Join WhatsApp

Join Now

ਪੰਜਾਬ ਪੁਲਿਸ ਦੇ 8 ਅਧਿਕਾਰੀਆਂ ਦੇ ਤਬਾਦਲੇ!

On: ਸਤੰਬਰ 1, 2026 3:19 ਬਾਃ ਦੁਃ

 

ਪੰਜਾਬ ਪੁਲਿਸ ਦੇ 8 ਅਧਿਕਾਰੀਆਂ ਦੇ ਤਬਾਦਲੇ!

ਬਠਿੰਡਾ, 1 ਸਤੰਬਰ 2026: ਬਠਿੰਡਾ ਪੁਲੀਸ ਵਿੱਚ ਪ੍ਰਸ਼ਾਸਨਿਕ ਪੱਧਰ ’ਤੇ ਫੇਰਬਦਲ ਕਰਦਿਆਂ ਅੱਠ ਪੁਲੀਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਹੁਕਮਾਂ ਤਹਿਤ ਕਈ ਥਾਣਿਆਂ ਦੇ ਮੁੱਖ ਅਫ਼ਸਰਾਂ ਦੇ ਨਾਲ-ਨਾਲ ਪੁਲੀਸ ਚੌਕੀਆਂ ਦੇ ਇੰਚਾਰਜ ਵੀ ਬਦਲੇ ਗਏ ਹਨ। ਇਹ ਹੁਕਮ ਐੱਸਐੱਸਪੀ ਡਾ. ਜੋਤੀ ਯਾਦਵ ਬੈਂਸ ਵੱਲੋਂ ਜਾਰੀ ਕੀਤੇ ਗਏ ਹਨ।

ਜਾਰੀ ਹੁਕਮਾਂ ਅਨੁਸਾਰ ਇੰਸਪੈਕਟਰ ਸੁਖਵਿੰਦਰ ਸਿੰਘ ਨੂੰ ਥਾਣਾ ਬਾਲਿਆਂਵਾਲੀ ਦੇ ਮੁੱਖ ਅਫ਼ਸਰ ਦੇ ਅਹੁਦੇ ਤੋਂ ਤਬਦੀਲ ਕਰਕੇ ਥਾਣਾ ਨੰਦਗੜ੍ਹ ਦਾ ਮੁੱਖ ਅਫ਼ਸਰ ਲਾਇਆ ਗਿਆ ਹੈ। ਇਸੇ ਤਰ੍ਹਾਂ ਇੰਸਪੈਕਟਰ ਬੇਅੰਤ ਸਿੰਘ ਨੂੰ ਥਾਣਾ ਨੰਦਗੜ੍ਹ ਤੋਂ ਬਦਲ ਕੇ ਥਾਣਾ ਬਾਲਿਆਂਵਾਲੀ ਦਾ ਮੁੱਖ ਅਫ਼ਸਰ ਤਾਇਨਾਤ ਕੀਤਾ ਗਿਆ ਹੈ।

ਇੰਸਪੈਕਟਰ ਜਗਦੀਪ ਸਿੰਘ ਨੂੰ ਥਾਣਾ ਸੰਗਤ ਦੇ ਮੁੱਖ ਅਫ਼ਸਰ ਦੇ ਅਹੁਦੇ ਤੋਂ ਹਟਾ ਕੇ ਥਾਣਾ ਨਥਾਣਾ ਦਾ ਮੁੱਖ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਜਦਕਿ ਇੰਸਪੈਕਟਰ ਹਰਬੰਸ ਸਿੰਘ ਨੂੰ ਪੁਲੀਸ ਲਾਈਨ ਬਠਿੰਡਾ ਤੋਂ ਤਬਦੀਲ ਕਰਕੇ ਥਾਣਾ ਸੰਗਤ ਦਾ ਮੁੱਖ ਅਫ਼ਸਰ ਲਾਇਆ ਗਿਆ ਹੈ।

