ਵੱਡੀ ਖ਼ਬਰ: SGPC ਦੇ ਸਾਬਕਾ CA ਗ੍ਰਿਫਤਾਰ
Punjab Network
ਅੰਮ੍ਰਿਤਸਰ, 1 ਜਨਵਰੀ 2025-
ਅੰਮ੍ਰਿਤਸਰ ਪੁਲਿਸ ਦੇ ਵੱਲੋਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਕਥਿਤ ਤੌਰ ਤੇ ਨਾਮਜ਼ਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਾਬਕਾ ਸੀਏ (CA) ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸੀਏ (CA) ਦੀ ਪਛਾਣ ਸਤਿੰਦਰ ਸਿੰਘ ਕੋਹਲੀ ਵਜੋਂ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਇੱਕ ਸਿਆਸੀ ਧਿਰ ਦੇ ਸੀਨੀਅਰ ਆਗੂ ਦਾ ਕਰੀਬੀ ਹੈ।
ਪੁਲਿਸ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਦਰਜ ਕੀਤੀ ਗਈ ਐਫਆਈਆਰ ਦੇ ਵਿੱਚ ਵੀ ਸਤਿੰਦਰ ਸਿੰਘ ਕੋਹਲੀ ਦਾ ਨਾਮ ਸ਼ਾਮਲ ਸੀ।
ਪੁਲਿਸ ਨੇ ਸਤਿੰਦਰ ਸਿੰਘ ਕੋਹਲੀ ਸਮੇਤ 16 ਹੋਰ ਐਸਜੀਪੀਸੀ (SGPC) ਦੇ ਸਾਬਕਾ ਮੁਲਾਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਸੀ।






