Join WhatsApp

Join Now

ਵੱਡੀ ਖ਼ਬਰ: ਗੈਂਗਸਟਰ ਗੋਲਡੀ ਬਰਾੜ ਅਮਰੀਕਾ ਦੀ ਮੋਸਟ ਵਾਂਟਡ ਲਿਸਟ ਚ ਸ਼ਾਮਲ, FBI ਨੇ 10 ਕਰੋੜ ਰੁਪਏ ਦਾ ਰੱਖਿਆ ਇਨਾਮ

On: ਸਤੰਬਰ 29, 2026 10:33 ਪੂਃ ਦੁਃ

 

FBI ਦੀ ਟਾਪ-10 ਮੋਸਟ ਵਾਂਟਡ ਲਿਸਟ ‘ਚ ਗੈਂਗਸਟਰ ਗੋਲਡੀ ਬਰਾੜ ਸ਼ਾਮਲ, 10 ਕਰੋੜ ਰੁਪਏ ਦਾ ਰੱਖਿਆ ਇਨਾਮ

ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁੱਖ ਮੁਲਜ਼ਮ ਗੋਲਡੀ ਬਰਾੜ FBI ਦੀ ਹਿੱਟ ਲਿਸਟ ‘ਚ, 543ਵਾਂ ਭਗੌੜਾ ਕਰਾਰ; ਨੌਰਥ ਅਮਰੀਕਾ ‘ਚ ਲੌਰੈਂਸ ਗੈਂਗ ਦਾ ਕਿੰਗਪਿਨ ਗੋਲਡੀ ਬਰਾੜ ਹੁਣ ਗਲੋਬਲ ਮੋਸਟ ਵਾਂਟਡ, ਅਮਰੀਕੀ ਏਜੰਸੀਆਂ ਨੇ ਕੱਸੀ ਨਕੇਲ

ਵਾਸ਼ਿੰਗਟਨ/ਚੰਡੀਗੜ੍ਹ, 29 ਸਤੰਬਰ 2026- ਅਮਰੀਕਾ ਦੀ ਪ੍ਰਮੁੱਖ ਜਾਂਚ ਏਜੰਸੀ ‘ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ’ (FBI) ਨੇ ਆਪਣੀ ਨਵੀਂ ‘ਟਾਪ-10 ਮੋਸਟ ਵਾਂਟਡ’ ਅਪਰਾਧੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਲਿਸਟ ਵਿੱਚ ਹੁਣ ਭਾਰਤ ਤੋਂ ਭਗੌੜੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦਾ ਨਾਂ ਵੀ ਸ਼ਾਮਲ ਕਰ ਲਿਆ ਗਿਆ ਹੈ। ਖ਼ਤਰਨਾਕ ਲੌਰੈਂਸ ਬਿਸ਼ਨੋਈ ਗੈਂਗ ‘ਤੇ ਵੱਡਾ ਸ਼ਿਕੰਜਾ ਕੱਸਦਿਆਂ FBI ਨੇ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ 1 ਮਿਲੀਅਨ ਅਮਰੀਕੀ ਡਾਲਰ (ਯਾਨੀ ਲਗਭਗ 10 ਲੱਖ ਡਾਲਰ / 10 ਕਰੋੜ ਭਾਰਤੀ ਰੁਪਏ) ਦਾ ਇਨਾਮ ਰੱਖਿਆ ਹੈ।

