Punjab Cabinet Decisions! ਪੰਜਾਬ ਕੈਬਨਿਟ ਦੇ 4 ਵੱਡੇ ਫੈਸਲੇ: NEET ਪ੍ਰੀਖਿਆਰਥੀਆਂ ਤੇ ਮਾਪਿਆਂ ਲਈ ਮੁਫ਼ਤ ਬੱਸ ਸਫ਼ਰ ਦਾ ਐਲਾਨ; ਲੈਕਚਰਾਰ ਭਰਤੀ ‘ਚ ਉਮਰ ਹੱਦ ਵਧੀ ਤੇ PWD ‘ਚ ਨਵੀਆਂ ਨੌਕਰੀਆਂ ਨੂੰ ਮਨਜ਼ੂਰੀ
NEET ਪੇਪਰ ਲੀਕ ਤੋਂ ਪ੍ਰਭਾਵਿਤ ਪੰਜਾਬ ਦੇ 28,000 ਵਿਦਿਆਰਥੀਆਂ ਨੂੰ ਮਾਨ ਸਰਕਾਰ ਦੀ ਵੱਡੀ ਰਾਹਤ- 20, 21 ਅਤੇ 22 ਜੂਨ ਨੂੰ ਹੋਣ ਵਾਲੀ ਪ੍ਰੀਖਿਆ ਦੌਰਾਨ ਵਿਦਿਆਰਥੀ ਅਤੇ ਉਨ੍ਹਾਂ ਦਾ ਇੱਕ ਅਟੈਂਡੈਂਟ (ਮਾਪੇ) PRTC ਬੱਸਾਂ ‘ਚ ਕਰ ਸਕਣਗੇ ਮੁਫ਼ਤ ਸਫ਼ਰ
1,013 ਲੈਕਚਰਾਰਾਂ ਦੀ ਭਰਤੀ ਲਈ ਉਮਰ ਸੀਮਾ ਵਿੱਚ 5 ਸਾਲ ਦੀ ਮਿਲੀ ਛੋਟ- PWD ਵਿਭਾਗ ਵਿੱਚ 156 ਜੂਨੀਅਰ ਇੰਜੀਨੀਅਰਾਂ (JE) ਦੀ ਸਿੱਧੀ ਭਰਤੀ ਨੂੰ ਕੈਬਨਿਟ ਵੱਲੋਂ ਹਰੀ ਝੰਡੀ
ਚੰਡੀਗੜ੍ਹ, 10 ਜੂਨ 2026:
Punjab Cabinet Decisions! ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਸੂਬੇ ਦੇ ਨੌਜਵਾਨਾਂ, ਵਿਦਿਆਰਥੀਆਂ ਅਤੇ ਰੁਜ਼ਗਾਰ ਦੇ ਚਾਹਵਾਨਾਂ ਲਈ ਕਈ ਇਤਿਹਾਸਕ ਅਤੇ ਵੱਡੇ ਫੈਸਲੇ ਲਏ ਗਏ। ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕਰਕੇ ਕੈਬਨਿਟ ਦੇ ਫੈਸਲਿਆਂ ਦੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
NEET ਪ੍ਰੀਖਿਆਰਥੀਆਂ ਅਤੇ ਮਾਪਿਆਂ ਲਈ 3 ਦਿਨ ਸਫ਼ਰ ਬਿਲਕੁਲ ਮੁਫ਼ਤ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਦੇਸ਼ ਭਰ ਵਿੱਚ NEET ਦਾ ਪੇਪਰ ਲੀਕ ਹੋਣ ਕਾਰਨ ਪੰਜਾਬ ਦੇ ਕਰੀਬ 28,000 ਵਿਦਿਆਰਥੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਹੁਣ ਇਹ ਪ੍ਰੀਖਿਆ ਦੁਬਾਰਾ ਲਈ ਜਾ ਰਹੀ ਹੈ। ਪੰਜਾਬ ਸਰਕਾਰ ਨੇ ਇਨ੍ਹਾਂ ਵਿਦਿਆਰਥੀਆਂ ਦਾ ਦਰਦ ਸਮਝਦਿਆਂ ਵੱਡਾ ਐਲਾਨ ਕੀਤਾ ਹੈ। 20, 21 ਅਤੇ 22 ਜੂਨ ਨੂੰ ਚੱਲਣ ਵਾਲੀ ਇਸ 3 ਦਿਨਾਂ ਪ੍ਰੀਖਿਆ ਦੌਰਾਨ ਪ੍ਰੀਖਿਆਰਥੀਆਂ ਤੋਂ ਪੀਆਰਟੀਸੀ (PRTC) ਦੀਆਂ ਬੱਸਾਂ ਵਿੱਚ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ।
