Education News: ਪੰਜਾਬ ਦੇ 10 ਸਰਕਾਰੀ ਸਕੂਲਾਂ ਦੇ ਹੱਕ ‘ਚ ਸਰਕਾਰ ਦਾ ਵੱਡਾ ਫ਼ੈਸਲਾ

 

Education News: 30 ਜਨਵਰੀ ਨੂੰ ਰਾਸ਼ਟਰੀ ਪੱਧਰ ‘ਤੇ ਨਵੀਂ ਦਿੱਲੀ ਵਿਖੇ ਇਹਨਾਂ ਸਕੂਲਾਂ ਨੂੰ ਸਨਮਾਨਿਤ ਕੀਤਾ ਜਾਵੇਗਾ

ਪ੍ਰਮੋਦ ਭਾਰਤੀ

ਸ਼ਹੀਦ ਭਗਤ ਸਿੰਘ ਨਗਰ, 4 ਜਨਵਰੀ 2026- 

Education News: ਭਾਰਤ ਸਰਕਾਰ ਦੀ ਮਨਿਸਟਰੀ ਆਫ ਇਨਵਾਇਰਨਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਵੱਲੋਂ ਚਲਾਏ ਜਾ ਰਹੇ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਤਹਿਤ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲਜੀ ਚੰਡੀਗੜ੍ਹ ਅਤੇ ਸੈਂਟਰ ਆਫ ਸਾਇੰਸ ਇਨਵਾਇਰਮੈਂਟ ਨਵੀਂ ਦਿੱਲੀ ਵੱਲੋਂ ਗਰੀਨ ਸਕੂਲ ਪ੍ਰੋਗਰਾਮ ਤਹਿਤ ਦੇਸ਼ ਦੇ ਸਾਰੇ ਸਕੂਲਾਂ ਦਾ ਗਰੀਨ ਸਕੂਲ ਪ੍ਰੋਗਰਾਮ ਦਾ ਆਡਿਟ ਕਰਵਾਇਆ ਗਿਆ।

ਇਸ ਆਡਿਟ ਦੌਰਾਨ ਪੂਰੇ ਭਾਰਤ ਦੇ 6263 ਸਕੂਲਾਂ ਦਾ ਆਡਿਟ ਕੀਤਾ ਗਿਆ ਜਿਸ ਵਿੱਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 10 ਸਕੂਲਾਂ ਦੀ ਚੋਣ ਗਰੀਨ ਸਕੂਲ ਵਜੋਂ ਹੋਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਰੀਨ ਸਕੂਲ ਪ੍ਰੋਗਰਾਮ ਦੇ ਜਿਲ੍ਹਾ ਕੋਆਰਡੀਨੇਟਰ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਜਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਦੀ ਅਗਵਾਈ ਵਿੱਚ ਜਿਲ੍ਹੇ ਦੇ ਸਾਰੇ ਸਕੂਲਾਂ ਨੇ ਇਸ ਗਰੀਨ ਸਕੂਲ ਪ੍ਰੋਗਰਾਮ ਤਹਿਤ ਰਜਿਸਟ੍ਰੇਸ਼ਨ ਕੀਤੀ ਸੀ ਤੇ ਭਾਰਤ ਸਰਕਾਰ ਵੱਲੋਂ ਜਿਲ੍ਹੇ ਦੇ 10 ਸਕੂਲਾਂ ਦੀ ਚੋਣ ਰਾਸ਼ਟਰੀ ਪੱਧਰ ‘ਤੇ ਹੋਣ ਵਾਲੇ ਸਮਾਗਮ ਵਿੱਚ ਸਨਮਾਨਿਤ ਕਰਨ ਲਈ ਕੀਤੀ ਗਈ ਹੈ। ਉਹਨਾਂ ਸਮੁੱਚੀ ਟੀਮ ਅਤੇ ਸਮੂਹ ਸਕੂਲ ਮੁੱਖੀਆਂ ਨੂੰ ਵਧਾਈ ਦਿੱਤੀ ਹੈ।

ਉਹਨਾਂ ਦੱਸਿਆ ਕਿ ਜਿਲ੍ਹੇ ਦੇ ਦਸ ਸਕੂਲ ਜਿਹਨਾਂ ਦੀ ਚੋਣ ਗਰੀਨ ਸਕੂਲ ਲਈ ਹੋਈ ਹੈ ਉਹਨਾਂ ਵਿੱਚ ਸਸਸਸ ਭੱਦੀ, ਸਸਸਸ ਉਸਮਾਨਪੁਰ, ਸਸਸਸ ਹਿਆਲਾ, ਸਸਸਸ ਸਿੰਬਲ ਮਜਾਰਾ, ਸਸਸਸ ਸਾਹਲੋਂ, ਸਸਸਸ ਮੂਸਾਪੁਰ, ਸਹਸ ਕੌਲਗੜ੍ਹ, ਸਹਸ ਗੁਣਾਚੌਰ, ਸਹਸ ਗੜ੍ਹਪਧਾਣਾ, ਸਸਸਸ ਔੜ ਸ਼ਾਮਿਲ ਹਨ। ਉਹਨਾਂ ਦੱਸਿਆ ਕਿ ਇਹਨਾਂ ਸਕੂਲਾਂ ਨੂੰ ਭਾਰਤ ਸਰਕਾਰ ਵੱਲੋਂ ਇੰਡੀਆ ਹੈਬੀਟੇਟ ਸੈਂਟਰ ਨਵੀਂ ਦਿੱਲੀ ਵਿਖੇ 30 ਜਨਵਰੀ 2026 ਨੂੰ ਇੱਕ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਇਸ ਦਿਨ ਜਿਲ੍ਹਾ ਕੋਆਰਡੀਨੇਟਰ ਗਰੀਨ ਸਕੂਲ ਸਤਨਾਮ ਸਿੰਘ ਅਤੇ ਦੋ ਹੋਰ ਟੀਚਰਾਂ ਨੂੰ ਵੀ ਇਸ ਦਿਨ ਰਾਸ਼ਟਰੀ ਪੱਧਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਪ੍ਰਾਪਤੀ ਲਈ ਸਕੂਲ ਮੁੱਖੀਆਂ ਅਤੇ ਸਤਨਾਮ ਸਿੰਘ ਜਿਲ੍ਹਾ ਕੋਆਰਡੀਨੇਟਰ ਨੂੰ ਵਧਾਈ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਨੇ ਕਿਹਾ ਕਿ ਇਹ ਸਭ ਸਕੂਲ ਮੁੱਖੀਆਂ ਦੀ ਮਿਹਨਤ ਦਾ ਨਤੀਜਾ ਹੈ। ਉਹਨਾਂ ਦੱਸਿਆ ਕਿ 2023-24 ਵਿੱਚ ਜਿਲ੍ਹੇ ਦੇ ਇੱਕ ਸਕੂਲ ਦੀ ਚੋਣ ਹੋਈ ਸੀ, 2024-25 ਦੌਰਾਨ ਜਿਲ੍ਹੇ ਦੇ ਚਾਰ ਸਕੂਲਾਂ ਦੀ ਚੋਣ ਹੋਈ ਸੀ ਅਤੇ ਇਸ ਵਰ੍ਹੇ ਜਿਲ੍ਹੇ ਦੇ 10 ਸਕੂਲਾਂ ਦੀ ਚੋਣ ਗਰੀਨ ਸਕੂਲ ਵਜੋਂ ਹੋਈ ਹੈ ਜੋ ਕਿ ਜਿਲ੍ਹੇ ਲਈ ਮਾਣ ਵਾਲੀ ਗੱਲ ਹੈ।