Join WhatsApp

Join Now

ਲੈਕਚਰਾਰ ਭਰਤੀ ‘ਤੇ ਫਿਰ ਉੱਠੇ ਸਵਾਲ; DTF ਨੇ ਕਿਹਾ- ਕੱਢੀਆਂ ਅਸਾਮੀਆਂ ਦਾ ਰੋਸਟਰ ਸਪਸ਼ਟ ਕਰੇ ਸਿੱਖਿਆ ਵਿਭਾਗ

On: June 28, 2026 7:59 PM

 

ਲੈਕਚਰਾਰ ਭਰਤੀ ‘ਤੇ ਫਿਰ ਉੱਠੇ ਸਵਾਲ; DTF ਨੇ ਕਿਹਾ- ਕੱਢੀਆਂ ਅਸਾਮੀਆਂ ਦਾ ਰੋਸਟਰ ਸਪਸ਼ਟ ਕਰੇ ਸਿੱਖਿਆ ਵਿਭਾਗ

ਪੰਜਾਬ ਦੇ ਸਕੂਲਾਂ ਵਿੱਚ ਸਿੱਧੀ ਭਰਤੀ ਕੋਟੇ ਦੀਆਂ ਕੁੱਲ ਖਾਲੀ ਅਸਾਮੀਆਂ ਅਨੁਸਾਰ ਭਰਤੀ ਵਿੱਚ ਵਾਧਾ ਕਰੇ ਸਰਕਾਰ – ਡੀ.ਟੀ.ਐਫ.

ਚੰਡੀਗੜ੍ਹ, 28 ਜੂਨ 2026

ਪੰਜਾਬ ਸਰਕਾਰ ਵੱਲੋਂ 25 ਜੂਨ 2026 ਨੂੰ ਸਕੂਲ ਲੈਕਚਰਾਰ ਕਾਡਰ ਦੀਆਂ 1013 ਅਸਾਮੀਆਂ ਭਰਨ ਲਈ ਵਿਗਿਆਪਨ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 829 ਨਵੀਆਂ ਅਤੇ 184 ਬੈਕਲਾਗ ਅਸਾਮੀਆਂ ਸ਼ਾਮਲ ਹਨ।

ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਜਾਰੀ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਇਸ ਵਿਗਿਆਪਨ ਵਿੱਚ ਅਨੁਸੂਚਿਤ ਜਾਤੀ (ਐੱਸ.ਸੀ.) ਅਤੇ ਪਿਛੜਾ ਵਰਗ (ਬੀ.ਸੀ.) ਲਈ ਵਰਤੇ ਗਏ ਰੋਸਟਰ ਜਨਤਕ ਨਹੀਂ ਕੀਤਾ ਗਿਆ, ਜਿਸ ਕਾਰਨ ਇਨ੍ਹਾਂ ਵਰਗਾਂ ਦੇ ਉਮੀਦਵਾਰਾਂ ਲਈ ਇੰਨੀਆਂ ਘੱਟ ਅਸਾਮੀਆਂ ਹੋਣ ਕਾਰਣ ਨਿਰਾਸ਼ਾ ਦਾ ਮਾਹੌਲ ਬਣਿਆ ਹੋਇਆ ਹੈ। ਉਹ ਇਸ ਵਿਗਿਆਪਨ ਨੂੰ ਸੰਦੇਹ ਦੀ ਨਿਗ੍ਹਾ ਨਾਲ ਵੇਖ ਰਹੇ ਹਨ ਅਤੇ ਜਿਸ ਕਾਰਣ ਇਹ ਭਰਤੀ ਅਦਾਲਤੀ ਚੱਕਰਾਂ ਵਿੱਚ ਫਸਣ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਹਨ।

