ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (DTF) ਵੱਲੋਂ ਸੰਘਰਸ਼ੀਲ ਆਊਟਸੋਰਸਡ ਬਿਜਲੀ ਮੁਲਾਜ਼ਮਾਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ

On: ਜੁਲਾਈ 10, 2026 3:23 ਬਾਃ ਦੁਃ

 

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (DTF) ਵੱਲੋਂ ਸੰਘਰਸ਼ੀਲ ਆਊਟਸੋਰਸਡ ਬਿਜਲੀ ਮੁਲਾਜ਼ਮਾਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ

ਬਠਿੰਡਾ, 10 ਜੁਲਾਈ 2026- ਪੰਜਾਬ ਦੀ ਮੋਹਰੀ ਅਧਿਆਪਕ ਜਥੇਬੰਦੀ ‘ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐਫ਼.) ਪੰਜਾਬ’ ਵੱਲੋਂ ਮੁਲਾਜ਼ਮ ਸੰਘਰਸ਼ਾਂ ਦੀ ਹਮਾਇਤ ਕਰਦਿਆਂ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਡੀ.ਟੀ.ਐਫ਼. ਦੀ ਸੂਬਾ ਕਮੇਟੀ ਵੱਲੋਂ ਅੱਜ ਬਠਿੰਡਾ ਵਿਖੇ ਪਾਵਰਕੌਮ ਅਤੇ ਟਰਾਂਸਕੋ ਆਊਟਸੋਰਸਡ ਮੁਲਾਜ਼ਮ ਤਾਲਮੇਲ ਕਮੇਟੀ (ਪੰਜਾਬ) ਦੇ ਆਗੂਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ 50,000/- ਰੁਪਏ ਦੀ ਵਿੱਤੀ ਸਹਾਇਤਾ ਦਾ ਚੈੱਕ ਸੌਂਪਿਆ ਗਿਆ।

ਇਸ ਮੌਕੇ ਜਥੇਬੰਦੀ ਦੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਅਤੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਅਗਵਾਈ ਕੀਤੀ। ਡੀ.ਟੀ.ਐਫ਼. ਦੇ ਆਗੂਆਂ ਨੇ ਆਊਟਸੋਰਸਡ ਬਿਜਲੀ ਕਾਮਿਆਂ ਦੇ ਸੰਘਰਸ਼ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਇਹ ਬਿਜਲੀ ਕਾਮੇ ਬਹੁਤ ਹੀ ਨਿਗੂਣੀਆਂ ਤਨਖਾਹਾਂ ‘ਤੇ ਪੰਜਾਬ ਸਰਕਾਰ ਵਿਰੁੱਧ ਆਪਣੇ ਹੱਕਾਂ ਲਈ ਇੱਕ ਲੰਬਾ ਅਤੇ ਸਖ਼ਤ ਸੰਘਰਸ਼ ਲੜ ਰਹੇ ਹਨ। ਅਜਿਹੇ ਸਮੇਂ ਇਨ੍ਹਾਂ ਮੁਲਾਜ਼ਮਾਂ ਦੀ ਪਿੱਠ ‘ਤੇ ਖੜ੍ਹਨਾ ਹਰ ਇਨਸਾਫ਼ਪਸੰਦ ਜਥੇਬੰਦੀ ਦਾ ਫ਼ਰਜ਼ ਬਣਦਾ ਹੈ।

ਜ਼ਿਕਰਯੋਗ ਹੈ ਕਿ ਡੀ.ਟੀ.ਐਫ਼. ਵੱਲੋਂ ਪੰਜਾਬ ਭਰ ਦੇ ਅਧਿਆਪਕਾਂ ਨੂੰ ਇਨ੍ਹਾਂ ਸੰਘਰਸ਼ੀਲ ਸਾਥੀਆਂ ਦੀ ਆਰਥਿਕ ਮੱਦਦ ਕਰਨ ਲਈ ਇੱਕ ਵਿਸ਼ੇਸ਼ ਅਪੀਲ ਕੀਤੀ ਗਈ ਸੀ। ਇਸ ਅਪੀਲ ਤਹਿਤ ਅਧਿਆਪਕਾਂ ਵੱਲੋਂ ਇਕੱਠੀ ਕੀਤੀ ਗਈ ਰਾਸ਼ੀ ਵਿੱਚੋਂ ਅੱਜ ਸਹਾਇਤਾ ਵਜੋਂ 50,000 ਰੁਪਏ ਦਾ ਇਹ ਚੈੱਕ ਬਿਜਲੀ ਕਾਮਿਆਂ ਦੀ ਪ੍ਰਬੰਧਕੀ ਕਮੇਟੀ ਨੂੰ ਸੌਂਪਿਆ ਗਿਆ ਹੈ।

