ਅਧਿਆਪਕਾਂ ਲਈ ਵੱਡੀ ਖ਼ਬਰ! ਕੱਲ੍ਹ ਹੋਵੇਗਾ PSTET Exam- ਪੜ੍ਹੋ ਸਖ਼ਤ ਹਦਾਇਤਾਂ
26 ਅਪ੍ਰੈਲ ਨੂੰ ਦੋ ਸੈਸ਼ਨਾਂ ਵਿੱਚ ਹੋਵੇਗੀ ਪ੍ਰੀਖਿਆ; ਪ੍ਰੀਖਿਆ ਕੇਂਦਰਾਂ ‘ਚ ਪੁਖ਼ਤਾ ਪ੍ਰਬੰਧ ਕਰਨ ਦੇ ਹੁਕਮ
ਮੋਹਾਲੀ, 25 ਅਪ੍ਰੈਲ 2026-
ਪੰਜਾਬ ਵਿੱਚ ਇਨਸਰਵਿਸ ਸਰਕਾਰੀ ਅਧਿਆਪਕਾਂ ਲਈ ਲਈ ਜਾਣ ਵਾਲੀ PSTET-1 ਅਤੇ PSTET-2 ਦੀਆਂ ਪ੍ਰੀਖਿਆਵਾਂ ਸਬੰਧੀ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (SCERT) ਨੇ ਅਹਿਮ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। SCERT ਦੇ ਡਾਇਰੈਕਟਰ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਲਿਖ ਕੇ ਪ੍ਰੀਖਿਆ ਦੇ ਸੁਚਾਰੂ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਹ ਵੀ ਪੜ੍ਹੋ – PSTET Exam: ਡਾਊਨਲੋਡ ਕਰੋ Admit Card
PSTET-1 ਅਤੇ PSTET-2 ਪ੍ਰੀਖਿਆ ਦੇਣ ਵਾਲਿਆਂ ਲਈ ਅਹਿਮ ਜਾਣਕਾਰੀ ਇਹ ਹੈ ਕਿ ਉਹ ਆਪਣਾ ਰੋਲ ਨੰਬਰ ਅਧਿਕਾਰਤ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ।
PSTET ADMIT CARD DOWNLOAD LINK ACTIVATE – https://online.ctestservices.com/examhtpstet/viewAdmitCard
ਇਹ ਪ੍ਰੀਖਿਆਵਾਂ ਮਿਤੀ 26 ਅਪ੍ਰੈਲ 2026 (ਐਤਵਾਰ) ਨੂੰ ਦੋ ਸੈਸ਼ਨਾਂ ਵਿੱਚ ਲਈਆਂ ਜਾਣਗੀਆਂ। ਸਵੇਰ ਦਾ ਸੈਸ਼ਨ PSTET-2 (ਸਵੇਰੇ 9:30 ਵਜੇ ਤੋਂ ਦੁਪਹਿਰ 12:00 ਵਜੇ ਤੱਕ) । ਸ਼ਾਮ ਦਾ ਸੈਸ਼ਨ PSTET-1 (ਦੁਪਹਿਰ 2:30 ਵਜੇ ਤੋਂ ਸ਼ਾਮ 5:00 ਵਜੇ ਤੱਕ) ਹੋਵੇਗਾ।
ਕੇਂਦਰ ਕੰਟਰੋਲਰਾਂ ਅਤੇ ਸਟਾਫ਼ ਲਈ ਹਦਾਇਤਾਂ ਜਾਰੀ
ਪ੍ਰੀਖਿਆ ਕੇਂਦਰਾਂ ਦੀ ਨਿਗਰਾਨੀ ਲਈ ਸਬੰਧਤ ਸੰਸਥਾ ਦੇ ਪ੍ਰਿੰਸੀਪਲ ਨੂੰ ‘ਕੇਂਦਰ ਕੰਟਰੋਲਰ’ ਵਜੋਂ ਨਿਯੁਕਤ ਕੀਤਾ ਜਾਵੇਗਾ। ਹਰ ਕੇਂਦਰ ਵਿੱਚ ਇੱਕ ਸੁਪਰਡੈਂਟ ਅਤੇ ਹਰ 350 ਉਮੀਦਵਾਰਾਂ ਪਿੱਛੇ ਇੱਕ ਡਿਪਟੀ ਸੁਪਰਡੈਂਟ ਤੈਨਾਤ ਹੋਵੇਗਾ।
ਇਸ ਤੋਂ ਇਲਾਵਾ, ਹਰ ਸੈਸ਼ਨ ਲਈ ਅਸਿਸਟੈਂਟ/ਕਲਰਕ, ਚਪੜਾਸੀ, ਸਫਾਈ ਕਰਮਚਾਰੀ, ਗੇਟਮੈਨ ਅਤੇ ਪਾਣੀ ਪਿਲਾਉਣ ਵਾਲੇ ਸਟਾਫ਼ ਦੀ ਨਿਯੁਕਤੀ ਦੇ ਵੀ ਹੁਕਮ ਦਿੱਤੇ ਗਏ ਹਨ।
ਪ੍ਰੀਖਿਆ ਵਿੱਚ ਪਾਰਦਰਸ਼ਤਾ ਬਣਾਈ ਰੱਖਣ ਲਈ ਵਿਸ਼ੇਸ਼ ਸੀਟਿੰਗ ਪਲਾਨ ਤਿਆਰ ਕੀਤਾ ਗਿਆ ਹੈ। ਹਰ ਕਮਰੇ ਵਿੱਚ ਵੱਧ ਤੋਂ ਵੱਧ 24 ਉਮੀਦਵਾਰ ਬੈਠ ਸਕਣਗੇ। ਪ੍ਰਸ਼ਨ ਪੱਤਰ ਚਾਰ ਸੀਰੀਜ਼ (A, B, C, D) ਵਿੱਚ ਹੋਣਗੇ ਤਾਂ ਜੋ ਨਕਲ ਦੀ ਸੰਭਾਵਨਾ ਨਾ ਰਹੇ ਅਤੇ ਇੱਕੋ ਸੀਰੀਜ਼ ਵਾਲੇ ਉਮੀਦਵਾਰ ਇਕੱਠੇ ਨਾ ਬੈਠਣ।
ਦਿਵਿਆਂਗ ਉਮੀਦਵਾਰਾਂ ਲਈ (40% ਜਾਂ ਵੱਧ) ਲਈ ਵਿਸ਼ੇਸ਼ ਰਾਹਤਾਂ ਦਾ ਐਲਾਨ ਕੀਤਾ ਗਿਆ ਹੈ। ਲਿਖਾਰੀ (Scribe)- ਇਹ ਸਹੂਲਤ ਨੇਤਰਹੀਣ ਜਾਂ ਹੱਥਾਂ ਤੋਂ ਅਪਾਹਜ ਉਮੀਦਵਾਰਾਂ ਨੂੰ ਮਿਲੇਗੀ, ਪਰ ਲਿਖਾਰੀ ਉਮੀਦਵਾਰ ਦਾ ਰਿਸ਼ਤੇਦਾਰ ਨਹੀਂ ਹੋਣਾ ਚਾਹੀਦਾ। ਦਿਵਿਆਂਗ ਪ੍ਰੀਖਿਆਰਥੀਆਂ ਨੂੰ ਹਰ ਘੰਟੇ ਪਿੱਛੇ 20 ਮਿੰਟ, ਭਾਵ ਕੁੱਲ 50 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ।
ਵਿਭਾਗ ਨੇ ਸਖ਼ਤੀ ਨਾਲ ਹਦਾਇਤ ਕੀਤੀ ਹੈ ਕਿ ਪ੍ਰੀਖਿਆ ਕੇਂਦਰਾਂ ਵਿੱਚ ਬਿਜਲੀ, ਪਾਣੀ ਅਤੇ ਬੈਠਣ ਦੇ ਉਚਿਤ ਪ੍ਰਬੰਧ ਹੋਣੇ ਚਾਹੀਦੇ ਹਨ ਤਾਂ ਜੋ ਅਧਿਆਪਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਪਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠ ’ਤੇ ਪਾਬੰਦੀ ਲਗਾਈ
ਪਰੀਖਿਆ ਨੂੰ ਨਕਲ ਰਹਿਤ ਅਤੇ ਸੁਚੱਜੇ ਢੰਗ ਨਾਲ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਸੰਬੰਧੀ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਹੁਕਮ ਜਾਰੀ ਕਰਦੇ ਹੋਏ ਪਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠ ’ਤੇ ਪਾਬੰਦੀ ਲਗਾਈ ਗਈ ਹੈ।
ਇਸ ਤੋਂ ਇਲਾਵਾ ਪਰੀਖਿਆ ਕੇਂਦਰਾਂ ਦੇ ਨੇੜੇ ਲਾਊਡਸਪੀਕਰ ਜਾਂ ਕਿਸੇ ਵੀ ਤਰ੍ਹਾਂ ਦੇ ਧੁਨੀ ਪ੍ਰਸਾਰਣ ਸਾਧਨਾਂ ਦੀ ਵਰਤੋਂ ’ਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ, ਤਾਂ ਜੋ ਪਰੀਖਿਆ ਸ਼ਾਂਤੀਪੂਰਵਕ ਮਾਹੌਲ ਵਿੱਚ ਸੰਪੰਨ ਹੋ ਸਕੇ।