ਡੀ.ਟੀ.ਐੱਫ. ਦੇ ਆਗੂਆਂ ਨੇ ਕਿਹਾ ਕਿ ਰਾਖਵਾਂਕਰਨ ਨੀਤੀ ਦਾ ਮੂਲ ਉਦੇਸ਼ ਸਮਾਜਿਕ ਨਿਆਂ ਅਤੇ ਬਰਾਬਰ ਮੌਕਿਆਂ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਇਹ ਵੀ ਧਿਆਨ ਵਿੱਚ ਲਿਆਂਦਾ ਕਿ ਮੌਜੂਦਾ ਭਰਤੀ ਵਿਗਿਆਪਨ ਵਿੱਚ ਪੰਜਾਬੀ ਵਿਸ਼ੇ ਦੀਆਂ ਪ੍ਰਕਾਸ਼ਿਤ 71 ਅਸਾਮੀਆਂ ਵਿੱਚ ਅਨੁਸੂਚਿਤ ਜਾਤੀ (ਐੱਸ.ਸੀ.) ਅਤੇ ਪਿਛੜਾ ਵਰਗ (ਬੀ.ਸੀ.) ਲਈ ਇੱਕ ਵੀ ਅਸਾਮੀ ਸ਼ਾਮਲ ਨਹੀਂ ਕੀਤੀ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਸਾਲ 2021 ਵਿੱਚ ਜਾਰੀ ਕੀਤੀ ਗਈ ਲੈਕਚਰਾਰ ਭਰਤੀ ਦੇ ਵਿਗਿਆਪਨ ਵਿੱਚ ਵੀ ਪੰਜਾਬੀ ਵਿਸ਼ੇ ਲਈ ਇਨ੍ਹਾਂ ਵਰਗਾਂ ਦੀ ਕੋਈ ਅਸਾਮੀ ਪ੍ਰਕਾਸ਼ਿਤ ਨਹੀਂ ਕੀਤੀ ਗਈ ਸੀ।

ਇਸੇ ਤਰ੍ਹਾਂ ਦੇ ਗੰਭੀਰ ਸਵਾਲ ਕੁਝ ਹੋਰ ਵਿਸ਼ਿਆਂ ਦੀਆਂ ਅਸਾਮੀਆਂ ਦੀ ਵੰਡ ਸਬੰਧੀ ਵੀ ਉੱਠ ਰਹੇ ਹਨ। ਇਸ ਲਈ ਸਿੱਖਿਆ ਵਿਭਾਗ ਨੂੰ ਰੋਸਟਰ ਅਨੁਸਾਰ ਅਸਾਮੀਆਂ ਦੀ ਵੰਡ ਬਾਰੇ ਤੁਰੰਤ ਸਪੱਸ਼ਟੀਕਰਨ ਜਾਰੀ ਕਰਕੇ ਉਮੀਦਵਾਰਾਂ ਦੇ ਸਾਰੇ ਸੰਦੇਹ ਦੂਰ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਪੰਜਾਬ ਭਰ ਵਿੱਚ ਸਰਕਾਰੀ ਸਕੂਲਾਂ ਵਿੱਚ ਹਜ਼ਾਰਾਂ ਲੈਕਚਰਾਰਾਂ ਦੀਆਂ ਖਾਲੀ ਅਸਾਮੀਆਂ ਹੋਣ ਦੇ ਬਾਵਜੂਦ ਨਿਗੁਣੀ ਗਿਣਤੀ ਵਿੱਚ ਅਸਾਮੀਆਂ ਕੱਢਣਾ ਵੀ ਬੇਰੁਜ਼ਗਾਰ ਅਧਿਆਪਕਾਂ ਲਈ ਪ੍ਰਸ਼ਨ ਬਣਿਆ ਹੋਇਆ ਹੈ।

ਡੀ.ਟੀ.ਐੱਫ. ਪੰਜਾਬ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ

ਲੈਕਚਰਾਰ ਭਰਤੀ ਵਿੱਚ ਰੋਸਟਰ ਅਨੁਸਾਰ ਐੱਸ.ਸੀ., ਬੀ.ਸੀ. ਅਤੇ ਹੋਰ ਸਾਰੀਆਂ ਰਾਖਵੀਆਂ ਸ਼੍ਰੇਣੀਆਂ ਦੀਆਂ ਵਿਸ਼ਾ-ਵਾਰ ਖਾਲੀ ਅਸਾਮੀਆਂ ਦਾ ਵਿਸਥਾਰਪੂਰਵਕ ਵੇਰਵਾ ਤੁਰੰਤ ਜਨਤਕ ਕੀਤਾ ਜਾਵੇ। ਜੇਕਰ ਵਿਗਿਆਪਨ ਵਿੱਚ ਕਿਸੇ ਕਿਸਮ ਦੀ ਅਸਪੱਸ਼ਟਤਾ ਜਾਂ ਤਰੁੱਟੀ ਹੈ ਤਾਂ ਤੁਰੰਤ ਸੋਧ-ਪੱਤਰ (Corrigendum) ਜਾਰੀ ਕਰਕੇ ਉਮੀਦਵਾਰਾਂ ਦੇ ਸਾਰੇ ਸੰਦੇਹ ਦੂਰ ਕੀਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਵਿਭਾਗ ਸਿੱਧੀ ਭਰਤੀ ਦੀਆਂ ਖਾਲੀ ਕੁੱਲ ਅਸਾਮੀਆਂ ਦਾ ਵੇਰਵਾ ਵੀ ਜਾਰੀ ਕਰਦਿਆਂ ਅਸਾਮੀਆਂ ਵਿੱਚ ਬਣਦਾ ਵਾਧਾ ਜਾਰੀ ਕਰੇ।