ਚੈੱਕ ਸੌਂਪਣ ਦੇ ਇਸ ਮੌਕੇ ‘ਤੇ ਬਲਾਕ ਆਗੂ ਗੁਰਬਾਜ਼ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਬਿਜਲੀ ਕਾਮੇ ਅਤੇ ਜਥੇਬੰਦੀ ਦੇ ਹੋਰ ਮੈਂਬਰ ਵੀ ਮੌਜੂਦ ਸਨ। ਬਿਜਲੀ ਕਾਮਿਆਂ ਦੇ ਆਗੂਆਂ ਨੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਅਤੇ ਸਮੂਹ ਅਧਿਆਪਕ ਵਰਗ ਦਾ ਇਸ ਔਖੀ ਘੜੀ ਵਿੱਚ ਸਾਥ ਦੇਣ ਅਤੇ ਵਿੱਤੀ ਮਦਦ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ।

 

Join WhatsApp

Join Now

More

ਪੰਜਾਬ ‘ਚ ਅਧਿਆਪਕਾਂ ਨੂੰ ਛੁੱਟੀ ਵਾਲੇ ਦਿਨ ਸਕੂਲ ਖੋਲ੍ਹਣ ਦੇ ਹੁਕਮ; ਡੀਟੀਐੱਫ ਵੱਲੋਂ ਸਖ਼ਤ ਨਿੰਦਾ

ਭਾਰਤ ਅਮਰੀਕਾ ਵਪਾਰ ਸਮਝੌਤਾ, ਨਵੀਂ ਲੈਂਡ ਪੂਲਿੰਗ ਨੀਤੀ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਮੁਜਾਹਰਾ

DTF ਆਗੂਆਂ ਅਤੇ ਕੰਪਿਊਟਰ ਅਧਿਆਪਕਾਂ ‘ਤੇ FIR ਦਰਜ਼, ਜਥੇਬੰਦੀ ਵੱਲੋਂ ਸਖ਼ਤ ਸ਼ਬਦਾਂ ‘ਚ ਨਿਖੇਧੀ

ਸ਼ਹੀਦ ਊਧਮ ਸਿੰਘ ਦੀ ਯਾਦ ‘ਚ 31 ਜੁਲਾਈ ਨੂੰ, ‘ਭਾਰਤ-ਵੰਡ ਵਿਰੋਧੀ ਮੁਸਲਮਾਨ’ ਪੁਸਤਕ ‘ਤੇ ਵਿਚਾਰ-ਚਰਚਾ

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਪ੍ਰਿੰਸੀਪਲਾਂ ਦੀਆਂ ਖਾਲੀ ਪਈਆਂ ਸਾਰੀਆਂ ਅਸਾਮੀਆਂ ਪਦਉਨਤੀ ਅਤੇ ਸਿੱਧੀ ਭਰਤੀ ਰਾਹੀਂ ਤੁਰੰਤ ਭਰੀਆਂ ਜਾਣ- ਪ੍ਰੇਮ ਚਾਵਲਾ

ਇੰਡੋ-ਅਮਰੀਕਾ ਟਰੇਡ ਡੀਲ ਅਤੇ ਲੈਂਡ ਪੁਲਿੰਗ ਪੋਲਿਸੀ ਦੇ ਵਿਰੋਧ ‘ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਕੀਤੀ ਗਈ ਕਨਵੈਨਸ਼ਨ; 22 ਜੁਲਾਈ ਨੂੰ ਟੋਲ ਪਾਲਜ਼ੇ ਫ੍ਰੀ ਕਰਨ ਦਾ ਸੱਦਾ

Leave a Comment