ਮੋਹਾਲੀ ‘ਚ MC ਚੋਣਾਂ ਜਿੱਤਣ ਮਗਰੋਂ ਜੱਦੀ ਪਿੰਡ ਮਹਿਮਾ ਪਹੁੰਚਣ ‘ਤੇ ਨਸੀਬ ਸਿੰਘ ਸੰਧੂ ਦਾ ਜ਼ੋਰਦਾਰ ਸਵਾਗਤ

On: ਜੂਨ 30, 2026 2:24 ਬਾਃ ਦੁਃ

 

ਮੋਹਾਲੀ ‘ਚ MC ਚੋਣਾਂ ਜਿੱਤਣ ਮਗਰੋਂ ਜੱਦੀ ਪਿੰਡ ਮਹਿਮਾ ਪਹੁੰਚਣ ‘ਤੇ ਨਸੀਬ ਸਿੰਘ ਸੰਧੂ ਦਾ ਜ਼ੋਰਦਾਰ ਸਵਾਗਤ

ਮੱਧ-ਵਰਗੀ ਕਿਸਾਨ ਪਰਿਵਾਰ ਵਿੱਚੋਂ ਉਠਕੇ ਸਫਲ ਕਾਰੋਬਾਰੀ ਅਤੇ ਮੋਹਾਲੀ ਵਰਗੇ ਸ਼ਹਿਰ ਵਿੱਚ ਕੌਸਲਰ ਬਣ ਕੇ ਨਸੀਬ ਸਿੰਘ ਨੇ ਪਿੰਡ ਅਤੇ ਇਲਾਕੇ ਦਾ ਵਧਾਇਆ ਮਾਣ- ਅਵਤਾਰ ਮਹਿਮਾ

ਫ਼ਿਰੋਜ਼ਪੁਰ, 29 ਜੂਨ 2026

ਪਿੰਡ ਮਹਿਮਾਂ ਦੇ ਜੰਮਪਲ ਨਸੀਬ ਸਿੰਘ ਸੰਧੂ ਵੱਲੋਂ ਮੋਹਾਲੀ ਦੇ ਵਾਰਡ ਨੰਬਰ 24 ਤੋਂ ਕੌਸਲਰ ਵਜੋਂ ਚੋਣ ਜਿੱਤਣ ਬਾਅਦ ਪਹਿਲੀ ਵਾਰ ਆਪਣੇ ਜੱਦੀ ਪਿੰਡ ਪਹੁੰਚੇ। ਪਿੰਡ ਪਹੁੰਚਣ ‘ਤੇ ਇਲਾਕਾ ਅਤੇ ਨਗਰ ਨਿਵਾਸੀਆਂ ਵੱਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਅਵਤਾਰ ਸਿੰਘ ਮਹਿਮਾਂ ਨੇ ਕਿਹਾ ਕਿ ਸਾਡੇ ਪਿੰਡ ਦੇ ਇਕ ਮੱਧਵਰਗੀ ਕਿਸਾਨ ਪਰਿਵਾਰ ਵਿੱਚ ਉੱਠ ਕੇ ਨਸੀਬ ਸਿੰਘ ਇਕ ਸਫਲ ਕਾਰੋਬਾਰੀ ਬਣੇ ਅਤੇ ਹੁਣ ਮੋਹਾਲੀ ਵਰਗੇ ਸ਼ਹਿਰ ਵਿੱਚ ਕੌਸਲਰ ਬਣ ਕੇ ਪਿੰਡ ਅਤੇ ਇਲਾਕੇ ਦਾ ਮਾਣ ਵਧਾਇਆ ਹੈ।

ਉਨ੍ਹਾਂ ਕਿਹਾ ਕਿ ਨਸੀਬ ਸਿੰਘ ਵੱਲੋਂ ਸਮੇ ਸਮੇ ਤੇ ਸਮਾਜਸੇਵਾ ਦੇ ਕੰਮਾਂ ਵਿੱਚ ਵੀ ਸ਼ਲਾਘਾਯੋਗ ਕੰਮ ਕੀਤਾ ਹੈ ਜਿਨ੍ਹਾਂ ਵਿੱਚੋ ਹਫ਼ਤਾਵਾਰੀ ਪੀਜੀਆਈ ਚੰਡੀਗੜ੍ਹ ਵਿੱਚ ਲੰਗਰਾਂ ਦੀ ਸੇਵਾ ਮੁੱਖ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਚੰਡੀਗੜ੍ਹ ਵਿੱਚ ਕਿਸਾਨ ਮੋਰਚਿਆ ਵਿੱਚ ਵੀ ਉਨ੍ਹਾਂ ਵੱਲੋਂ ਵੱਡੀ ਸੇਵਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀ ਆਸ ਕਰਦੇ ਹਾਂ ਕਿ ਨਸੀਬ ਸਿੰਘ ਸੰਧੂ ਪਹਿਲਾ ਨਾਲੋਂ ਵੀ ਵੱਧ ਲੋਕ ਸੇਵਾ ਵਿੱਚ ਹਾਜਰ ਰਹਿਣਗੇ।

ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾਂ, ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਸੂਬਾਈ ਆਗੂ ਗੁਰਦੇਵ ਸਿੰਘ ਸਿੱਧੂ, ਨੰਬਰਦਾਰ ਲਖਵਿੰਦਰ ਸਿੰਘ ਨੰਬਰਦਾਰ ਗੁਰਮੀਤ ਸਿੰਘ , ਸਾਬਕਾ ਸਰਪੰਚ ਅਮਰਜੀਤ ਸਿੰਘ, ਸ਼ਾਮ ਸਿੰਘ ਮਹਿਮਾਂ ਗੁਰਮੀਤ ਸਿੰਘ ਮੁਕਾਮ , ਬਲਾਕ ਸੰਮਤੀ ਮੈਬਰ ਜੰਗ ਸਿੰਘ ਮਹਿਮਾਂ , ਸੁਖਦੇਵ ਸਿੰਘ ਮਹਿਮਾਂ , ਨਿਰਭੈ ਸਿੰਘ ਟਾਹਲੀਵਾਲਾ , ਆਪ ਪਾਰਟੀ ਤੋਂ ਕੁਲਦੀਪ ਸਿੰਘ ਸਮਰਾ , ਸਰਪੰਚ ਯੂਨੀਅਨ ਤੋਂ ਸਾਰਜ ਸਿੰਘ , ਅਮਰੀਕ ਸਿੰਘ ਮਹਿਮਾਂ. ਗਿਆਨ ਸਿੰਘ ਗੁਰਸੇਵਕ ਸਿੰਘ ਹਰਦੀਪ ਸਿੰਘ ਸਤਪਾਲ ਸਿੰਘ ਕੁਲਦੀਪ ਸਿੰਘ ਜਸਵਿੰਦਰ ਸਿੰਘ , ਡਾ ਗੁਰਮੀਤ ਸਿੰਘ ਸੰਧੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਤੇ ਇਲਾਕਾ ਵਾਸੀ ਹਾਜਰ ਸਨ।

 

Join WhatsApp

Join Now

Leave a Comment