ਸਿੱਖਿਆ ਵਿਭਾਗ ਵੱਲੋਂ ਬਦਲੀਆਂ ਲਈ ਸਬੰਧੀ ਨਵਾਂ ਪੱਤਰ ਜਾਰੀ, ਇਨ੍ਹਾਂ ਮੁਲਾਜ਼ਮਾਂ ਨੂੰ ਦਿੱਤਾ ਵਿਸੇਸ਼ ਮੌਕਾ
ਸਿੱਖਿਆ ਵਿਭਾਗ ਵੱਲੋਂ ਸਮੱਗਰਾ IED ਸਟਾਫ਼ ਦੀਆਂ ਬਦਲੀਆਂ ਲਈ ਆਨ-ਲਾਈਨ ਅਰਜ਼ੀਆਂ ਦੀ ਮੰਗ; ਆਫ਼-ਲਾਈਨ ਬੇਨਤੀਆਂ ਨਹੀਂ ਹੋਣਗੀਆਂ ਮਨਜ਼ੂਰ
ਚੰਡੀਗੜ੍ਹ, 8 ਜੂਨ 2026:
ਪੰਜਾਬ ਦੇ ਸਕੂਲ ਸਿੱਖਿਆ ਵਿਭਾਗ (ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ-ਕਮ-ਸਟੇਟ ਪ੍ਰੋਜੈਕਟ ਡਾਇਰੈਕਟਰ, ਸਮੱਗਰਾ ਸਿੱਖਿਆ ਅਭਿਆਨ ਪੰਜਾਬ) ਵੱਲੋਂ ਸਮੱਗਰਾ ਆਈ.ਈ.ਡੀ. (IED) ਸਟਾਫ਼ ਦੀਆਂ ਬਦਲੀਆਂ ਨੂੰ ਲੈ ਕੇ ਇੱਕ ਅਹਿਮ ਨੋਟਿਸ ਜਾਰੀ ਕੀਤਾ ਗਿਆ ਹੈ। ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਐ.ਸਿ.) ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਅਧੀਨ ਆਉਂਦੇ ਸਬੰਧਤ ਕਰਮਚਾਰੀਆਂ ਤੱਕ ਇਹ ਸੂਚਨਾ ਤੁਰੰਤ ਪਹੁੰਚਾਉਣ।
ਜਾਰੀ ਕੀਤੇ ਗਏ ਪੱਤਰ ਅਨੁਸਾਰ, ਸਮੱਗਰਾ ਸਿੱਖਿਆ ਅਭਿਆਨ ਅਧੀਨ IED ਕੰਪੋਨੈਂਟ ਤਹਿਤ ਕੰਟਰੈਕਟ (ਠੇਕੇ) ਦੇ ਅਧਾਰ ’ਤੇ ਕੰਮ ਕਰਦੇ ਡੀ.ਐੱਸ.ਈ. (DSE), ਡੀ.ਐੱਸ.ਈ.ਟੀ (DSET) ਅਤੇ ਆਈ.ਈ.ਆਰ.ਟੀਜ਼ (IERTs) ਦੀਆਂ ਬਦਲੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਬਦਲੀ ਕਰਵਾਉਣ ਦੇ ਚਾਹਵਾਨ ਕਰਮਚਾਰੀਆਂ ਨੂੰ E-Punjab Portal ’ਤੇ ਜਾ ਕੇ ਆਪਣੀ User ID ਰਾਹੀਂ ਲੋਗਇਨ (Login) ਕਰਕੇ ਆਨ-ਲਾਈਨ ਅਪਲਾਈ ਕਰਨਾ ਹੋਵੇਗਾ।

9 ਜੂਨ ਤੱਕ ਮਿਲਿਆ ਸਮਾਂ, ਆਫ਼-ਲਾਈਨ ਬਿਨੈ ਪੱਤਰ ਰੱਦ
ਵਿਭਾਗ ਨੇ ਸਾਫ਼ ਕਰ ਦਿੱਤਾ ਹੈ ਕਿ ਬਦਲੀ ਲਈ ਅਪਲਾਈ ਕਰਨ ਦਾ ਪੋਰਟਲ ਖੁੱਲ੍ਹ ਚੁੱਕਾ ਹੈ ਅਤੇ ਕਰਮਚਾਰੀ 9 ਜੂਨ (ਸ਼ਾਮ 5:00 ਵਜੇ ਤੱਕ) ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ। ਇੱਥੇ ਜਿਕਰ ਕਰਨਾ ਬਣਦਾ ਹੈ ਕਿ ਜਿਹੜੇ ਕਰਮਚਾਰੀ ਪਹਿਲਾਂ ਹੀ ਆਪਣੀ ਬਦਲੀ ਸਬੰਧੀ ਪ੍ਰਤੀ-ਬੇਨਤੀ ਈਮੇਲ ਰਾਹੀਂ ਜਾਂ ਦਫ਼ਤਰ ਵਿਖੇ ਖ਼ੁਦ ਜਾ ਕੇ (ਦਸਤੀ) ਦੇ ਚੁੱਕੇ ਹਨ, ਉਨ੍ਹਾਂ ਲਈ ਵੀ ਹੁਣ ਈ-ਪੰਜਾਬ ਪੋਰਟਲ ’ਤੇ ਆਨ-ਲਾਈਨ ਅਪਲਾਈ ਕਰਨਾ ਲਾਜ਼ਮੀ ਹੋਵੇਗਾ। ਕਿਸੇ ਵੀ ਕਰਮਚਾਰੀ ਦੀ ਆਫ਼-ਲਾਈਨ ਦਿੱਤੀ ਗਈ ਪ੍ਰਤੀ-ਬੇਨਤੀ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਟੈਕਨੀਕਲ ਸਮੱਸਿਆ ਲਈ MIS ਕੋਆਰਡੀਨੇਟਰ ਨਾਲ ਸੰਪਰਕ ਕਰਨ ਦੇ ਨਿਰਦੇਸ਼
ਵਿਭਾਗ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਆਨ-ਲਾਈਨ ਅਪਲਾਈ ਕਰਦੇ ਸਮੇਂ ਜੇਕਰ ਕਿਸੇ ਕਰਮਚਾਰੀ ਨੂੰ ਕੋਈ ਤਕਨੀਕੀ (Technical) ਦਿੱਕਤ ਆਉਂਦੀ ਹੈ, ਤਾਂ ਉਹ ਤੁਰੰਤ ਆਪਣੇ ਸਬੰਧਤ ਜ਼ਿਲ੍ਹੇ ਦੇ MIS ਕੋਆਰਡੀਨੇਟਰ ਨਾਲ ਸੰਪਰਕ ਕਰ ਸਕਦਾ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਨਿਰਧਾਰਿਤ ਸਮਾਂ ਲੰਘਣ ਤੋਂ ਬਾਅਦ ਕਿਸੇ ਵੀ ਤਕਨੀਕੀ ਗ਼ਲਤੀ ਸਬੰਧੀ ਕੋਈ ਦਾਅਵਾ ਜਾਂ ਕਲੇਮ ਸਵੀਕਾਰ ਨਹੀਂ ਕੀਤਾ ਜਾਵੇਗਾ।









1 thought on “ਸਿੱਖਿਆ ਵਿਭਾਗ ਵੱਲੋਂ ਬਦਲੀਆਂ ਲਈ ਸਬੰਧੀ ਨਵਾਂ ਪੱਤਰ ਜਾਰੀ, ਇਨ੍ਹਾਂ ਮੁਲਾਜ਼ਮਾਂ ਨੂੰ ਦਿੱਤਾ ਵਿਸੇਸ਼ ਮੌਕਾ”