FBI ਵੱਲੋਂ ਜਾਰੀ ਕੀਤੀ ਗਈ ਅਧਿਕਾਰਤ ਜਾਣਕਾਰੀ ਮੁਤਾਬਕ, ਜੇਕਰ ਕਿਸੇ ਕੋਲ ਵੀ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਬਾਰੇ ਕੋਈ ਪੁਖ਼ਤਾ ਜਾਣਕਾਰੀ ਹੈ, ਤਾਂ ਉਹ ਟੋਲ-ਫ਼੍ਰੀ ਹੈਲਪਲਾਈਨ ਨੰਬਰ 1-800-CALL-FBI (1-800-225-5324) ‘ਤੇ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਸਥਾਨਕ FBI ਦਫ਼ਤਰ, ਅਮਰੀਕੀ ਦੂਤਾਵਾਸ, ਵਣਜ ਦੂਤਾਵਾਸ ਜਾਂ ਏਜੰਸੀ ਦੀ ਅਧਿਕਾਰਤ ਵੈੱਬਸਾਈਟ ‘ਤੇ ਆਨਲਾਈਨ ਵੀ ਸੂਚਨਾ ਦਿੱਤੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲਡੀ ਬਰਾੜ ਇਸ ਵੱਕਾਰੀ ਅਤੇ ਖ਼ਤਰਨਾਕ ਸੂਚੀ ਵਿੱਚ ਜਗ੍ਹਾ ਪਾਉਣ ਵਾਲਾ 543ਵਾਂ ਭਗੌੜਾ ਅਪਰਾਧੀ ਹੈ ਅਤੇ ਉਸ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੇ ਸਖ਼ਤ ਹੁਕਮ ਦਿੱਤੇ ਗਏ ਹਨ।

FBI ਨੇ ਗੋਲਡੀ ਬਰਾੜ ਨੂੰ ਬੇਹੱਦ ਹਿੰਸਕ, ਹਥਿਆਰਬੰਦ ਅਤੇ ਸਮਾਜ ਲਈ ਅਤਿ-ਖ਼ਤਰਨਾਕ ਅਪਰਾਧੀ ਮੰਨਿਆ ਹੈ। ਏਜੰਸੀ ਮੁਤਾਬਕ ਉਹ ਫਿਲਹਾਲ ਕੈਲੀਫ਼ੋਰਨੀਆ (ਅਮਰੀਕਾ) ਅਤੇ ਕੈਨੇਡਾ ਵਿੱਚ ਸਰਗਰਮ ਹੈ ਅਤੇ ਅਮਰੀਕਾ ਵਿੱਚ ਬੈਠ ਕੇ ਹੀ ਲੌਰੈਂਸ ਬਿਸ਼ਨੋਈ ਗੈਂਗ ਦਾ ਪੂਰਾ ਨੈੱਟਵਰਕ ਚਲਾ ਰਿਹਾ ਹੈ। ਉਸ ‘ਤੇ ਅਮਰੀਕਾ, ਕੈਨੇਡਾ ਅਤੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਕਤਲ ਕਰਵਾਉਣ, ਰੰਗਦਾਰੀ ਲਈ ਧਮਕੀਆਂ ਦੇਣ, ਫਿਰੌਤੀ ਉਗਰਾਹੁਣ ਅਤੇ ਡਰੱਗਜ਼ ਦੀ ਤਸਕਰੀ ਕਰਨ ਵਰਗੇ ਗੰਭੀਰ ਇਲਜ਼ਾਮ ਹਨ।

ਗੋਲਡੀ ਬਰਾੜ ‘ਤੇ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਕੈਨੇਡਾ ‘ਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਸ਼ਾਮਲ ਹੋਣ ਦਾ ਵੀ ਆਰੋਪ ਹੈ। ਉਸ ਦੇ ਖ਼ਿਲਾਫ਼ ਲਾਸ ਏਂਜਲਸ ਦੀ ਫੈਡਰਲ ਅਦਾਲਤ ਵਿੱਚ ਕਈ ਕੇਸ ਦਰਜ ਹਨ। ਪਿਛਲੇ ਸਾਲ 1 ਜੁਲਾਈ 2025 ਨੂੰ ਅਮਰੀਕੀ ਅਦਾਲਤ ਵੱਲੋਂ ਉਸ ਦੇ ਅਰੈਸਟ ਵਾਰੰਟ ਵੀ ਜਾਰੀ ਕੀਤੇ ਗਏ ਸਨ।

