Join WhatsApp

Join Now

ਮਾਸਟਰਾਂ ਨੇ ਹੁਣ ਹਸਪਤਾਲ ਨੂੰ ਵਧਾਉਣ ਲਈ ਖੋਲ੍ਹਿਆ ਮੋਰਚਾ, ਖਿਆਲਾ ਕਲਾਂ ਦੇ ਸੰਘਰਸ਼ ਦਾ ਕੀਤਾ ਸਮਰਥਨ

On: ਜੁਲਾਈ 28, 2026 6:52 ਬਾਃ ਦੁਃ

 

ਮਾਸਟਰਾਂ ਨੇ ਹੁਣ ਹਸਪਤਾਲ ਨੂੰ ਵਧਾਉਣ ਲਈ ਖੋਲ੍ਹਿਆ ਮੋਰਚਾ, ਖਿਆਲਾ ਕਲਾਂ ਦੇ ਸੰਘਰਸ਼ ਦਾ ਕੀਤਾ ਸਮਰਥਨ

ਮਾਨਸਾ, 28 ਜੁਲਾਈ 2026

ਮਾਨਸਾ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਨੇ ਖਿਆਲਾ ਵਿਖੇ ਹਸਪਤਾਲ ਨੂੰ ਵਧਾਉਣਾ ਅਤੇ ਟਰਾਮਾ ਸੈਂਟਰ ਖੋਲਣ ਦੀ ਮੰਗ ਲਈ ਚੱਲ ਰਹੇ ਸੰਘਰਸ਼ ਦਾ ਸਮਰਥਨ ਕੀਤਾ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਆਪਕ ਆਗੂਆਂ ਨਰਿੰਦਰ ਮਾਖਾ, ਅਮੋਲਕ ਡੇਲੂਆਣਾ , ਕਰਮਜੀਤ ਤਾਮਕੋਟ ਅਤੇ ਦਰਸ਼ਨ ਅਲੀਸ਼ੇਰ ਨੇ ਕਿਹਾ ਕਿ ਅਧਿਆਪਕ ਜਥੇਬੰਦੀਆਂ ਵੱਲੋਂ ਖਿਆਲਾ ਵਿਖੇ ਮੌਜੂਦਾ ਹਸਪਤਾਲ ਨੂੰ ਵਧਾਉਣ ਅਤੇ ਟਰਾਮਾ ਸੈਂਟਰ ਖੋਲਣ ਦੀ ਮੰਗ ਦਾ ਸਮਰਥਨ ਕਰਦੀਆਂ ਹਨ। ਆਗੂਆਂ ਨੇ ਕਿਹਾ ਕਿ ਕੋਟ ਸ਼ਮੀਰ ਤੋਂ ਭਵਾਨੀਗੜ ਤੱਕ ਸੜਕ ਬਹੁਤ ਭੀੜੀ ਹੈ ਅਤੇ ਟਰੈਫਿਕ ਬਹੁਤ ਜ਼ਿਆਦਾ ਹੈ ਇਸ ਲਈ ਇਸ ਸੜਕ ਤੇ ਅਕਸਰ ਹੀ ਹਾਦਸੇ ਹੁੰਦੇ ਰਹਿੰਦੇ ਹਨ।

ਅਧਿਆਪਕ ਆਗੂਆਂ ਗੁਰਦਾਸ ਰਾਏਪੁਰ,ਹਰਜਿੰਦਰ ਅਨੂਪਗੜ, ਹੰਸਾ ਸਿੰਘ ਡੇਲੂਆਣਾ ਅਤੇ ਬੇਅੰਤ ਰੜ ਨੇ ਕਿਹਾ ਕਿ ਮਾਨਸਾ ਦਾ ਹਸਪਤਾਲ ਸ਼ਹਿਰ ਦੇ ਬਿਲਕੁਲ ਵਿਚਕਾਰ ਹੋਣ ਕਾਰਨ ਓਥੇ ਐਮਰਜੇਂਸੀ ਵਿੱਚ ਮਰੀਜ ਨੂੰ ਲਿਜਾਣ ਤੇ ਬਹੁਤ ਟਾਈਮ ਲਗਦਾ ਹੈ ਜਿਸ ਕਰਕੇ ਉਸ ਕੀਮਤੀ ਸਮੇਂ ਵਿੱਚ ਮਰੀਜ ਦੀ ਜਾਣ ਨੂੰ ਖਤਰਾ ਬਣਿਆ ਰਹਿੰਦਾ ਹੈ।

ਅਧਿਆਪਕ ਆਗੂਆਂ ਲਖਵਿੰਦਰ ਮਾਨ,ਗੁਰਲਾਲ ਗੁਰਨੇ, ਰਾਜਵਿੰਦਰ ਬੈਹਣੀਵਾਲ ਅਤੇ ਗੁਰਜੰਟ ਸਿੰਘ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਕੋਈ ਵੀ ਟਰਾਮਾ ਸੈਂਟਰ ਨਹੀਂ ਹੈ ਇਸ ਲਈ ਹਾਦਸਿਆ ਵਿੱਚ ਜਖ਼ਮੀ ਹੋਏ ਲੋਕਾਂ ਨੂੰ ਬਠਿੰਡਾ, ਪਟਿਆਲਾ ਜਾਂ ਲੁਧਿਆਣਾ ਰੈਫਰ ਕਰਨਾ ਪੈਂਦਾ ਹੈ ਜੋ ਕਿ ਬਹੁਤ ਦੂਰ ਹੈ ਅਤੇ ਐਮਰਜੇਂਸੀ ਹਾਲਾਤਾਂ ਵਿੱਚ ਮਰੀਜ ਨੂੰ ਏਨੀ ਦੂਰ ਲਿਜਾ ਕੇ ਇਲਾਜ ਕਰਵਾਉਣਾ ਸੰਭਵ ਨਹੀਂ ਹੁੰਦਾ।

ਅਧਿਆਪਕ ਆਗੂਆਂ ਸਤੀਸ਼ ਕੁਮਾਰ, ਮਨਮੋਹਨ ਸਿੰਘ, ਨਵੀਨ ਬੋਹਾ ਅਤੇ ਸੁਖਬੀਰ ਬੱਬੀ ਨੇ ਕਿਹਾ ਕਿ ਖਿਆਲਾ ਕਲਾਂ ਦਾ ਹਸਪਤਾਲ ਮੁੱਖ ਸੜਕ ‘ਤੇ ਹੋਣ ਕਾਰਨ ਇਸਦੀ ਪਹੁੰਚ ਸੌਖੀ ਹੈ ਇਸ ਲਈ ਇਸ ਹਸਪਤਾਲ ਨੂੰ ਵਧਾ ਕੇ ਏਥੇ ਟਰਾਮਾ ਸੈਂਟਰ ਚਲਾਇਆ ਜਾਵੇ।

ਗੁਰਪ੍ਰੀਤ ਭੀਖੀ, ਬਲਵਿੰਦਰ ਉੱਲਕ,ਗੁਰਵਿੰਦਰ ਸਿੰਘ ਆਗੂਆਂ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਖਿਆਲਾ ਕਲਾਂ ਹਸਪਤਾਲ ਲਈ ਸੰਘਰਸ਼ ਕਰ ਰਹੀ ਕਮੇਟੀ ਨਾਲ ਡਟ ਕੇ ਖੜੀਆਂ ਹਨ ਅਤੇ ਉਹਨਾਂ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ।

Leave a Comment