Join WhatsApp

Join Now

ਵੱਡੀ ਖ਼ਬਰ: CM ਮਾਨ ਦੇ OSD ਰਾਜਬੀਰ ਘੁੰਮਣ ਦੀਆਂ ਵਧੀਆਂ ਮੁਸ਼ਕਲਾਂ; 22 ਅਕਤੂਬਰ ਨੂੰ ਫੇਰ ਕੀਤਾ ਤਲਬ

On: October 20, 2026 10:37 AM

 

ਵੱਡੀ ਖ਼ਬਰ: CM ਮਾਨ ਦੇ ਓਐਸਡੀ ਰਾਜਬੀਰ ਘੁੰਮਣ ਦੀਆਂ ਵਧੀਆਂ ਮੁਸ਼ਕਲਾਂ; 22 ਅਕਤੂਬਰ ਨੂੰ ਫੇਰ ਕੀਤਾ ਤਲਬ

ਰਾਜਵੀਰ ਘੁੰਮਣ ਕੋਲੋਂ CBI ਨੇ ਪੰਜ ਘੰਟੇ ਕੀਤੀ ਪੁੱਛਗਿੱਛ, ਮੁੜ ਪੇਸ਼ ਹੋਣ ਦੇ ਹੁਕਮ- “ਜਾਂਚ ਨਿਰਪੱਖ ਹੋਵੇ ਤਾਂ ਸੱਚ ਆਵੇਗਾ ਸਾਹਮਣੇ”: ਸੀ.ਬੀ.ਆਈ. ਪੁੱਛਗਿੱਛ ਤੋਂ ਬਾਅਦ ਰਾਜਵੀਰ ਘੁੰਮਣ ਦਾ ਵੱਡਾ ਬਿਆਨ

ਚੰਡੀਗੜ੍ਹ, 20 ਅਕਤੂਬਰ 2026– ਦੇਸ਼ ਦੀ ਕੇਂਦਰੀ ਜਾਂਚ ਏਜੰਸੀ (CBI) ਵੱਲੋਂ ਚੱਲ ਰਹੇ ਇੱਕ ਅਹਿਮ ਮਾਮਲੇ ਵਿੱਚ OSD ਰਾਜਵੀਰ ਘੁੰਮਣ ਤੋਂ ਬੀਤੇ ਕੱਲ੍ਹ ਲੰਮੀ ਪੁੱਛਗਿੱਛ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਰਾਜਵੀਰ ਘੁੰਮਣ ਦੀ ਸੀ.ਬੀ.ਆਈ. ਜਾਂਚ ਪੂਰੇ ਪੰਜ ਘੰਟੇ ਤੱਕ ਜਾਰੀ ਰਹੀ। ਇਸ ਪੁੱਛਗਿੱਛ ਤੋਂ ਬਾਅਦ ਹੁਣ ਉਸਨੂੰ ਆਉਣ ਵਾਲੀ 22 ਅਕਤੂਬਰ ਨੂੰ ਦੁਬਾਰਾ ਸੀ.ਬੀ.ਆਈ. ਅੱਗੇ ਪੇਸ਼ ਹੋਣਾ ਪਵੇਗਾ। ਜਾਂਚ ਦੇ ਇਸ ਲੰਬੇ ਦੌਰ ਦੌਰਾਨ ਸਿਆਸੀ ਅਤੇ ਹੋਰ ਹਲਕਿਆਂ ਵਿੱਚ ਵੀ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ।

