ਵੱਡੀ ਖ਼ਬਰ: ਭਗਵੰਤ ਮਾਨ ਨੇ ਆੜ੍ਹਤੀਆਂ ਦੀ ਹੜਤਾਲ ਨੂੰ ਦੱਸਿਆ ਬੇਤੁਕਾ, ਕਿਹਾ- ਇਨਾਂ ਦੀ ਬਲੈਕਮੇਲਿੰਗ ਕਦੇ ਨਹੀਂ ਚੱਲੇਗੀ!
ਹੜਤਾਲ ਆੜਤੀਆਂ ਦੀ ਹੜਤਾਲ ਨਹੀਂ ਚੱਲਣ ਦਿਆਂਗੇ, ਹੁਣ ਧੋਣ ਤੇ ਗੋਡਾ ਬਰਦਾਸ਼ਤ ਨਹੀਂ ਕਰਾਂਗੇ: ਭਗਵੰਤ ਮਾਨ
ਭਗਵੰਤ ਮਾਨ ਨੇ ਕਿਹਾ- ਇਹਨਾਂ ਦੀ ਬਲੈਕਮੇਲਿੰਗ ਵਾਲੀ ਹੜਤਾਲ ਪੰਜਾਬ ਵਿੱਚ ਕਦੇ ਨਹੀਂ ਚੱਲੇਗੀ
ਪੰਜਾਬ ਨੈੱਟਵਰਕ
ਚੰਡੀਗੜ੍ਹ, 1 ਅਪ੍ਰੈਲ 2026- ਹੜਤਾਲ ਆੜਤੀਆਂ ਦੀ ਹੜਤਾਲ ਨਹੀਂ ਚੱਲਣ ਦਿਆਂਗੇ, ਇਹਨਾਂ ਦੀ ਬਲੈਕਮੇਲਿੰਗ ਵਾਲੀ ਹੜਤਾਲ ਪੰਜਾਬ ਵਿੱਚ ਕਦੇ ਨਹੀਂ ਚੱਲੇਗੀ, ਹੁਣ ਧੋਣ ਤੇ ਗੋਡਾ ਬਰਦਾਸ਼ਤ ਨਹੀਂ ਕਰਾਂਗੇ।
CM ਭਗਵੰਤ ਮਾਨ ਦਾ ਇਹ ਬੇਤੁਕਾ ਬਿਆਨ ਆੜਤੀਆਂ ਦੀ ਹੜਤਾਲ ‘ਤੇ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਅੱਜ ਪੂਰੇ ਪੰਜਾਬ ਦੇ ਅੰਦਰ ਆੜਤੀਆਂ ਦੇ ਵੱਲੋਂ ਪੰਜਾਬ ਅਤੇ ਸੈਂਟਰ ਖਿਲਾਫ ਆਪਣੀ ਹੜਤਾਲ ਜਾਰੀ ਰੱਖੀ ਹੋਈ ਹੈ।
ਆੜਤੀਆਂ ਦੀਆਂ ਮੰਗਾਂ ਨੂੰ ਜਿੱਥੇ ਪੰਜਾਬ ਸਰਕਾਰ ਨਹੀਂ ਮੰਨਦੀ ਉੱਥੇ ਹੀ ਕੇਂਦਰ ਸਰਕਾਰ ਦੇ ਵੱਲੋਂ ਵੀ ਮੰਨਣ ਤੋਂ ਕਿਨਾਰਾ ਕੀਤਾ ਜਾ ਰਿਹਾ ਹੈ।
ਭਗਵੰਤ ਮਾਨ ਨੇ ਅੱਜ ਕਿਹਾ ਕਿ ਆੜਤੀਆਂ ਦੀਆਂ ਮੰਗਾਂ ਕੇਂਦਰ ਦੇ ਨਾਲ ਸੰਬੰਧਿਤ ਹਨ, ਜਿਹੜੀ ਚੀਜ਼ ਸਾਡੇ ਹੱਥ ਵਿੱਚ ਹੈ ਹੀ ਨਹੀਂ ਅਸੀਂ ਕੁਝ ਨਹੀਂ ਕਰ ਸਕਦੇ।
ਭਗਵੰਤ ਮਾਨ ਨੇ ਕਿਹਾ ਮੈਂ ਅੱਜ ਆੜਤੀਆਂ ਨਾਲ ਮਿਲ ਕੇ ਮੰਗਾਂ ਸੁਣਾਂਗਾ, ਹਾਲਾਂਕਿ ਉਹਨਾਂ ਨੇ ਕਿਹਾ ਕਿ ਬਲੈਕ ਮੇਲਿੰਗ ਦੇ ਦਮ ਤੇ ਹੜਤਾਲ ਨਹੀਂ ਚੱਲਣ ਦਿਆਂਗੇ।
ਉਥੇ ਹੀ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਦਾ ਕਹਿਣਾ ਹੈ ਕਿ ਭਗਵੰਤ ਮਾਨ ਦਾ ਇਹ ਬਿਆਨ ਬੇਤੁਕਾ ਹੈ ਅਤੇ ਭਗਵੰਤ ਮਾਨ ਨੂੰ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।
ਉਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਖੁਦ ਪੱਲਿਓਂ 9 ਰੁਪਏ ਦੀ ਹਿੱਸੇਦਾਰੀ ਪਾ ਕੇ ਹਰਿਆਣਾ ਦੇ ਆੜਤੀਆਂ ਨੂੰ ਹੁਣ 59.74 ਪ੍ਰਤੀ ਕੁਇੰਟਲ ਦੀ ਆੜਤ ਦੇਵੇਗਾ ਅਤੇ ਇਸੇ ਤਰਜ ਤੇ ਪੰਜਾਬ ਸਰਕਾਰ ਢਾਈ ਫੀਸ ਦੀ ਆੜਤ ਦੇਵੇ।
ਉਹਨਾਂ ਨੇ ਕਿਹਾ ਕਿ ਸਾਡੀਆਂ ਮੰਗਾਂ ਸਟੇਟ ਅਤੇ ਸੈਂਟਰ ਦੇ ਨਾਲ ਸੰਬੰਧਿਤ ਹਨ ਪਰ ਸਰਕਾਰ ਦੇ ਵੱਲੋਂ ਉਹਨਾਂ ਦੀ ਮੰਗ ਨੂੰ ਦਰਕਿਨਾਰ ਕਰਦਿਆਂ ਹੋਇਆਂ ਜਿੱਥੇ ਬੇਤੁਕੇ ਬਿਆਨ ਦਿੱਤੇ ਜਾ ਰਹੇ ਨੇ, ਉੱਥੇ ਹੀ ਬਲੈਕਮੇਲਿੰਗ ਦੇ ਦੋਸ਼ ਲਗਾਏ ਜਾ ਰਹੇ ਨੇ।
ਵਿਜੇ ਕਾਲੜਾ ਨੇ ਕਿਹਾ ਕਿ ਭਗਵੰਤ ਮਾਨ ਦੇ ਅਜਿਹੇ ਬਿਆਨਾਂ ਦਾ ਉਹ ਸਖਤ ਵਿਰੋਧ ਕਰਦੇ ਨੇ।