FBI ਦੇ ਸੀਨੀਅਰ ਅਧਿਕਾਰੀ ਪੈਟ੍ਰਿਕ ਗ੍ਰੈਂਡੀ ਅਨੁਸਾਰ, ਗੋਲਡੀ ਬਰਾੜ ਉੱਤਰੀ ਅਮਰੀਕਾ (ਨੌਰਥ ਅਮਰੀਕਾ) ਵਿੱਚ ਲੌਰੈਂਸ ਬਿਸ਼ਨੋਈ ਗੈਂਗ ਦਾ ਮੁੱਖ ਧੁਰਾ ਯਾਨੀ ‘ਕਿੰਗਪਿਨ’ ਹੈ। ਉਸ ਨੂੰ ਗ੍ਰਿਫ਼ਤਾਰ ਕਰਨਾ ਏਜੰਸੀ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ। FBI ਨੇ ਗੋਲਡੀ ਬਰਾੜ ਦੀਆਂ ਤਸਵੀਰਾਂ ਅਤੇ ਪੂਰੀ ਡਿਟੇਲ ਆਪਣੀ ਸਰਕਾਰੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ‘ਤੇ ਜਾਰੀ ਕਰ ਦਿੱਤੀ ਹੈ।

ਜੁਲਾਈ 2026 ਵਿੱਚ ਚਲਾਏ ਗਏ ‘ਓਪਰੇਸ਼ਨ ਹਾਰਡਬਾਲ’ (Operation Hardball) ਤਹਿਤ ਭਾਰਤ ਨਾਲ ਸਬੰਧਤ 3 ਗੈਂਗਾਂ ਦੇ 37 ਲੋਕਾਂ ਖ਼ਿਲਾਫ਼ ਚਾਰਜਸ਼ੀਟ ਫਾਈਨਲ ਕੀਤੀ ਗਈ ਸੀ, ਜਿਨ੍ਹਾਂ ਵਿੱਚ ਲੌਰੈਂਸ ਬਿਸ਼ਨੋਈ ਗੈਂਗ ਦੇ ਕਈ ਗੁਰਗੇ ਸ਼ਾਮਲ ਸਨ। ਇਹਨਾਂ ਵਿੱਚੋਂ ਕਈ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਪਰ ਗੋਲਡੀ ਬਰਾੜ ਹਾਲੇ ਵੀ ਫ਼ਰਾਰ ਹੈ ਅਤੇ ਉਸ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ। ਇਸੇ ਕਰਕੇ FBI ਨੇ ਉਸ ਦਾ ਨਾਂ ਮੋਸਟ ਵਾਂਟਡ ਲਿਸਟ ‘ਚ ਪਾ ਕੇ 10 ਕਰੋੜ ਦਾ ਇਨਾਮ ਰੱਖਿਆ ਹੈ।

FBI ਦੀ ਰਿਪੋਰਟ ਮੁਤਾਬਕ ਲੌਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੋਵੇਂ ਭਾਰਤ ਨਾਲ ਸਬੰਧਤ ਹਨ। ਦੋਵਾਂ ਨੇ ਮਿਲ ਕੇ ਕੈਨੇਡਾ ਵਿੱਚ ਰਹਿੰਦੇ ਇੱਕ ਰਾਜਨੀਤਿਕ ਤੇ ਧਾਰਮਿਕ ਆਗੂ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। 18 ਜੂਨ 2023 ਨੂੰ ਕੈਨੇਡਾ ਦੇ ਸਰੇ (Surrey) ਸ਼ਹਿਰ ‘ਚ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਦੇ ਸਮੇਂ ਇਸ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸੇ ਮਾਮਲੇ ‘ਚ FBI, ਕੈਨੇਡਾ ਪੁਲਿਸ ਅਤੇ ਲਾਸ ਏਂਜਲਸ ਪੁਲਿਸ ਮਿਲ ਕੇ ਗੋਲਡੀ ਬਰਾੜ ਦੀ ਭਾਲ ਕਰ ਰਹੀਆਂ ਹਨ।

ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਅੰਤਰਰਾਸ਼ਟਰੀ ਸੁਰਖੀਆਂ ਵਿੱਚ ਆਇਆ ਸੀ। ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਵੀ ਉਸ ਨੂੰ ਅੱਤਵਾਦੀ (Terrorist) ਐਲਾਨਿਆ ਜਾ ਚੁੱਕਾ ਹੈ। ਉਹ ਮੂਲ ਰੂਪ ‘ਚ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਪੰਜਾਬ ਪੁਲਿਸ ਵਿੱਚ ਤਾਇਨਾਤ ਸਨ, ਪਰ ਗੋਲਡੀ ਬਰਾੜ ਜ਼ੁਰਮ ਦੀ ਦੁਨੀਆ ਵਿੱਚ ਦਾਖ਼ਲ ਹੋ ਕੇ ਇੰਟਰਨੈਸ਼ਨਲ ਕ੍ਰਿਮੀਨਲ ਬਣ ਗਿਆ। ਦਰਅਸਲ, ਗੋਲਡੀ ਬਰਾੜ ਦੇ ਚਚੇਰੇ ਭਰਾ ਗੁਰਲਾਲ ਬਰਾੜ ਦਾ ਕਤਲ ਹੋਇਆ ਸੀ, ਜਿਸ ਦਾ ਬਦਲਾ ਲੈਣ ਲਈ ਉਹ ਜ਼ੁਰਮ ਦੀ ਲਾਈਨ ‘ਚ ਆਇਆ ਅਤੇ ਲੌਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜ ਗਿਆ।

 

More

ਪੰਜਾਬ ਦੇ DC ਦਫ਼ਤਰ ‘ਚ ਵੱਡਾ ਹਾਦਸਾ ਟਲਿਆ; 3 ਮੁਲਾਜ਼ਮਾਂ ਨੂੰ ਲਿਜਾ ਰਹੀ ਲਿਸਟ ਅੱਧ ਵਿਚਾਲੇ ਫਸੀ, ਜਾਣੋ ਫਿਰ ਕੀ ਹੋਇਆ?

Rain Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ ਭਾਰੀ ਮੀਂਹ ਦਾ ਅਲਰਟ; ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ!

Government Job: ਸਰਕਾਰੀ ਨੌਕਰੀਆਂ ਲਈ ਉਮਰ ਦੀ ਕੋਈ ਪਾਬੰਦੀ ਨਹੀਂ! 30-40 ਸਾਲ ਦੀ ਉਮਰ ਵਾਲਿਆਂ ਲਈ ਖੁੱਲ੍ਹੇ ਹਨ ਰੋਜ਼ਗਾਰ ਦੇ ਰਾਹ- ਜਾਣੋ ਕਿਹੜੀਆਂ ਪ੍ਰੀਖਿਆਵਾਂ ਲਈ ਕਰ ਸਕਦੇ ਹੋ ਅਪਲਾਈ

4,488 ਮਾਸਟਰ ਕਾਡਰ ਤਰੱਕੀਆਂ ’ਚ ਵੱਡੀਆਂ ਬੇਨਿਯਮੀਆਂ ਦਾ ਦੋਸ਼! ਮਹਿਲਾ ਅਤੇ ਸੀਨੀਅਰ ਅਧਿਆਪਕਾਂ ਨੂੰ 150 ਕਿਲੋਮੀਟਰ ਦੂਰ ਸੁੱਟਿਆ

ਝੋਨੇ ਦੀ ਖਰੀਦ! ਪੰਜਾਬ ਲਈ 42786 ਕਰੋੜ ਰੁਪਏ ਦੀ ਨਕਦ ਕਰਜ਼ਾ ਹੱਦ ਮਨਜ਼ੂਰ

Pharmacist Recruitment Scam: ਪੰਜਾਬ ਸਰਕਾਰ ਨੂੰ ਵੱਡਾ ਝਟਕਾ! ਹਾਈਕੋਰਟ ਨੇ 454 ਅਹੁਦਿਆਂ ਦੀ ਚੋਣ ਪ੍ਰਕਿਰਿਆ ‘ਤੇ ਲਾਈ ਰੋਕ, CBI ਜਾਂਚ ਦੇ ਦਿੱਤੇ ਸੰਕੇਤ

Leave a Comment