਡਾਰੀਆਂ ਦੇ ਦਿਲ ਖਿੱਚਵੇਂ ਮੁਕਾਬਲੇ ਹੋਏ।

ਇਹਨਾਂ ਖੇਡ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਕਬੱਡੀ ਅੰਡਰ 14 ਕੁੜੀਆਂ ਵਿੱਚ ਮੰਡੀ ਕਲਾਂ ਨੇ ਪਹਿਲਾਂ, ਭੁੱਚੋ ਮੰਡੀ ਨੇ ਦੂਜਾ, ਮੌੜ ਨੇ ਤੀਜਾ,ਅੰਡਰ 17 ਵਿੱਚ ਮੌੜ ਨੇ ਪਹਿਲਾਂ,ਮੰਡੀ ਕਲਾਂ ਨੇ ਦੂਜਾ, ਤਲਵੰਡੀ ਸਾਬੋ ਨੇ ਤੀਜਾ,ਅੰਡਰ 19 ਵਿੱਚ ਤਲਵੰਡੀ ਸਾਬੋ ਨੇ ਪਹਿਲਾਂ,ਮੰਡੀ ਫੂਲ ਨੇ ਦੂਜਾ, ਮੰਡੀ ਕਲਾਂ ਨੇ ਤੀਜਾ,ਕ੍ਰਿਕੇਟ ਅੰਡਰ 14 ਮੁੰਡੇ ਵਿੱਚ ਬਠਿੰਡਾ 2 ਨੇ ਪਹਿਲਾਂ, ਬਠਿੰਡਾ 1 ਨੇ ਦੂਜਾ,ਗੋਨਿਆਣਾ ਨੇ ਤੀਜਾ,ਟੇਬਲ ਟੈਨਿਸ ਅੰਡਰ 14 ਕੁੜੀਆਂ ਵਿੱਚ ਭੁੱਚੋ ਮੰਡੀ ਨੇ ਪਹਿਲਾਂ,ਮੌੜ ਮੰਡੀ ਨੇ ਦੂਜਾ, ਗੋਨਿਆਣਾ ਨੇ ਤੀਜਾ, ਅੰਡਰ 17 ਵਿੱਚ ਮੌੜ ਮੰਡੀ ਨੇ ਪਹਿਲਾਂ, ਬਠਿੰਡਾ 1 ਨੇ ਦੂਜਾ, ਭੁੱਚੋ ਮੰਡੀ ਨੇ ਤੀਜਾ,ਅੰਡਰ 19 ਵਿੱਚ ਭੁੱਚੋ ਮੰਡੀ ਨੇ ਪਹਿਲਾਂ, ਬਠਿੰਡਾ 1 ਨੇ ਦੂਜਾ, ਬਠਿੰਡਾ 2 ਨੇ ਤੀਜਾ, ਵਾਲੀਵਾਲ ਅੰਡਰ 14 ਕੁੜੀਆਂ ਵਿੱਚ ਗੋਨਿਆਣਾ ਨੇ ਪਹਿਲਾਂ, ਮੰਡੀ ਕਲਾਂ ਨੇ ਦੂਜਾ, ਬਠਿੰਡਾ 2 ਨੇ ਤੀਜਾ, ਵਾਲੀਬਾਲ ਅੰਡਰ 19 ਲੜਕੀਆ ਵਿੱਚ ਬਠਿੰਡਾ 2 ਨੇ ਪਹਿਲਾਂ, ਮੰਡੀ ਕਲਾਂ ਨੇ ਦੂਜਾ ਤਲਵੰਡੀ ਸਾਬੋ ਨੇ ਤੀਜਾ,ਬਾਕਸਿੰਗ ਅੰਡਰ 19 ਕੁੜੀਆ ਵਿੱਚ ਤਲਵੰਡੀ ਸਾਬੋ ਨੇ ਪਹਿਲਾਂ, ਬਠਿੰਡਾ 1 ਦੂਜਾ,ਮੰਡੀ ਫੂਲ ਨੇ ਤੀਜਾ, ਅੰਡਰ 17 ਵਿੱਚ ਮੌੜ ਨੇ ਪਹਿਲਾਂ, ਤਲਵੰਡੀ ਸਾਬੋ ਨੇ ਦੂਜਾ, ਮੰਡੀ ਕਲਾਂ ਨੇ ਤੀਜਾ, ਖੋਹ ਖੋਹ ਅੰਡਰ 19 ਕੁੜੀਆਂ ਵਿੱਚ ਤਲਵੰਡੀ ਸਾਬੋ ਨੇ ਪਹਿਲਾਂ, ਮੰਡੀ ਕਲਾਂ ਨੇ ਦੂਜਾ,ਫੁੱਟਬਾਲ ਅੰਡਰ 14 ਵਿੱਚ ਸੰਗਤ ਨੇ ਪਹਿਲਾਂ, ਤਲਵੰਡੀ ਸਾਬੋ ਨੇ ਦੂਜਾ, ਭਗਤਾਂ ਨੇ ਤੀਜਾ,ਅੰਡਰ 17 ਵਿੱਚ ਮੰਡੀ ਫੂਲ ਨੇ ਪਹਿਲਾਂ, ਮੌੜ ਨੇ ਦੂਜਾ ਸੰਗਤ ਨੇ ਤੀਜਾ, ਅੰਡਰ 19 ਵਿੱਚ ਸੰਗਤ ਪਹਿਲਾਂ, ਤਲਵੰਡੀ ਸਾਬੋ ਨੇ ਦੂਜਾ, ਭੁੱਚੋ ਮੰਡੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਦਿਲਪ੍ਰੀਤ ਸਿੰਘ ਸੰਧੂ, ਪ੍ਰਿੰਸੀਪਲ ਨਿਸ਼ਾ ਬਾਂਸਲ, ਪ੍ਰਿੰਸੀਪਲ ਜਸਵੀਰ ਸਿੰਘ ਬੇਗਾ, ਪ੍ਰਿੰਸੀਪਲ ਕੁਲਵਿੰਦਰ ਸਿੰਘ ਇੰਚਾਰਜ ਸਮਾਰਟ ਸਕੂਲ, ਪ੍ਰਿੰਸੀਪਲ ਘਣਸ਼ਿਆਮ ਦਾਸ ਨਾਇਕ,ਗੁਰਚਰਨ ਸਿੰਘ ਗਿੱਲ ਡੀ.ਐਮ ਖੇਡਾਂ, ਲੈਕਚਰਾਰ ਅਮਰਦੀਪ ਸਿੰਘ,ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਹਰਮੰਦਰ ਸਿੰਘ, ਲੈਕਚਰਾਰ ਸੁਖਦੇਵ ਸਿੰਘ, ਮੁੱਖ ਅਧਿਆਪਕ ਗੁਰਪ੍ਰੀਤ ਕੌਰ,ਕਰਨੀ ਸਿੰਘ, ਇਕਬਾਲ ਸਿੰਘ ਹਰਬਿੰਦਰ ਸਿੰਘ ਨੀਟਾ, ਭੁਪਿੰਦਰ ਸਿੰਘ ਤੱਗੜ, ਗੁਰਮੀਤ ਸਿੰਘ ਰਾਮਗੜ੍ਹ ਭੂੰਦੜ, ਗੁਰਮੀਤ ਸਿੰਘ ਮਾਨ, ਇਸ਼ਟ ਪਾਲ ਸਿੰਘ, ਰਣਜੀਤ ਸਿੰਘ, ਹਰਜਿੰਦਰ ਪਾਲ ਸਿੰਘ,ਮਨਦੀਪ ਸਿੰਘ,ਪੁਸ਼ਪਿੰਦਰ ਪਾਲ ਸਿੰਘ, ਗੁਰਜੰਟ ਸਿੰਘ, ਕੇਸਰ ਸਿੰਘ, ਕੇਵਲ ਸਿੰਘ, ਜਗਦੀਪ ਸਿੰਘ, ਹਰਭਗਵਾਨ, ਕੁਲਦੀਪ ਸ਼ਰਮਾ, ਜਗਦੇਵ ਸਿੰਘ, ਮਨਜੀਤ ਕੌਰ, ਬੇਅੰਤ ਕੌਰ,ਅਮ੍ਰਿਤਪਾਲ ਸਿੰਘ, ਹਰਪਾਲ ਸਿੰਘ ਨੱਤ, ਮਨਪ੍ਰੀਤ ਸਿੰਘ ਹਾਜ਼ਰ ਸਨ।