Join WhatsApp

Join Now

Punjab News: ਅਧਿਆਪਕ ਜਥੇਬੰਦੀਆਂ ਵੱਲੋਂ ਬਿਜਲੀ ਕਾਮਿਆਂ ਦੀ ਹੜਤਾਲ ਦਾ ਸਮਰਥਨ

On: ਜੁਲਾਈ 26, 2026 4:59 ਬਾਃ ਦੁਃ

 

Punjab News: ਅਧਿਆਪਕ ਜਥੇਬੰਦੀਆਂ ਵੱਲੋਂ ਬਿਜਲੀ ਕਾਮਿਆਂ ਦੀ ਹੜਤਾਲ ਦਾ ਸਮਰਥਨ

ਮਾਨਸਾ, 26 ਜੁਲਾਈ 2026

ਮਾਨਸਾ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਦੇ ਬਿਜਲੀ ਕਾਮਿਆਂ ਦੀ ਚੱਲ ਰਹੀ ਹੜਤਾਲ ਦਾ ਸਮਰਥਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਆਪਕ ਆਗੂਆਂ ਅਮੋਲਕ ਡੇਲੂਆਣਾ, ਕਰਮਜੀਤ ਤਾਮਕੋਟ ਡੀ ਟੀ ਐਫ਼ ਆਗੂਆਂ, ਗੁਰਦਾਸ ਰਾਏਪੁਰ ਜੀ ਟੀ ਯੂ ਅਤੇ ਦਰਸ਼ਨ ਅਲੀਸ਼ੇਰ ਬੀ ਐੱਡ ਫ਼ਰੰਟ ਨੇ ਕਿਹਾ ਕਿ ਅਧਿਆਪਕ ਜਥੇਬੰਦੀਆਂ ਬਿਜਲੀ ਬੋਰਡ ਦੇ ਨਿੱਜੀਕਰਨ ਦੇ ਖਿਲਾਫ, ਬਿਜਲੀ ਕਾਮਿਆਂ ਨੂੰ ਪੱਕੇ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਚੱਲ ਰਹੀ ਬਿਜਲੀ ਕਾਮਿਆਂ ਦੇ ਹੜਤਾਲ ਦਾ ਸਮਰਥਨ ਕਰਦੀਆਂ ਹਨ।

ਆਗੂਆਂ ਨੇ ਕਿਹਾ ਬਿਜਲੀ ਬੋਰਡ ਦੇ ਨਿਜੀਕਰਨ ਨਾਲ ਜਿਥੇ ਨੌਜਵਾਨਾਂ ਦੇ ਰੁਜਗਾਰ ‘ਤੇ ਕੁਹਾੜਾ ਫਿਰੇਗਾ ਓਥੇ ਇਹ ਆਮ ਲੋਕਾਂ ਦੇ ਜੀਵਨ ਨਿਰਵਾਹ ਲਈ ਵੀ ਸਮੱਸਿਆ ਬਣ ਜਾਵੇਗਾ। ਅਧਿਆਪਕ ਆਗੂਆਂ ਹਰਜਿੰਦਰ ਅਨੂਪਗੜ, ਲਖਵਿੰਦਰ ਮਾਨ, ਹੰਸਾ ਸਿੰਘ ਡੇਲੂਆਣਾ ਅਤੇ ਬੇਅੰਤ ਰੜ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਜੋ ਚੀਜ ਵੀ ਕਾਰਪੋਰੇਟਾਂ ਦੇ ਹੱਥ ਵਿੱਚ ਆਈ ਉਹ ਚੀਜ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀ ਗਈ।

ਅਧਿਆਪਕ ਆਗੂਆਂ ਗੁਰਲਾਲ ਗੁਰਨੇ, ਗੁਰਪ੍ਰੀਤ ਦਲੇਲਵਾਲਾ, ਰਾਜਵਿੰਦਰ ਬੈਹਣੀਵਾਲ ਅਤੇ ਗੁਰਜੰਟ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਇੱਕੋ ਰਸਤੇ ‘ਤੇ ਚੱਲ ਕੇ ਦੇਸ਼ ਪਬਲਿਕ ਸੈਕਟਰ ਨੂੰ ਖ਼ਤਮ ਕਰਕੇ ਇਸਨੂੰ ਨਿੱਜੀ ਹੱਥਾਂ ਵਿੱਚ ਦੇ ਰਹੀਆਂ ਹਨ ਜੋ ਕਿ ਦੇਸ਼ ਲਈ ਬਹੁਤ ਘਾਤਕ ਸਿੱਧ ਹੋਵੇਗਾ। ਅਧਿਆਪਕ ਆਗੂਆਂ ਸਤੀਸ਼ ਕੁਮਾਰ, ਮਨਮੋਹਨ ਸਿੰਘ, ਨਵੀਨ ਬੋਹਾ ਅਤੇ ਸੁਖਬੀਰ ਬੱਬੀ ਨੇ ਕਿਹਾ ਅਧਿਆਪਕ ਬਿਜਲੀ ਕਾਮਿਆਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹਨ ਅਤੇ ਉਹਨਾਂ ਨਾਲ ਡਟ ਕੇ ਖੜੇ ਹਨ।

ਗੁਰਪ੍ਰੀਤ ਭੀਖੀ, ਬਲਵਿੰਦਰ ਉੱਲਕ, ਗੁਰਵਿੰਦਰ ਸਿੰਘ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪਿਛਲੇ ਚਾਰ ਤੋਂ ਲਟਕ ਰਹੀਆਂ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਸਰਕਾਰ ਇੱਕ ਵੱਡੇ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਰਹੇ।

 

Leave a Comment