Join WhatsApp

Join Now

Opinion: ਸਾਵਧਾਨ ਪੰਜਾਬੀਓ! ਪੰਜਾਬ ‘ਚ ਬਾਰਿਸ਼ ਤੋਂ ਬਿਨਾਂ ਆਉਣਗੇ ਹੜ੍ਹ?

On: ਜੁਲਾਈ 9, 2026 12:15 ਬਾਃ ਦੁਃ

 

Opinion: ਸਾਵਧਾਨ ਪੰਜਾਬੀਓ! ਪੰਜਾਬ ‘ਚ ਬਾਰਿਸ਼ ਤੋਂ ਬਿਨਾਂ ਆਉਣਗੇ ਹੜ੍ਹ?

ਗੁਰਪ੍ਰੀਤ

ਭਾਵੇਂ ਕਿ ਇਸ ਵੇਲੇ ਦੇਸ਼ ਦੇ ਕਈ ਸੂਬਿਆਂ ਵਿੱਚ ਮਾਨਸੂਨ ਸਰਗਰਮ ਹੈ ਅਤੇ ਲਗਾਤਾਰ ਬਾਰਿਸ਼ਾਂ ਹੋ ਰਹੀਆਂ ਹਨ, ਪਰ ਦੂਜੇ ਪਾਸੇ ਵੇਖਿਆ ਜਾਵੇ ਤਾਂ ਪੰਜਾਬ ਦੇ ਅੰਦਰ ਮਾਨਸੂਨ ਕਮਜ਼ੋਰ ਦਿਖਾਈ ਦੇ ਰਿਹਾ ਹੈ। ਪੰਜਾਬ ਦੇ ਬਹੁ-ਗਿਣਤੀ ਜ਼ਿਲ੍ਹਿਆਂ ਵਿੱਚ ਇਸ ਵੇਲੇ ਮੀਂਹ ਦੀ ਇੱਕ ਬੂੰਦ ਵੀ ਨਹੀਂ ਪਈ। ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਵੀ ਸੋਕਾ ਪਿਆ ਹੋਇਆ ਹੈ। ਪਰ ਇਸ ਦੇ ਉਲਟ, ਪੰਜਾਬ ਦੇ ਡੈਮਾਂ ਅਤੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਖ਼ਤਰਨਾਕ ਤਰੀਕੇ ਨਾਲ ਵੱਧ ਰਿਹਾ ਹੈ। ਉੱਥੇ ਹੀ ਕੁਝ ਥਾਵਾਂ ਤੋਂ ਨਹਿਰਾਂ ਦੇ ਟੁੱਟਣ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ।

ਪੰਜਾਬ ਦੇ ਮੁੱਖ ਡੈਮਾਂ ਭਾਖੜਾ ਨੰਗਲ, ਪੌਂਗ ਅਤੇ ਰਣਜੀਤ ਸਾਗਰ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਹੁਣ ਇਹ ਚਿੰਤਾ ਬਣ ਗਈ ਹੈ ਕਿ ਜੇਕਰ ਪੰਜਾਬ ਵਿੱਚ ਮੀਂਹ ਨਹੀਂ ਪਿਆ, ਤਾਂ ਵੀ ਹੜ੍ਹ ਆ ਸਕਦੇ ਹਨ। ਕਿਉਂਕਿ ਪਹਾੜੀ ਇਲਾਕਿਆਂ ਵਿੱਚ ਬਾਰਿਸ਼ਾਂ ਇੰਨੀਆਂ ਜ਼ਿਆਦਾ ਪੈ ਰਹੀਆਂ ਹਨ ਕਿ ਕੋਈ ਕਹਿਣ ਦੀ ਹੱਦ ਨਹੀਂ। ਬਰਸਾਤੀ ਮੀਂਹ ਦੇ ਕਾਰਨ ਜਿੱਥੇ ਪਹਾੜਾਂ ਵਿੱਚ ਹਾਲਾਤ ਬਹੁਤ ਖਰਾਬ ਬਣ ਚੁੱਕੇ ਹਨ, ਉੱਥੇ ਹੀ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਅੰਦਰ ਬੱਦਲ ਫਟਣ ਦੀਆਂ ਵੀ ਕੁਝ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਬੱਦਲ ਫਟਣ ਦੇ ਕਾਰਨ ਜਿੱਥੇ ਨਦੀਆਂ-ਨਾਲਿਆਂ ਵਿੱਚ ਪਾਣੀ ਦਾ ਉਫਾਨ ਨਜ਼ਰ ਆ ਰਿਹਾ ਹੈ, ਉੱਥੇ ਹੀ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੇਖਣ ਨੂੰ ਮਿਲੇਗਾ।

ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਇਸ ਵੇਲੇ ਝੋਨਾ ਲੱਗਿਆ ਹੋਇਆ ਹੈ, ਜਦੋਂ ਕਿ ਪਿਛਲੇ ਸਾਲ ਵੀ ਜਦੋਂ ਹੜ੍ਹ ਆਏ ਸੀ, ਉਸ ਵੇਲੇ ਵੀ ਪੰਜਾਬ ਵਿੱਚ ਝੋਨਾ ਹੀ ਲੱਗਿਆ ਹੋਇਆ ਸੀ। ਪਿਛਲੇ ਸਾਲ ਹੜ੍ਹਾਂ ਦੇ ਕਾਰਨ ਕਾਫੀ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਸੀ। ਇਸ ਵਾਰ ਵੀ ਇਹਨਾਂ ਹੜ੍ਹਾਂ ਦੇ ਕਾਰਨ ਨੁਕਸਾਨ ਹੋ ਸਕਦਾ ਹੈ। ਪੰਜਾਬ ਵਿੱਚ ਸਮੇਂ ਸਿਰ ਜਿੱਥੇ ਇਸ ਵਾਰ ਮਾਨਸੂਨ ਵੀ ਨਹੀਂ ਆਇਆ, ਉੱਥੇ ਹੀ ਮਾਨਸੂਨ ਆਉਣ ਤੋਂ ਬਾਅਦ ਵੀ ਕਮਜ਼ੋਰ ਹੋਣ ਅਤੇ ਬਾਰਸ਼ਾਂ ਦੀ ਕਮੀ ਦੇ ਕਾਰਨ ਪਹਾੜੀ ਇਲਾਕਿਆਂ ਵਿੱਚ ਜ਼ਿਆਦਾ ਮੀਂਹ ਪੈਣ ਨਾਲ ਇਸ ਦਾ ਅਸਰ ਪੰਜਾਬ ਨੂੰ ਆਰਥਿਕ ਤੌਰ ‘ਤੇ ਚੁਣੌਤੀ ਦੇ ਸਕਦਾ ਹੈ।

ਇਸ ਵੇਲੇ ਅਜਿਹੀ ਸਥਿਤੀ ਵਿੱਚ ਪੰਜਾਬ ਖੜ੍ਹਾ ਹੈ, ਜਿੱਥੇ ਬਾਰਿਸ਼ਾਂ ਤੋਂ ਬਿਨਾਂ ਹੜ੍ਹ ਆ ਸਕਦੇ ਹਨ। ਭਾਵੇਂ ਕਿ ਪ੍ਰਸ਼ਾਸਨਿਕ ਤੌਰ ‘ਤੇ ਹੜ੍ਹਾਂ ਦੀ ਪੁਸ਼ਟੀ ਤੋਂ ਨਕਾਰਿਆ ਜਾ ਰਿਹਾ ਹੈ, ਪਰ ਅਸਲੀਅਤ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਪਹਾੜਾਂ ਵਿੱਚ ਮੀਂਹ ਪੈ ਰਿਹਾ ਹੈ ਅਤੇ ਲਗਾਤਾਰ ਡੈਮਾਂ ਤੋਂ ਇਲਾਵਾ ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਵੱਧ ਰਿਹਾ ਹੈ, ਉਸ ਤੋਂ ਇਹੋ ਲੱਗਦਾ ਹੈ ਕਿ ਪੰਜਾਬ ਵਿੱਚ ਬਹੁਤ ਜਲਦ ਹੜ੍ਹ ਆ ਸਕਦੇ ਹਨ। ਰਾਵੀ, ਬਿਆਸ ਅਤੇ ਸਤਲੁਜ ਦਰਿਆ ਇਸ ਵੇਲੇ ਨੱਕੋ-ਨੱਕ ਵਹਿ ਰਹੇ ਹਨ।