ਇਸ ਦੇ ਨਾਲ ਹੀ ਸਰਕਾਰ ਨੇ ਇੱਕ ਹੋਰ ਵੱਡੀ ਰਾਹਤ ਦਿੰਦਿਆਂ ਐਲਾਨ ਕੀਤਾ ਕਿ ਵਿਦਿਆਰਥੀਆਂ ਦੇ ਨਾਲ ਜਾਣ ਵਾਲੇ ਉਨ੍ਹਾਂ ਦੇ ਮਾਪਿਆਂ ਜਾਂ ਕਿਸੇ ਇੱਕ ਅਟੈਂਡੈਂਟ (ਮਦਦਗਾਰ) ਦਾ ਕਿਰਾਇਆ ਵੀ ਪੂਰੀ ਤਰ੍ਹਾਂ ਮਾਫ਼ ਰਹੇਗਾ। ਹਰਪਾਲ ਚੀਮਾ ਨੇ ਕਿਹਾ ਕਿ ਹਾਲਾਂਕਿ NEET ਪ੍ਰੀਖਿਆ ਵਿੱਚ ਬੱਚਿਆਂ ਨਾਲ ਹੋਏ ਧੋਖੇ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ, ਪਰ ਪੰਜਾਬ ਸਰਕਾਰ ਆਪਣੇ ਪੱਧਰ ‘ਤੇ ਜੋ ਵੀ ਰਾਹਤ ਦੇ ਸਕਦੀ ਹੈ, ਉਹ ਦੇਣ ਲਈ ਵਚਨਬੱਧ ਹੈ।
ਲੈਕਚਰਾਰ ਭਰਤੀ ਵਿੱਚ ਉਮਰ ਹੱਦ ‘ਚ 5 ਸਾਲ ਦੀ ਛੋਟ
ਕੈਬਨਿਟ ਮੀਟਿੰਗ ਦੌਰਾਨ ਸਿੱਖਿਆ ਵਿਭਾਗ ਨਾਲ ਜੁੜਿਆ ਇੱਕ ਹੋਰ ਅਹਿਮ ਫੈਸਲਾ ਲਿਆ ਗਿਆ। ਸੂਬੇ ਵਿੱਚ ਲੈਕਚਰਾਰਾਂ ਦੀਆਂ 1,013 ਅਹੁਦਿਆਂ ਦੀ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਪੰਜਾਬ ਸਰਕਾਰ ਨੇ ਉਮਰ ਸੀਮਾ ਵਿੱਚ 5 ਸਾਲ ਦੀ ਵੱਡੀ ਛੂਟ ਦੇਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ ਉਨ੍ਹਾਂ ਹਜ਼ਾਰਾਂ ਯੋਗ ਉਮੀਦਵਾਰਾਂ ਨੂੰ ਮੁੜ ਨੌਕਰੀ ਦਾ ਮੌਕਾ ਮਿਲੇਗਾ ਜੋ ਉਮਰ ਹੱਦ ਪਾਰ ਕਰ ਚੁੱਕੇ ਸਨ।
PWD ਵਿਭਾਗ ਵਿੱਚ 156 ਜੂਨੀਅਰ ਇੰਜੀਨੀਅਰਾਂ ਦੀ ਸਿੱਧੀ ਭਰਤੀ
ਸੂਬੇ ਦੇ ਨੌਜਵਾਨਾਂ ਨੂੰ ਸਰਕਾਰੀ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਕੜੀ ਤਹਿਤ ਮਾਨ ਕੈਬਨਿਟ ਨੇ ਲੋਕ ਨਿਰਮਾਣ ਵਿਭਾਗ (PWD) ਵਿੱਚ 156 ਨਵੀਆਂ ਭਰਤੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਵਿਭਾਗ ਵਿੱਚ 156 ਜੂਨੀਅਰ ਇੰਜੀਨੀਅਰਾਂ (JE) ਦੀ ਸਿੱਧੀ ਭਰਤੀ (Direct Recruitment) ਕੀਤੀ ਜਾਵੇਗੀ, ਜਿਸ ਨਾਲ ਵਿਭਾਗ ਦੇ ਕੰਮਾਂ ਵਿੱਚ ਤੇਜ਼ੀ ਆਵੇਗੀ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।
















