Join WhatsApp

Join Now

ਪੰਜਾਬ ਬੰਦ ਦਾ ਸਕੂਲਾਂ ’ਤੇ ਅਸਰ: ਕਿਤੇ ਛੁੱਟੀ, ਕਿਤੇ ਆਮ ਵਾਂਗ ਲੱਗੀਆਂ ਕਲਾਸਾਂ

On: October 15, 2026 10:21 AM

 

ਪੰਜਾਬ ਬੰਦ ਦਾ ਸਕੂਲਾਂ ’ਤੇ ਅਸਰ: ਕਿਤੇ ਛੁੱਟੀ, ਕਿਤੇ ਆਮ ਵਾਂਗ ਲੱਗੀਆਂ ਕਲਾਸਾਂ

ਚੰਡੀਗੜ੍ਹ 15 ਅਗਸਤ 2026

ਪੰਜਾਬ ਬੰਦ ਦੇ ਸੱਦੇ ਦਾ ਅਸਰ ਸੂਬੇ ਦੇ ਸਕੂਲਾਂ ’ਤੇ ਵੀ ਵੇਖਣ ਨੂੰ ਮਿਲਿਆ। ਬੰਦ ਦੇ ਮੱਦੇਨਜ਼ਰ ਕਈ ਸ਼ਹਿਰਾਂ ਅਤੇ ਇਲਾਕਿਆਂ ਵਿੱਚ ਸਕੂਲ ਬੰਦ ਰੱਖੇ ਗਏ, ਜਦਕਿ ਕਈ ਥਾਵਾਂ ’ਤੇ ਸਰਕਾਰੀ ਅਤੇ ਨਿੱਜੀ ਸਕੂਲ ਆਮ ਵਾਂਗ ਖੁੱਲ੍ਹੇ ਰਹੇ। ਹਾਲਾਂਕਿ ਪੂਰੇ ਪੰਜਾਬ ਦੇ ਸਕੂਲ ਬੰਦ ਰੱਖਣ ਸਬੰਧੀ ਕੋਈ ਸੂਬਾ-ਪੱਧਰੀ ਅਧਿਕਾਰਤ ਐਲਾਨ ਸਾਹਮਣੇ ਨਹੀਂ ਆਇਆ।

ਡੇਰਾਬੱਸੀ ਵਿੱਚ ਅੱਜ ਕਈ ਸਕੂਲਾਂ ਵਿੱਚ ਅਚਾਨਕ ਛੁੱਟੀ ਕਰ ਦਿੱਤੀ ਗਈ। ਬੀਤੇ ਦਿਨ ਤੱਕ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਕੂਲ ਬੰਦ ਰਹਿਣ ਸਬੰਧੀ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ। ਰੋਜ਼ਾਨਾ ਦੀ ਤਰ੍ਹਾਂ ਸਵੇਰੇ ਵਿਦਿਆਰਥੀ ਸਕੂਲ ਪਹੁੰਚੇ, ਪਰ ਉੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਹੋਣ ਦੀ ਜਾਣਕਾਰੀ ਦਿੱਤੀ ਗਈ ਅਤੇ ਘਰ ਵਾਪਸ ਭੇਜ ਦਿੱਤਾ ਗਿਆ।

ਅਚਾਨਕ ਛੁੱਟੀ ਦੇ ਫ਼ੈਸਲੇ ਕਾਰਨ ਵਿਦਿਆਰਥੀਆਂ ਦੇ ਨਾਲ-ਨਾਲ ਮਾਪਿਆਂ ਨੂੰ ਵੀ ਖਾਸੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਕਈ ਮਾਪੇ ਬੱਚਿਆਂ ਨੂੰ ਸਕੂਲ ਛੱਡ ਕੇ ਆਪਣੇ ਕੰਮ-ਕਾਰ ਲਈ ਜਾਣ ਦੀ ਤਿਆਰੀ ਕਰ ਰਹੇ ਸਨ, ਪਰ ਛੁੱਟੀ ਦੀ ਸੂਚਨਾ ਮਿਲਣ ਮਗਰੋਂ ਉਨ੍ਹਾਂ ਨੂੰ ਮੁੜ ਸਕੂਲ ਆ ਕੇ ਬੱਚਿਆਂ ਨੂੰ ਘਰ ਲਿਜਾਣਾ ਪਿਆ। ਇਸ ਕਾਰਨ ਉਨ੍ਹਾਂ ਦੀ ਰੋਜ਼ਾਨਾ ਕਾਰਜ-ਸਾਰਣੀ ਵੀ ਪ੍ਰਭਾਵਿਤ ਹੋਈ।

ਇਸੇ ਦੌਰਾਨ ਲੁਧਿਆਣਾ ਵਿੱਚ ਵੀ ਕਈ ਪ੍ਰਮੁੱਖ ਨਿੱਜੀ ਸਕੂਲ ਬੰਦ ਰਹੇ। ਇਨ੍ਹਾਂ ਵਿੱਚ ਸੈਕਰਡ ਹਾਰਟ ਕਾਨਵੈਂਟ, ਸੈਕਰਡ ਹਾਰਟ, ਬੀ.ਸੀ.ਐੱਮ. ਆਰੀਆ, ਮਾਨਵ ਰਚਨਾ, ਡੀ.ਏ.ਵੀ. ਸਕੂਲ, ਟੈਗੋਰ ਸਕੂਲ, ਦ੍ਰਿਸ਼ਟੀ ਸਕੂਲ, ਜੀ.ਐੱਨ.ਆਈ.ਪੀ.ਐੱਸ., ਬੀ.ਵੀ.ਐੱਮ. ਸਮੂਹ, ਲੇਕਵੁੱਡ, ਜੀਵਨ ਮਾਡਲ ਅਤੇ ਕਲੇਅ ਸਕੂਲ ਸਮੇਤ ਹੋਰ ਸੰਸਥਾਵਾਂ ਸ਼ਾਮਲ ਹਨ।

ਦੂਜੇ ਪਾਸੇ ਪਟਿਆਲਾ ਵਿੱਚ ਸਥਿਤੀ ਵੱਖਰੀ ਰਹੀ। ਇੱਥੇ ਬਹੁਤੇ ਸਰਕਾਰੀ ਅਤੇ ਨਿੱਜੀ ਸਕੂਲ ਆਮ ਵਾਂਗ ਖੁੱਲ੍ਹੇ ਅਤੇ ਵਿਦਿਆਰਥੀ ਪੜ੍ਹਾਈ ਲਈ ਸਕੂਲ ਪਹੁੰਚੇ। ਹਾਲਾਂਕਿ ਕੁਝ ਸਕੂਲਾਂ ਵੱਲੋਂ ਛੁੱਟੀ ਦਾ ਐਲਾਨ ਵੀ ਕੀਤਾ ਗਿਆ।

Leave a Comment