ਇਸ ਤੋਂ ਇਲਾਵਾ ਪੁਲੀਸ ਚੌਕੀਆਂ ਦੇ ਪੱਧਰ ’ਤੇ ਵੀ ਤਬਾਦਲੇ ਕੀਤੇ ਗਏ ਹਨ। ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੂੰ ਇੰਡਸਟਰੀਅਲ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਦੇ ਅਹੁਦੇ ਤੋਂ ਬਦਲ ਕੇ ਚੌਕੀ ਕੇਂਦਰੀ ਜੇਲ੍ਹ ਬਠਿੰਡਾ ਦਾ ਇੰਚਾਰਜ ਲਾਇਆ ਗਿਆ ਹੈ। ਇਸ ਦੇ ਉਲਟ ਸਹਾਇਕ ਥਾਣੇਦਾਰ ਪ੍ਰਦੀਪ ਕੁਮਾਰ ਨੂੰ ਚੌਕੀ ਕੇਂਦਰੀ ਜੇਲ੍ਹ ਬਠਿੰਡਾ ਦੇ ਇੰਚਾਰਜ ਤੋਂ ਬਦਲ ਕੇ ਇੰਡਸਟਰੀਅਲ ਏਰੀਆ ਪੁਲੀਸ ਚੌਕੀ ਦਾ ਇੰਚਾਰਜ ਤਾਇਨਾਤ ਕੀਤਾ ਗਿਆ ਹੈ।

ਪੁਲੀਸ ਵਿਭਾਗ ਦੀਆਂ ਅਕਾਊਂਟ ਸ਼ਾਖਾਵਾਂ ਵਿੱਚ ਵੀ ਜ਼ਿੰਮੇਵਾਰੀਆਂ ਦੀ ਤਬਦੀਲੀ ਕੀਤੀ ਗਈ ਹੈ। ਹੁਕਮਾਂ ਮੁਤਾਬਕ ਏਐੱਸਆਈ ਗੁਰਜੰਟ ਸਿੰਘ ਨੂੰ ਅਕਾਊਂਟ ਬਰਾਂਚ ਡੀਪੀਓ ਬਠਿੰਡਾ ਤੋਂ ਬਦਲ ਕੇ ਅਕਾਊਂਟੈਂਟ ਡੀਪੀਓ ਬਠਿੰਡਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰ੍ਹਾਂ ਏਐੱਸਆਈ ਬਲਜੀਤ ਸਿੰਘ ਨੂੰ ਅਕਾਊਂਟੈਂਟ ਡੀਪੀਓ ਬਠਿੰਡਾ ਦੇ ਅਹੁਦੇ ਤੋਂ ਬਦਲ ਕੇ ਸੁਪਰਵਿਜ਼ਨ ਅਫ਼ਸਰ ਅਕਾਊਂਟ ਬਰਾਂਚ ਅਤੇ ਜੀਪੀਐੱਫ ਬਰਾਂਚ ਡੀਪੀਓ ਬਠਿੰਡਾ ਵਿਖੇ ਤਾਇਨਾਤ ਕੀਤਾ ਗਿਆ ਹੈ।

ਹੁਕਮਾਂ ਵਿੱਚ ਸਾਰੇ ਤਬਾਦਲਾ ਕੀਤੇ ਅਧਿਕਾਰੀਆਂ ਨੂੰ ਆਪਣੀਆਂ ਨਵੀਆਂ ਤਾਇਨਾਤੀਆਂ ਵਾਲੀਆਂ ਥਾਵਾਂ ’ਤੇ ਹਾਜ਼ਰ ਹੋ ਕੇ ਆਪਣੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਬਠਿੰਡਾ ਪੁਲੀਸ ਵੱਲੋਂ ਕੀਤੇ ਇਸ ਫੇਰਬਦਲ ਨਾਲ ਥਾਣਿਆਂ ਅਤੇ ਪੁਲੀਸ ਚੌਕੀਆਂ ਵਿੱਚ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਨਵੇਂ ਸਿਰੇ ਤੋਂ ਨਿਰਧਾਰਤ ਹੋ ਗਈਆਂ ਹਨ।

 

Leave a Comment