ਜਾਂਚ ਏਜੰਸੀ ਦੇ ਦਫ਼ਤਰ ਤੋਂ ਬਾਹਰ ਆਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਵੀਰ ਘੁੰਮਣ ਨੇ ਦਾਅਵਾ ਕੀਤਾ ਕਿ ਜੇਕਰ ਇਹ ਚੱਲ ਰਹੀ ਜਾਂਚ ਪੂਰੀ ਤਰ੍ਹਾਂ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਕੀਤੀ ਜਾਵੇ, ਤਾਂ ਅਸਲ ਸੱਚਾਈ ਆਪਣੇ ਆਪ ਸਾਰਿਆਂ ਸਾਹਮਣੇ ਆ ਜਾਵੇਗੀ। ਘੁੰਮਣ ਨੇ ਇੱਥੋਂ ਤੱਕ ਦਾਅਵਾ ਕੀਤਾ ਕਿ ਉਸਨੇ ਖ਼ੁਦ ਸੀ.ਬੀ.ਆਈ. ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਨਿਰਪੱਖ ਹੋ ਕੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ, ਤਾਂ ਜੋ ਕਿਸੇ ਵੀ ਬੇਕਸੂਰ ਨਾਲ ਧੱਕਾ ਨਾ ਹੋਵੇ।

ਪੁੱਛਗਿੱਛ ਤੋਂ ਉਭਰਦੇ ਹੋਏ ਰਾਜਵੀਰ ਘੁੰਮਣ ਨੇ ਕੇਂਦਰੀ ਏਜੰਸੀ ਦੀ ਕਾਰਜਪ੍ਰਣਾਲੀ ‘ਤੇ ਵੀ ਸਵਾਲ ਖੜ੍ਹੇ ਕੀਤੇ। ਉਸਨੇ ਦੋਸ਼ ਲਾਇਆ ਕਿ ਸੀ.ਬੀ.ਆਈ. ਵੱਲੋਂ ਕਈ ਵਿਅਕਤੀਆਂ ਨੂੰ ਬੁਲਾ ਕੇ ਅਤੇ ਅਜੀਬ ਕਿਸਮ ਦੇ ਸਵਾਲ ਪੁੱਛ ਕੇ ਉਨ੍ਹਾਂ ਨੂੰ ਡਰਾਉਣ ਅਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸਨੇ ਸਪੱਸ਼ਟ ਕੀਤਾ ਕਿ ਕਾਨੂੰਨੀ ਮਰਿਆਦਾ ਅਤੇ ਜਾਂਚ ਦੀ ਗੁਪਤਤਾ ਕਾਰਨ ਉਹ ਮੀਡੀਆ ਨਾਲ ਪੁੱਛੇ ਗਏ ਖਾਸ ਸਵਾਲਾਂ ‘ਤੇ ਖੁੱਲ੍ਹ ਕੇ ਚਰਚਾ ਨਹੀਂ ਕਰ ਸਕਦਾ, ਪਰ ਉਸਨੇ ਭਰੋਸਾ ਦਿਵਾਇਆ ਕਿ ਅਸੀਂ ਸ਼ੁਰੂ ਤੋਂ ਹੀ ਜਾਂਚ ਵਿੱਚ ਪੂਰਾ ਸਹਿਯੋਗ ਕੀਤਾ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਸਹਿਯੋਗ ਕਰਦੇ ਰਹਾਂਗੇ।

ਇਸ ਦੌਰਾਨ ਘੁੰਮਣ ਨੇ ਜਾਂਚ ਏਜੰਸੀਆਂ ਵੱਲੋਂ ਮਾਮਲਿਆਂ ਨਾਲ ਜੁੜੇ ਦਸਤਾਵੇਜ਼ਾਂ ਅਤੇ ਪੱਤਰਾਂ ਦੇ ਪ੍ਰਸਾਰਣ ਨੂੰ ਲੈ ਕੇ ਵੀ ਗੁੱਸਾ ਜ਼ਾਹਰ ਕੀਤਾ। ਉਸਨੇ ਕਿਹਾ ਕਿ ਜਿਸ ਤਰੀਕੇ ਨਾਲ ਸੀ.ਬੀ.ਆਈ. ਅਤੇ ਹੋਰ ਜਾਂਚ ਏਜੰਸੀਆਂ ਦੇ ਅਧਿਕਾਰਤ ਪੱਤਰ ਜਾਂ ਜਾਣਕਾਰੀਆਂ ਮੀਡੀਆ ਵਿੱਚ ਜਨਤਕ ਜਾਂ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ, ਉਹ ਤਰੀਕਾ ਬਹੁਤ ਜ਼ਿਆਦਾ ਗਲਤ ਹੈ ਅਤੇ ਇਸ ਨਾਲ ਨਿੱਜਤਾ ਅਤੇ ਕਾਨੂੰਨੀ ਪ੍ਰਕਿਰਿਆ ਦਾ ਨੁਕਸਾਨ ਹੁੰਦਾ ਹੈ।

