ਪ੍ਰਾਇਮਰੀ ਤੋਂ ਮਾਸਟਰ ਕਾਡਰ, ਹੈਡ ਟੀਚਰ, ਸੈਂਟਰ ਹੈਡ ਟੀਚਰ, ਬਲਾਕ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਦਾ ਰਾਹ ਖੁੱਲਾ-ਅਮਨਦੀਪ ਸ਼ਰਮਾ
ਪੰਜਾਬ ਭਰ ਦੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਮਿਲ ਕੇ ਕਰਾਵਾਂਗੇ ਤਰੱਕੀਆਂ- ਰਕੇਸ਼ ਗੋਇਲ ਬਰੇਟਾ
Punjab News, 8 July 2026-
ਪਿਛਲੇ ਲੰਮੇ ਸਮੇਂ ਤੋਂ ਰੁਕੀਆਂ ਪਈਆਂ ਅਧਿਆਪਕਾਂ ਦੀਆਂ ਤਰੱਕੀਆਂ ਦਾ ਰਾਹ ਖੁੱਲ੍ਹ ਗਿਆ। ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਰੁਕੀਆਂ ਪਈਆਂ ਸਨ। ਤਰੱਕੀਆਂ ਨੂੰ ਉਡੀਕਦੇ ਅਧਿਆਪਕ ਰਿਟਾਇਰ ਹੋ ਗਏ ਸਨ। ਹੁਣ ਮਾਣਯੋਗ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਤੋਂ ਬਾਅਦ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ ਦਾ ਰਾਹ ਖੁੱਲਾ ਹੈ।
ਉਨਾਂ ਕਿਹਾ ਕਿ ਵੱਡੇ ਪੱਧਰ ਤੇ ਪ੍ਰਾਇਮਰੀ ਅਧਿਆਪਕਾਂ ਦੀਆਂ ਹੈਡ ਟੀਚਰ ,ਸੈਂਟਰ ਹੈਡ ਟੀਚਰ ,ਬਲਾਕ ਸਿੱਖਿਆ ਅਫਸਰ ਅਤੇ ਮਾਸਟਰ ਕਾਡਰ ਦੇ ਵੱਖ-ਵੱਖ ਵਿਸ਼ਿਆਂ ਦੀਆਂ ਤਰੱਕੀਆਂ ਹੋਣ ਦੇ ਅਸਾਰ ਬਣ ਗਏ ਹਨ। ਉਨਾਂ ਕਿਹਾ ਕਿ ਤਰੱਕੀਆਂ ਹੋਣ ਉਪਰੰਤ ਦੂਰ- ਦਰਾਡੇ ਜ਼ਿਲ੍ਹਿਆਂ ਵਿੱਚ ਕੰਮ ਕਰਦੇ ਅਧਿਆਪਕ ਵੀ ਆਪੋ ਆਪਣੇ ਜਿਲਿਆਂ ਵਿੱਚ ਬਦਲੀਆਂ ਕਰਵਾ ਕੇ ਪਰਤ ਆਉਣਗੇ।
ਜਥੇਬੰਦੀ ਪੰਜਾਬ ਦੇ ਜੋਆਇੰਟ ਸਕੱਤਰ ਰਾਕੇਸ਼ ਗੋਇਲ ਬਰੇਟਾ ਨੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਤੋਂ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਮੰਗ ਪੱਤਰ ਦੇਣ ਉਪਰੰਤ ਪੰਜਾਬ ਭਰ ਦੇ ਵੱਖ-ਵੱਖ ਜ਼ਿਲਿਆਂ ਵਿੱਚ ਜ਼ਿਲ੍ਹਾ ਸਿੱਖਿਆ ਨੂੰ ਮਿਲਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਲਈ ਵੱਖ-ਵੱਖ ਜਿਲ੍ਿਆਂ ਤੋਂ ਅਧਿਆਪਕਾਂ ਦੀ ਜਿਲਾ ਪ੍ਰਧਾਨ ਅਤੇ ਜ਼ਿਲ੍ਹਾ ਕਮੇਟੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਪੰਜਾਬ ਭਰ ਵਿੱਚੋਂ ਜਥੇਬੰਦੀ ਪੰਜਾਬ ਦੇ ਸੂਬਾ ਉਪ ਪ੍ਰਧਾਨ ਬਲਜੀਤ ਸਿੰਘ ਗੁਰਦਾਸਪੁਰ, ਜਸਵੀਰ ਸਿੰਘ ਹੁਸ਼ਿਆਰਪੁਰ ,ਸਤਿੰਦਰ ਸਿੰਘ ਦੁਆਬੀਆ, ਲਵਨੀਸ਼ ਗੋਇਲ ਨਾਭਾ ,ਮੱਖਣ ਜੈਨ ਪਟਿਆਲਾ, ਪਰਮਜੀਤ ਸਿੰਘ ਤੂਰ ਪਾਤੜਾ, ਜਸਨਦੀਪ ਸਿੰਘ ਕੁਲਾਣਾ, ਗੁਰਜੰਟ ਸਿੰਘ ਬੱਛੂਆਣਾ, ਰਗਵਿੰਦਰ ਸਿੰਘ ਧੂਲਕਾ, ਪਰਮਜੀਤ ਸਿੰਘ ਤਲਵੰਡੀ ਸਾਬੋ, ਭਗਵੰਤ ਭਟੇਜਾ ਫਜਿਲਕਾ, ਮਾਲਵਿੰਦਰ ਸਿੰਘ ਬਰਨਾਲਾ, ਗੁਰਦੀਪ ਸਿੰਘ ਫਤਿਹਗੜ ਸਾਹਿਬ, ਦੀਪਕ ਮੋਹਾਲੀ, ਗੁਰਮੀਤ ਸਿੰਘ ਮੁਕਤਸਰ ਸਾਹਿਬ, ਰੇਸ਼ਮ ਸਿੰਘ ਮੋਗਾ, ਰਾਮਪਾਲ ਸਿੰਘ ਜਲੰਧਰ, ਦਿਲਬਾਗ ਸਿੰਘ ਤਰਨ ਤਾਰਨ ਸਮੇਤ ਪੰਜਾਬ ਪ੍ਰਧਾਨਾਂ ਦੀਆਂ ਵੱਖ ਵੱਖ ਜਿਲਿਆਂ ਵਿੱਚ ਤਰੱਕੀਆਂ ਕਰਵਾਉਣ ਸਬੰਧੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
















