Join WhatsApp

Join Now

ਸਿੱਖਿਆ ਵਿਭਾਗ ਦੇ ਹੁਕਮਾਂ ਵਿਚਾਲੇ ਪ੍ਰਿੰਸੀਪਲ ਭੰਬਲਭੂਸੇ ‘ਚ! ਚੋਣ ਦਫ਼ਤਰ ਲਈ ਸਕੂਲਾਂ ਤੋਂ ਮੰਗੇ ਕੰਪਿਊਟਰ

On: June 30, 2026 7:48 PM

 

ਸਿੱਖਿਆ ਵਿਭਾਗ ਦੇ ਹੁਕਮਾਂ ਵਿਚਾਲੇ ਪ੍ਰਿੰਸੀਪਲ ਭੰਬਲਭੂਸੇ ‘ਚ! ਚੋਣ ਦਫ਼ਤਰ ਲਈ ਸਕੂਲਾਂ ਤੋਂ ਮੰਗੇ ਕੰਪਿਊਟਰ

ਵੋਟਰ ਸੂਚੀ ਦੀ SIR ਲਈ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਕੂਲਾਂ ਤੋਂ 6-6 ਕੰਪਿਊਟਰਾਂ ਦੀ ਮੰਗ-ਡਾਇਰੈਕਟਰ ਸਿੱਖਿਆ ਵਿਭਾਗ ਦਾ ਪੱਤਰ: “ਦਾਖ਼ਲੇ ਅਤੇ ਪੜ੍ਹਾਈ ਪ੍ਰਭਾਵਿਤ ਹੋਣ ਦੇ ਡਰੋਂ ਗੈਰ-ਵਿੱਦਿਅਕ ਕੰਮਾਂ ਲਈ ਨਾ ਦਿੱਤੇ ਜਾਣ ਕੰਪਿਊਟਰ

ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ ਸ਼ਰਮਾ ਦਾ ਦਾਅਵਾ- “ਪ੍ਰਸ਼ਾਸਨ ਨੂੰ ਸਿਰਫ਼ ਪੁਰਾਣੇ ਕੰਪਿਊਟਰ ਦਿੱਤੇ, ਪੜ੍ਹਾਈ ‘ਤੇ ਨਹੀਂ ਪਵੇਗਾ ਕੋਈ ਅਸਰ”

ਗੁਰਦਾਸਪੁਰ, 30 ਜੂਨ 2026- 

ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ (SIR) ਦਾ ਕੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚਲਾਇਆ ਜਾ ਰਿਹਾ ਹੈ। ਇਸੇ ਤਹਿਤ ਜ਼ਿਲ੍ਹਾ ਚੋਣ ਦਫ਼ਤਰ, ਗੁਰਦਾਸਪੁਰ ਵਿਖੇ ਸਥਾਪਿਤ ਕੀਤੇ ਗਏ ਹੈਲਪਡੈਸਕ ਅਤੇ ਵੱਖ-ਵੱਖ ਸੈੱਲਾਂ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੰਪਿਊਟਰਾਂ ਦੀ ਵੱਡੀ ਲੋੜ ਪੈ ਰਹੀ ਹੈ। ਇਸ ਲੋੜ ਨੂੰ ਪੂਰਾ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ ਵੱਲੋਂ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਇੱਕ ਪੱਤਰ ਲਿਖ ਕੇ ਸਕੂਲਾਂ ਦੇ 6 ਕੰਪਿਊਟਰ ਸਮੇਤ ਯੂ.ਪੀ.ਐਸ. (UPS) 23 ਜੂਨ 2026 ਨੂੰ ਸਵੇਰੇ 10:00 ਵਜੇ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਲਾਕ-ਬੀ ਸਥਿਤ ਕਮਰਾ ਨੰਬਰ 427 ਵਿਖੇ ਸਪੈਸ਼ਲ ਹਰਕਾਰੇ ਰਾਹੀਂ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ।

ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਹੀ ਸਰਕਾਰੀ ਸਕੂਲਾਂ ਨੂੰ ਨਵੇਂ ਕੰਪਿਊਟਰ ਮੁਹੱਈਆ ਕਰਵਾਏ ਗਏ ਹਨ। ਪ੍ਰਸ਼ਾਸਨ ਦੇ ਹੁਕਮਾਂ ‘ਤੇ ਕੁਝ ਸਕੂਲਾਂ ਨੇ ਤਾਂ ਕੰਪਿਊਟਰ ਭੇਜ ਦਿੱਤੇ ਹਨ, ਪਰ ਕਈ ਸਕੂਲਾਂ ਦੇ ਪ੍ਰਿੰਸੀਪਲ ਅਜੇ ਵੀ ਭੰਬਲਭੂਸੇ ਦੀ ਸਥਿਤੀ ਵਿੱਚ ਹਨ। ਇਸ ਭੰਬਲਭੂਸੇ ਦਾ ਮੁੱਖ ਕਾਰਨ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈ.ਸਿੱ.) ਨੂੰ ਜਾਰੀ ਕੀਤਾ ਪੱਤਰ ਨੰਬਰ 1/1381490/2026 (ਮਿਤੀ 09-04-2026) ਹੈ। ਇਸ ਪੱਤਰ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਦੇਸ਼ ਵਿੱਚ ਚੱਲ ਰਹੇ ਜਨਗਣਨਾ (Census) ਜਾਂ ਹੋਰ ਕੰਮਾਂ ਲਈ ਕਈ ਦਫ਼ਤਰਾਂ ਵੱਲੋਂ ਸਕੂਲਾਂ ਦੀਆਂ ਕੰਪਿਊਟਰ ਲੈਬਾਂ ਵਰਤਣ ਅਤੇ ਕੰਪਿਊਟਰਾਂ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਨਾਲ ਵਿਦਿਆਰਥੀਆਂ ਦੀ ਕੰਪਿਊਟਰ ਸਿੱਖਿਆ ਪ੍ਰਭਾਵਿਤ ਹੁੰਦੀ ਹੈ ਅਤੇ ਹਾਰਡਵੇਅਰ ਦੇ ਨੁਕਸਾਨ ਦਾ ਖ਼ਦਸ਼ਾ ਰਹਿੰਦਾ ਹੈ।

ਵਰਤਮਾਨ ਸਮੇਂ ਵਿੱਚ ਸਰਕਾਰੀ ਸਕੂਲਾਂ ਅੰਦਰ ਵਿਦਿਆਰਥੀਆਂ ਦੇ ਦਾਖ਼ਲੇ (Admissions) ਚੱਲ ਰਹੇ ਹਨ, ਜੋ ਕਿ ਪੂਰੀ ਤਰ੍ਹਾਂ ਆਨਲਾਈਨ ਹੁੰਦੇ ਹਨ। ਜੇਕਰ ਸਕੂਲਾਂ ਵਿੱਚ ਕੰਪਿਊਟਰ ਉਪਲਬਧ ਨਹੀਂ ਹੋਣਗੇ, ਤਾਂ ਬੱਚਿਆਂ ਦੇ ਦਾਖ਼ਲਿਆਂ ਦੇ ਨਾਲ-ਨਾਲ ਸਕੂਲ ਦੇ ਰੋਜ਼ਾਨਾ ਦੇ ਦਫ਼ਤਰੀ ਕੰਮਕਾਜ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ। ਸਿੱਖਿਆ ਵਿਭਾਗ ਨੇ ਹਦਾਇਤ ਕੀਤੀ ਸੀ ਕਿ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਕਿਸੇ ਵੀ ਵਿਭਾਗ ਨੂੰ ਸਕੂਲ ਵਿੱਚੋਂ ਕੰਪਿਊਟਰ ਲਿਜਾਣ ਜਾਂ ਲੈਬ ਦੀ ਵਰਤੋਂ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ।