ਡੀ.ਟੀ.ਐੱਫ. ਆਗੂਆਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ‘ਤੇ ਤੁਰੰਤ ਸਪੱਸ਼ਟੀਕਰਨ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਭਰਤੀ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਸੰਵਿਧਾਨਕ ਰਾਖਵਾਂਕਰਨ ਨੀਤੀ ਪ੍ਰਤੀ ਉਮੀਦਵਾਰਾਂ ਦਾ ਭਰੋਸਾ ਕਾਇਮ ਰਹੇ।

 

More

BREAKING: ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਵੱਡਾ ਝਟਕਾ, ਹਾਈਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ

ਪੰਜਾਬ ‘ਚ ਨਸ਼‍ਿਆਂ ਦੇ ਮੁੱਦੇ ਤੇ ਸਿਆਸਤ ਭਰੀ; AAP ਲੀਡਰ ਬਲਤੇਜ ਪੰਨੂ ਦਾ ਵੱਡਾ ਬਿਆਨ, ਕਿਹਾ- ਸਾਡੀ ਜੰਗ ਤੋਂ ਖਿੱਝ ਕੇ ਅਮਿਤ ਸ਼ਾਹ ਅਤੇ ਰਾਹੁਲ ਗਾਂਧੀ ਨੇ ਕੀਤੇ ਹਨ ਟਵੀਟ’

ਸਚਿਨ ਪਾਇਲਟ ਦਾ ਵੱਡਾ ਬਿਆਨ- “ਜਿਨ੍ਹਾਂ ਦੇ ਭਰਾ ਅਤੇ ਪੁੱਤਰ ਮਾਰੇ ਗਏ, AAP ਸਰਕਾਰ ਦੱਸੇ ਕਿ ਉਨ੍ਹਾਂ ਨੂੰ ਇਨਸਾਫ਼ ਅਤੇ ਮਾਲੀ ਸਹਾਇਤਾ ਕਿਉਂ ਨਹੀਂ ਮਿਲੀ?”

CBI Investigation ED Probe! ਵੱਡੀ ਖ਼ਬਰ: ਪੰਜਾਬ ਦੇ 50 IAS, IPS, PCS, PPS ਅਫ਼ਸਰਾਂ ਵਿਰੁੱਧ ਸਿਕੰਜਾ; 15 ਤੋਂ ਵੱਧ ਵਿਭਾਗਾਂ ਦੇ ਰਿਕਾਰਡ ਤਲਬ

America-Pakistan: ਅਮਰੀਕਾ-ਪਾਕਿਸਤਾਨ ਜੰਗ ਹੋਈ ਤਾਂ ਅਸੀਂ ਪਾਕਿਸਤਾਨ ਨਾਲ ਖੜ੍ਹੇ ਹੋਵਾਂਗੇ! ਭਾਜਪਾ ਪ੍ਰਧਾਨ ਨੇ ਦਿੱਤਾ ਵੱਡਾ ਬਿਆਨ, ਮਚਿਆ ਹੰਗਾਮਾ (ਵੇਖੋ ਵੀਡੀਓ)

US Breaking: ਸਕੂਲ ‘ਚ ਦਿਨ ਦਿਹਾੜੇ ਗੋਲੀਬਾਰੀ; ਬੱਚਿਆਂ ਸਮੇਤ 4 ਲੋਕਾਂ ਦੀ ਮੌਤ

Leave a Comment