ਹੁਣ ਸਭ ਦੀਆਂ ਨਜ਼ਰਾਂ ਆਉਣ ਵਾਲੀ 22 ਤਰੀਕ ‘ਤੇ ਟਿਕੀਆਂ ਹੋਈਆਂ ਹਨ, ਜਦੋਂ ਰਾਜਵੀਰ ਘੁੰਮਣ ਨੂੰ ਦੁਬਾਰਾ ਸੀ.ਬੀ.ਆਈ. ਅੱਗੇ ਪੇਸ਼ ਹੋਣਾ ਪਵੇਗਾ। ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਅਗਲੇ ਗੇੜ ਦੀ ਪੁੱਛਗਿੱਛ ਵਿੱਚ ਕਿਹੜੇ ਨਵੇਂ ਖੁਲਾਸੇ ਹੁੰਦੇ ਹਨ ਅਤੇ ਜਾਂਚ ਕਿਹੜਾ ਨਵਾਂ ਮੋੜ ਲੈਂਦੀ ਹੈ?

 

More

ਸਿੱਖਿਆ ਵਿਭਾਗ ਵੱਲੋਂ 253 ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਮਾਮਲਾ! ”ਇਨਸਾਫ ਲਈ ਹਰਜੋਤ ਬੈਂਸ ਦੇ ਪਿੰਡ ਪੱਕਾ ਮੋਰਚਾ ਸ਼ੁਰੂ”

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 3704 ਮਾਸਟਰ ਕੇਡਰ ਅਤੇ ਕੰਪਿਊਟਰ ਅਧਿਆਪਕਾਂ ਨਾਲ ਅਹਿਮ ਮੀਟਿੰਗ, ਜਾਣੋ ਕੀ ਮਿਲਿਆ ਭਰੋਸਾ

Big Breaking: ਜੇਲ੍ਹ ‘ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਪਤਨੀ ਨੇ ਕੀਤਾ ਚੋਣ ਲੜਨ ਦਾ ਐਲਾਨ!

ਵੱਡੀ ਖ਼ਬਰ: ਭਗਵੰਤ ਮਾਨ ਸਰਕਾਰ ਵੱਲੋਂ ਪਰਵਿੰਦਰ ਝੋਟਾ ਕਤਲਕਾਂਡ ਦੀ ਜਾਂਚ CBI ਦੇ ਹਵਾਲੇ! ਮੁੱਖ ਮੰਤਰੀ ਨੇ ਖੁਦ ਕੀਤਾ ਐਲਾਨ

Punjab News: ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਅਤੇ ਮੁਲਾਜ਼ਮ ਕੱਲ੍ਹ ਨੂੰ ਜਾਣਗੇ ਸਮੂਹਿਕ ਛੁੱਟੀ ‘ਤੇ…!

BREAKING: ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਪਹਿਲਾਂ DC ਦੇ ਗੰਨਮੈਨ ਨੇ ਪਰਿਵਾਰ ‘ਤੇ ਚਲਾਈਆਂ ਗੋਲੀਆਂ; ਪੁਲਿਸ ਮੁਲਾਜ਼ਮ ਅਤੇ ਪੁੱਤ ਦੀ ਮੌਤ- ਪਤਨੀ ਸਮੇਤ ਦੋ ਗੰਭੀਰ ਜ਼ਖ਼ਮੀ

Leave a Comment