ਡੀ.ਈ.ਓ. (DEO) ਰਾਜੇਸ਼ ਕੁਮਾਰ ਸ਼ਰਮਾ ਨੇ ਦਿੱਤੀ ਸਫ਼ਾਈ

ਜਦੋਂ ਇਸ ਸਮੁੱਚੇ ਮਾਮਲੇ ਅਤੇ ਪੈਦਾ ਹੋਏ ਭੰਬਲਭੂਸੇ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀ.ਈ.ਓ.) ਰਾਜੇਸ਼ ਕੁਮਾਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਨੇ ਸਥਿਤੀ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਚੋਣ ਪ੍ਰਕਿਰਿਆ (SIR) ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਕੂਲਾਂ ਵੱਲੋਂ ਸਿਰਫ਼ ਪੁਰਾਣੇ ਕੰਪਿਊਟਰ ਹੀ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਨਵੇਂ ਕੰਪਿਊਟਰ ਸਕੂਲਾਂ ਵਿੱਚ ਹੀ ਮੌਜੂਦ ਹਨ, ਇਸ ਲਈ ਸਕੂਲਾਂ ਦੇ ਦਫ਼ਤਰੀ ਕੰਮਕਾਰ, ਦਾਖ਼ਲਿਆਂ ਜਾਂ ਬੱਚਿਆਂ ਦੀ ਕੰਪਿਊਟਰ ਸਿੱਖਿਆ ‘ਤੇ ਇਸ ਦਾ ਕੋਈ ਮਾੜਾ ਅਸਰ ਨਹੀਂ ਪਵੇਗਾ।

 

More

BREAKING: ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਵੱਡਾ ਝਟਕਾ, ਹਾਈਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ

ਪੰਜਾਬ ‘ਚ ਨਸ਼‍ਿਆਂ ਦੇ ਮੁੱਦੇ ਤੇ ਸਿਆਸਤ ਭਰੀ; AAP ਲੀਡਰ ਬਲਤੇਜ ਪੰਨੂ ਦਾ ਵੱਡਾ ਬਿਆਨ, ਕਿਹਾ- ਸਾਡੀ ਜੰਗ ਤੋਂ ਖਿੱਝ ਕੇ ਅਮਿਤ ਸ਼ਾਹ ਅਤੇ ਰਾਹੁਲ ਗਾਂਧੀ ਨੇ ਕੀਤੇ ਹਨ ਟਵੀਟ’

ਸਚਿਨ ਪਾਇਲਟ ਦਾ ਵੱਡਾ ਬਿਆਨ- “ਜਿਨ੍ਹਾਂ ਦੇ ਭਰਾ ਅਤੇ ਪੁੱਤਰ ਮਾਰੇ ਗਏ, AAP ਸਰਕਾਰ ਦੱਸੇ ਕਿ ਉਨ੍ਹਾਂ ਨੂੰ ਇਨਸਾਫ਼ ਅਤੇ ਮਾਲੀ ਸਹਾਇਤਾ ਕਿਉਂ ਨਹੀਂ ਮਿਲੀ?”

CBI Investigation ED Probe! ਵੱਡੀ ਖ਼ਬਰ: ਪੰਜਾਬ ਦੇ 50 IAS, IPS, PCS, PPS ਅਫ਼ਸਰਾਂ ਵਿਰੁੱਧ ਸਿਕੰਜਾ; 15 ਤੋਂ ਵੱਧ ਵਿਭਾਗਾਂ ਦੇ ਰਿਕਾਰਡ ਤਲਬ

America-Pakistan: ਅਮਰੀਕਾ-ਪਾਕਿਸਤਾਨ ਜੰਗ ਹੋਈ ਤਾਂ ਅਸੀਂ ਪਾਕਿਸਤਾਨ ਨਾਲ ਖੜ੍ਹੇ ਹੋਵਾਂਗੇ! ਭਾਜਪਾ ਪ੍ਰਧਾਨ ਨੇ ਦਿੱਤਾ ਵੱਡਾ ਬਿਆਨ, ਮਚਿਆ ਹੰਗਾਮਾ (ਵੇਖੋ ਵੀਡੀਓ)

US Breaking: ਸਕੂਲ ‘ਚ ਦਿਨ ਦਿਹਾੜੇ ਗੋਲੀਬਾਰੀ; ਬੱਚਿਆਂ ਸਮੇਤ 4 ਲੋਕਾਂ ਦੀ ਮੌਤ

Leave a Comment