ਨਵੀਂ ਦਿੱਲੀ: ਸਰਕਾਰ (central government) ਨੇ ਲੌਕਡਾਊਨ (Lockdown) ਦੀ ਮਿਆਦ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਸੰਧੀ ਨਿਧੀ (pm kisan scheme) ਦੇ ਅਧੀਨ 9.65 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 19,000 ਕਰੋੜ ਰੁਪਏ ਤੋਂ ਵਧੇਰੇ ਰਕਮ ਭੇਜੀ ਹੈ। ਯੋਜਨਾ ਦਾ ਐਲਾਨ ਪਿਛਲੇ ਸਾਲ ਫਰਵਰੀ ‘ਚ ਕੀਤਾ ਗਿਆ ਸੀ। ਇਸ ਯੋਜਨਾ ਤਹਿਤ 14 ਕਰੋੜ ਕਿਸਾਨਾਂ (Farmers) ਨੂੰ ਤਿੰਨ ਬਰਾਬਰ ਕਿਸ਼ਤਾਂ ਵਿਚ 6,000 ਰੁਪਏ ਦਿੱਤੇ ਜਾਣਗੇ।
ਇਸੇ ਤਰ੍ਹਾਂ ਮੋਟੇ ਅਨਾਜ ਦੀ ਬਿਜਾਈ 10.28 ਲੱਖ ਹੈਕਟੇਅਰ ਰਕਬੇ ਵਿਚ ਕੀਤੀ ਗਈ ਹੈ। ਪਿਛਲੇ ਸਾਲ ਇਸੇ ਅਰਸੇ ਵਿਚ 7.30 ਲੱਖ ਹੈਕਟੇਅਰ ਰਕਬੇ ਦੀ ਬਿਜਾਈ ਹੋਈ ਸੀ ਤੇ ਤੇਲ ਵਾਲੇ ਬੀਜਾਂ ਦੀ ਬਿਜਾਈ ਅਧੀਨ 7.34 ਲੱਖ ਹੈਕਟੇਅਰ ਰਕਬਾ ਤੋਂ ਵਧ ਕੇ 9.28 ਲੱਖ ਹੈਕਟੇਅਰ ਹੋ ਗਿਆ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਲੌਕਡਾਊਨ ਦੌਰਾਨ ਨਾਫੇਡ नाफेड (NAFED) ਨੇ 5.89 ਲੱਖ ਟਨ ਛੋਲੇ, 4.97 ਲੱਖ ਟਨ ਸਰ੍ਹੋਂ ਅਤੇ 4.99 ਲੱਖ ਟਨ ਤੂਰ (ਅਰਹਰ) ਦੀ ਖਰੀਦ ਕੀਤੀ ਹੈ। ਹਾਲ ਹੀ ਵਿੱਚ, ਕੋਰੋਨਾਵਾਇਰਸ ਅਤੇ ਲੌਕਡਾਊਨ ਕਾਰਨ ਹੋਏ ਆਰਥਿਕ ਨੁਕਸਾਨ ਤੋਂ ਬਾਅਦ ਕੇਂਦਰ ਸਰਕਾਰ ਨੇ 20 ਲੱਖ ਕਰੋੜ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਅਤੇ ਕਿਸਾਨਾਂ ਲਈ ਕਈ ਅਹਿਮ ਪ੍ਰਬੰਧ ਕੀਤੇ ਗਏ।
THankyou ABP