ਸਤਲੁਜ-ਰਾਵੀ ਦਰਿਆ ਦੇ ਨਾਲ ਲੱਗਦੇ ਕਈ ਪਿੰਡਾਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸਰਹੱਦੀ ਇਲਾਕਿਆਂ ਦੇ ਪਿੰਡ, ਜਿਨ੍ਹਾਂ ਨੂੰ ਪਹਿਲਾਂ ਜੰਗਾਂ ਦੀ ਮਾਰ ਪੈਂਦੀ ਰਹੀ ਹੈ ਅਤੇ ਜੋ ਹੋਰ ਸੁੱਖ-ਸਹੂਲਤਾਂ ਤੋਂ ਵਾਂਝੇ ਹਨ, ਉੱਥੇ ਹੀ ਉਹਨਾਂ ਪਿੰਡਾਂ ਵਿੱਚ ਇਸ ਵਾਰ ਫਿਰ ਤੋਂ ਹੜ੍ਹਾਂ ਦਾ ਖਤਰਾ ਮੰਡਰਾਉਣਾ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਸਰਹੱਦੀ ਇਲਾਕੇ ਇਸ ਵੇਲੇ ਸਰਕਾਰਾਂ ਦੀ ਮਾਰ ਦੇ ਨਾਲ-ਨਾਲ ਹੜ੍ਹਾਂ ਵਰਗੀ ਮਾਰ ਦੇ ਹੇਠ ਆਉਣ ਦੀ ਵੀ ਸੰਭਾਵਨਾ ਹੈ, ਕਿਉਂਕਿ ਇਸ ਵਾਰ ਸਰਕਾਰ ਨੇ ਪੁਖਤਾ ਪ੍ਰਬੰਧ ਮਜ਼ਬੂਤ ਕਰਨ ਦੀਆਂ ਗੱਲਾਂ ਤਾਂ ਕੀਤੀਆਂ ਹਨ, ਪਰ ਅਸਲੀਅਤ ਵਿੱਚ ਕੁਝ ਨਹੀਂ ਕੀਤਾ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਸਰਕਾਰ ਨੇ ਮਾਨਸੂਨ ਆਉਣ ਤੋਂ ਪਹਿਲਾਂ ਨਾ ਤਾਂ ਪਹਾੜੀ ਮਿੱਟੀ (ਸਿਲਟ) ਨੂੰ ਦਰਿਆਵਾਂ ਤੇ ਡੈਮਾਂ ਵਿੱਚੋਂ ਕਢਵਾਇਆ ਹੈ ਅਤੇ ਨਾ ਹੀ ਸਮੇਂ ਤੋਂ ਪਹਿਲਾਂ ਨਦੀਆਂ-ਨਹਿਰਾਂ ਦੀ ਸਫਾਈ ਕੀਤੀ ਹੈ, ਜਿਸ ਦੇ ਕਾਰਨ ਖੇਤੀ ਪ੍ਰਧਾਨ ਸੂਬੇ ਵਿੱਚ ਇਸ ਵੇਲੇ ਹਾਲਾਤ ਹੋਰ ਬਦਤਰ ਹੋ ਚੁੱਕੇ ਹਨ। ਲਗਾਤਾਰ ਪੰਜਾਬ ਵਿੱਚ ਨਹਿਰਾਂ ਟੁੱਟਣ ਦੀਆਂ ਖਬਰਾਂ ਮਿਲ ਰਹੀਆਂ ਹਨ, ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਦੂਜੇ ਪਾਸੇ, ਚਿੰਤਾ ਇਸ ਗੱਲ ਦੀ ਹੈ ਕਿ ਜੋ ਕੁਝ ਪਹਾੜੀ ਇਲਾਕਿਆਂ ਵਿੱਚ ਹੋ ਰਿਹਾ ਹੈ, ਉਸ ਦਾ ਅਸਰ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਅਤੇ ਅੱਗੇ ਹੋਰ ਭਿਆਨਕ ਵੇਖਣ ਨੂੰ ਮਿਲੇਗਾ। ਖ਼ੈਰ, ਗਰਾਊਂਡ ਰਿਪੋਰਟ ਅਤੇ ਤਾਜ਼ਾ ਸਥਿਤੀ ਇਹੋ ਕਹਿੰਦੀ ਹੈ ਕਿ ਪੰਜਾਬ ਵਿੱਚ ਬਿਨਾਂ ਬਾਰਿਸ਼ਾਂ ਤੋਂ ਹੜ੍ਹ ਆਉਣ ਦੀ ਸੰਭਾਵਨਾ ਬਣੀ ਹੋਈ ਹੈ।

