Punjab Breaking: ਨਾਮੀ ਸਲੂਨ ਮਾਲਕ ਨੇ ਪਤਨੀ ਅਤੇ ਦੋ ਬੱਚਿਆਂ ਦਾ ਕਤਲ ਕਰਕੇ ਖ਼ੁਦ ਨੂੰ ਮਾਰੀ ਗੋਲੀ

 

ਵੱਡੀ ਖ਼ਬਰ: ਫਿਰੋਜ਼ਪੁਰ ‘ਚ ਨਾਮੀ ਸਲੂਨ ਮਾਲਕ ਨੇ ਪਤਨੀ ਅਤੇ ਦੋ ਬੱਚਿਆਂ ਦਾ ਕਤਲ ਕਰਕੇ ਖ਼ੁਦ ਨੂੰ ਮਾਰੀ ਗੋਲੀ, ਪੂਰਾ ਪਰਿਵਾਰ ਖ਼ਤਮ

Punjab Network

ਫਿਰੋਜ਼ਪੁਰ 8 ਜਨਵਰੀ 2026: ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਅੱਜ ਉਸ ਵੇਲੇ ਮਾਤਮ ਪਸਰ ਗਿਆ, ਜਦੋਂ ਸ਼ਹਿਰ ਦੇ ਇੱਕ ਮਸ਼ਹੂਰ ਸਲੂਨ ਮਾਲਕ ਵੱਲੋਂ ਆਪਣੇ ਪੂਰੇ ਪਰਿਵਾਰ ਦਾ ਕਤਲ ਕਰਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ।

ਜਾਣਕਾਰੀ ਅਨੁਸਾਰ, ਨਾਮੀ ਸਲੂਨ ਮਾਲਕ ਅਮਨ ਉਰਫ਼ ਮਾਹੀ ਸੋਢੀ ਨੇ ਆਪਣੀ ਪਤਨੀ ਜਸਵੀਰ ਅਤੇ ਦੋ ਮਾਸੂਮ ਬੱਚਿਆਂ ਨੂੰ ਗੋਲੀ ਮਾਰਨ ਤੋਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ।

ਇਹ ਦਰਦਨਾਕ ਘਟਨਾ ਫਿਰੋਜ਼ਪੁਰ ਦੇ ਰਿਹਾਇਸ਼ੀ ਇਲਾਕੇ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਮਾਹੀ ਸੋਢੀ, ਜੋ ਕਿ ਇਲਾਕੇ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਸੀ, ਨੇ ਪਹਿਲਾਂ ਆਪਣੀ ਪਤਨੀ ਅਤੇ ਫਿਰ ਆਪਣੇ ਦੋ ਬੱਚਿਆਂ ‘ਤੇ ਗੋਲੀਆਂ ਚਲਾਈਆਂ। ਪਰਿਵਾਰ ਨੂੰ ਖ਼ਤਮ ਕਰਨ ਤੋਂ ਬਾਅਦ ਉਸ ਨੇ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲਈ।

ਮਾਹੀ ਸੋਢੀ ਫਿਰੋਜ਼ਪੁਰ ਦਾ ਇੱਕ ਨਾਮੀ ਕਾਰੋਬਾਰੀ ਸੀ, ਜਿਸ ਕਾਰਨ ਇਸ ਵਾਰਦਾਤ ਤੋਂ ਬਾਅਦ ਸ਼ਹਿਰ ਵਾਸੀ ਸਦਮੇ ਵਿੱਚ ਹਨ। ਹਰ ਕੋਈ ਇਹ ਸੋਚ ਕੇ ਹੈਰਾਨ ਹੈ ਕਿ ਆਖ਼ਰ ਅਜਿਹਾ ਕੀ ਹੋਇਆ ਕਿ ਇੱਕ ਪਿਤਾ ਨੇ ਆਪਣੇ ਹੀ ਹੱਥਾਂ ਨਾਲ ਆਪਣੇ ਪਰਿਵਾਰ ਦਾ ਅੰਤ ਕਰ ਦਿੱਤਾ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਚਾਰਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਖ਼ੌਫ਼ਨਾਕ ਕਦਮ ਪਿੱਛੇ ਕੀ ਕਾਰਨ ਸਨ?