Gold Price Today! ਸੋਨਾ-ਚਾਂਦੀ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ, ਜਾਣੋ ਤਾਜ਼ਾ ਰੇਟ

On: ਜੂਨ 24, 2026 7:25 ਬਾਃ ਦੁਃ

 

Gold Price Today! ਸੋਨਾ-ਚਾਂਦੀ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ, ਜਾਣੋ ਤਾਜ਼ਾ ਰੇਟ

Gold Price Today!  24 ਕੈਰੇਟ ਸੋਨਾ 1,500 ਰੁਪਏ ਅਤੇ ਚਾਂਦੀ ਪ੍ਰਤੀ ਕਿੱਲੋ 3,200 ਰੁਪਏ ਹੋਈ ਸਸਤੀ- MCX ਵਿੱਚ ਵੀ ਦੇਖਣ ਨੂੰ ਮਿਲੀ ਭਾਰੀ ਮੰਦੀ, ਸੋਨਾ ₹2,129 ਅਤੇ ਚਾਂਦੀ ₹3,015 ਟੁੱਟੀ

Gold Price Today! ਜਲੰਧਰ, 24 ਜੂਨ 2026: ਜੇਕਰ ਤੁਸੀਂ ਸੋਨਾ ਜਾਂ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਜਾਂ ਘਰ ਵਿੱਚ ਕੋਈ ਵਿਆਹ-ਸ਼ਾਦੀ ਦਾ ਪ੍ਰੋਗਰਾਮ ਹੈ, ਤਾਂ ਤੁਹਾਡੇ ਲਈ ਰਾਹਤ ਦੀ ਵੱਡੀ ਖ਼ਬਰ ਹੈ। ਬੁੱਧਵਾਰ ਨੂੰ ਸਰਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਸਥਾਨਕ ਬਾਜ਼ਾਰ ਦੇ ਨਾਲ-ਨਾਲ ਕੌਮਾਂਤਰੀ ਰੁਝਾਨਾਂ ਕਾਰਨ ਵਾਅਦਾ ਬਾਜ਼ਾਰ ਵਿੱਚ ਵੀ ਕੀਮਤਾਂ ਹੇਠਾਂ ਆਈਆਂ ਹਨ।

ਜਾਰੀ ਤਾਜ਼ਾ ਕੀਮਤਾਂ ਅਨੁਸਾਰ ਬੁੱਧਵਾਰ ਨੂੰ ਬਾਜ਼ਾਰ ਵਿੱਚ ਸੋਨਾ-ਚਾਂਦੀ ਕਾਫ਼ੀ ਸਸਤਾ ਹੋਇਆ ਹੈ।ਬੁੱਧਵਾਰ ਨੂੰ 24 ਕੈਰੇਟ ਸੋਨੇ ਦਾ ਭਾਅ 1,500 ਰੁਪਏ ਘਟ ਕੇ 1,48,000 ਰੁਪਏ ‘ਤੇ ਆ ਗਿਆ ਹੈ, ਜਦੋਂ ਕਿ ਮੰਗਲਵਾਰ ਨੂੰ ਇਸਦੀ ਕੀਮਤ 1,49,500 ਰੁਪਏ ਸੀ। ਗਹਿਣੇ ਬਣਾਉਣ ਲਈ ਵਰਤਿਆ ਜਾਣ ਵਾਲਾ 22 ਕੈਰੇਟ ਸੋਨਾ ਵੀ ਸਸਤਾ ਹੋ ਕੇ 1,37,640 ਰੁਪਏ ‘ਤੇ ਪਹੁੰਚ ਗਿਆ ਹੈ, ਜੋ ਇੱਕ ਦਿਨ ਪਹਿਲਾਂ 1,39,040 ਰੁਪਏ ਦੇ ਪੱਧਰ ‘ਤੇ ਸੀ।

ਬੁੱਧਵਾਰ ਨੂੰ ਚਾਂਦੀ ਦੇ ਭਾਅ ਵਿੱਚ 3,200 ਰੁਪਏ ਦੀ ਵੱਡੀ ਗਿਰਾਵਟ ਆਈ, ਜਿਸ ਤੋਂ ਬਾਅਦ ਇਹ ਘਟ ਕੇ 2,32,600 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤੀ ਗਈ। ਮੰਗਲਵਾਰ ਨੂੰ ਚਾਂਦੀ 2,35,800 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਸਥਾਨਕ ਬਾਜ਼ਾਰ ਦੇ ਨਾਲ-ਨਾਲ ਮਲਟੀ ਕਮੋਡਿਟੀ ਐਕਸਚੇਂਜ (MCX) ਵਿੱਚ ਵੀ ਕੀਮਤਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। MCX ‘ਤੇ ਸੋਨੇ ਦਾ ਭਾਅ 2,129 ਰੁਪਏ ਟੁੱਟ ਕੇ 1,44,400 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ। ਇਸੇ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਵਿੱਚ 3,015 ਰੁਪਏ ਦੀ ਵੱਡੀ ਗਿਰਾਵਟ ਆਈ ਹੈ।

ਜਿਸ ਤੋਂ ਬਾਅਦ ਇੱਕ ਕਿਲੋਗ੍ਰਾਮ ਚਾਂਦੀ 2,22,819 ਰੁਪਏ ‘ਤੇ ਕਾਰੋਬਾਰ ਕਰ ਰਹੀ ਹੈ। ਬਾਜ਼ਾਰ ਮਾਹਰਾਂ ਮੁਤਾਬਕ ਕੀਮਤਾਂ ਵਿੱਚ ਆਈ ਇਸ ਗਿਰਾਵਟ ਨਾਲ ਆਉਣ ਵਾਲੇ ਦਿਨਾਂ ਵਿੱਚ ਸਰਾਫ਼ਾ ਬਾਜ਼ਾਰ ਵਿੱਚ ਖਰੀਦਦਾਰਾਂ ਦੀ ਰੌਣਕ ਵਧਣ ਦੀ ਉਮੀਦ ਹੈ।

 

Join WhatsApp

Join Now

Leave a Comment