 

More

Punjab News: ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਡਿਊਟੀ ਦਾ ਆਂਗਣਵਾੜੀ ਵਰਕਰਾਂ ਵੱਲੋਂ ਬਾਈਕਾਟ ਦਾ ਐਲਾਨ

8th Pay Commission Latest Update: 8ਵੇਂ ਤਨਖ਼ਾਹ ਕਮਿਸ਼ਨ ਨੂੰ ਲੈ ਕੇ ਵੱਡਾ ਅਪਡੇਟ: ਪੁਰਾਣੀ ਪੈਨਸ਼ਨ ਸਕੀਮ ਵਾਲੇ ਪੈਨਸ਼ਨਰਾਂ ਦੇ ਫਿਟਮੈਂਟ ਫੈਕਟਰ ’ਤੇ ਉੱਠੇ ਸਵਾਲ

ਵੱਡੀ ਖ਼ਬਰ: ਪੰਜਾਬ ‘ਚ ਮੁਫ਼ਤ ਬਿਜਲੀ ਦੀ ਕੀਮਤ PSPCL ’ਤੇ ਪਈ ਭਾਰੀ! ਸਰਕਾਰ ਵੱਲ 7550 ਕਰੋੜ ਸਬਸਿਡੀ ਬਕਾਇਆ- ਸਰਕਾਰੀ ਗਾਰੰਟੀ ਤੋਂ ਬਿਨਾਂ 10 ਹਜ਼ਾਰ ਕਰੋੜ ਦਾ ਕਰਜ਼ਾ ਲੈਣ ਦੀ ਤਿਆਰੀ

Singer Ammy Virk Firing News: ਪੰਜਾਬੀ ਗਾਇਕ ਐਮੀ ਵਿਰਕ ‘ਤੇ ਫਾਇਰਿੰਗ ਦੀਆਂ ਖ਼ਬਰਾਂ ਦਾ ਸੱਚ ਆਇਆ ਸਾਹਮਣੇ, ਪਿਤਾ ਨੇ ਦਿੱਤਾ ਵੱਡਾ ਬਿਆਨ

ਗੁਲਜ਼ਾਰ ਸਿੰਘ ਸੁਸਾਈਡ ਕੇਸ! ਮਾਨ ਸਰਕਾਰ ਦੀਆਂ ਵਧੀਆਂ ਮੁਸ਼ਕਲਾਂ; ਕੌਮੀ SC ਕਮਿਸ਼ਨ ਨੇ ਮੰਗੀ ਵਿਸਥਾਰਤ ਰਿਪੋਰਟ

ਵੱਡੀ ਖ਼ਬਰ: ਕਿਸਾਨ ਲੀਡਰ ਜਗਜੀਤ ਡੱਲੇਵਾਲ ਨੂੰ ਪੁਲਿਸ ਨੇ ਕੀਤਾ ਘਰ ਚ ਨਜ਼ਰਬੰਦ

Leave a Comment