ਵੱਡੀ ਖ਼ਬਰ: NCERT ਨੇ ਵਿਵਾਦਤ ਚੈਪਟਰ ‘ਤੇ ਮੰਗੀ ਬਿਨਾਂ ਸ਼ਰਤ ਮੁਆਫੀ; ਮਾਰਕੀਟ ‘ਚੋਂ ਵਾਪਸ ਮੰਗਵਾਈਆਂ ਕਿਤਾਬਾਂ
ਨਿਆਂਪਾਲਿਕਾ ਨਾਲ ਸਬੰਧਤ ਚੈਪਟਰ ‘ਤੇ ਹੋਇਆ ਸੀ ਵਿਵਾਦ; ਅੱਠਵੀਂ ਜਮਾਤ ਦੀ ਪਾਠ ਪੁਸਤਕ ਵਿੱਚੋਂ ਹਟਾਇਆ ਗਿਆ ਵਿਸ਼ਾ
ਨਵੀਂ ਦਿੱਲੀ 10 ਮਾਰਚ 2026:
ਰਾਸ਼ਟਰੀ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (NCERT) ਨੇ ਨਿਆਂਪਾਲਿਕਾ ਬਾਰੇ ਇੱਕ ਵਿਵਾਦਤ ਅਧਿਆਏ (ਚੈਪਟਰ) ਨੂੰ ਕਿਤਾਬ ਵਿੱਚ ਸ਼ਾਮਲ ਕਰਨ ‘ਤੇ ਜਨਤਕ ਤੌਰ ‘ਤੇ ਮੁਆਫੀ ਮੰਗ ਲਈ ਹੈ।
ਐਨ.ਸੀ.ਈ.ਆਰ.ਟੀ. (NCERT) ਨੇ ਬਿਨਾਂ ਕਿਸੇ ਸ਼ਰਤ ਦੇ ਮੁਆਫੀ ਮੰਗਦਿਆਂ ਦੱਸਿਆ ਕਿ ਸਾਰੀਆਂ ਪੁਰਾਣੀਆਂ ਕਿਤਾਬਾਂ ਵਾਪਸ ਮੰਗਵਾ ਲਈਆਂ ਗਈਆਂ ਹਨ ਅਤੇ ਹੁਣ ਨਵੀਂ ਕਿਤਾਬ ਵਿੱਚ ਉਹ ਵਿਵਾਦਤ ਅਧਿਆਏ ਸ਼ਾਮਲ ਨਹੀਂ ਹੈ।
ਐਨ.ਸੀ.ਈ.ਆਰ.ਟੀ. (NCERT) ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਪਹਿਲਾ ਟਵਿੱਟਰ) ‘ਤੇ ਇੱਕ ਪੋਸਟ ਰਾਹੀਂ ਜਾਣਕਾਰੀ ਦਿੱਤੀ ਕਿ ਹਾਲ ਹੀ ਵਿੱਚ ਸਮਾਜਿਕ ਵਿਗਿਆਨ ਦੀ ਪਾਠ ਪੁਸਤਕ, “समाज की खोज: भारत और उससे परे” (ਸਮਾਜ ਦੀ ਖੋਜ: ਭਾਰਤ ਅਤੇ ਉਸ ਤੋਂ ਪਰੇ) ਅੱਠਵੀਂ ਜਮਾਤ (ਭਾਗ II) ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਵਿੱਚ ਚੌਥਾ ਅਧਿਆਏ “ਸਾਡੇ ਸਮਾਜ ਵਿੱਚ ਨਿਆਂਪਾਲਿਕਾ ਦੀ ਭੂਮਿਕਾ” ਸਿਰਲੇਖ ਹੇਠ ਸ਼ਾਮਲ ਸੀ।
NCERT tweets, "The National Council of Educational Research and Training [NCERT] has recently published a social science textbook, “Exploring Society: India and Beyond," Grade 8 (Part II), which contained Chapter IV titled “The Role of Judiciary in our Society." The Director and… pic.twitter.com/omElzTF3Ar
— ANI (@ANI) March 10, 2026
NCERT ਦਾ ਅਧਿਕਾਰਤ ਬਿਆਨ ਐਨ.ਸੀ.ਈ.ਆਰ.ਟੀ. ਦੇ ਡਾਇਰੈਕਟਰ ਅਤੇ ਮੈਂਬਰਾਂ ਨੇ ਕਿਹਾ ਕਿ ਉਹ ਇਸ ਚੌਥੇ ਅਧਿਆਏ ਲਈ ਬਿਨਾਂ ਸ਼ਰਤ ਅਤੇ ਮੁਕੰਮਲ ਮੁਆਫੀ ਮੰਗਦੇ ਹਨ।
ਉਨ੍ਹਾਂ ਲਿਖਿਆ ਕਿ “ਪੂਰੀ ਪੁਸਤਕ ਵਾਪਸ ਲੈ ਲਈ ਗਈ ਹੈ ਅਤੇ ਹੁਣ ਇਹ ਉਪਲਬਧ ਨਹੀਂ ਹੈ। ਸਾਨੂੰ ਇਸ ਕਾਰਨ ਹੋਈ ਅਸੁਵਿਧਾ ਲਈ ਦਿਲੋਂ ਅਫ਼ਸੋਸ ਹੈ ਅਤੇ ਅਸੀਂ ਸਾਰੇ ਹਿੱਸੇਦਾਰਾਂ ਦੇ ਸਹਿਯੋਗ ਦੀ ਸ਼ਲਾਘਾ ਕਰਦੇ ਹਾਂ।”






