BREAKING- ਮਸ਼ਹੂਰ ਅਦਾਕਾਰ ਦੀ ਸੜਕ ਹਾਦਸੇ ‘ਚ ਮੌਤ, ਪਤਨੀ ਦੀ ਹਾਲਤ ਗੰਭੀਰ

 

ਮਸ਼ਹੂਰ ਅਦਾਕਾਰ ਦੀ ਸੜਕ ਹਾਦਸੇ ‘ਚ ਮੌਤ, ਪਤਨੀ ਦੀ ਹਾਲਤ ਗੰਭੀਰ

ਕੇਰਲ ‘ਚ ਭਿਆਨਕ ਸੜਕ ਹਾਦਸਾ; ਕਾਰ ਅਤੇ ਲਾਰੀ ਦੀ ਟੱਕਰ ‘ਚ ਅਦਾਕਾਰ ਸੰਤੋਸ਼ ਨਾਇਰ ਦਾ ਦੇਹਾਂਤ, 100 ਤੋਂ ਵੱਧ ਫ਼ਿਲਮਾਂ ‘ਚ ਕੀਤਾ ਸੀ ਕੰਮ

ਕੇਰਲ, 6 ਮਈ 2026 – ਮਲਿਆਲਮ ਫ਼ਿਲਮ ਜਗਤ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪ੍ਰਸਿੱਧ ਅਦਾਕਾਰ ਸੰਤੋਸ਼ ਨਾਇਰ ਦੀ ਮੰਗਲਵਾਰ ਸਵੇਰੇ ਕੇਰਲ ਦੇ ਏਨਾਥੂ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ।

ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਤੜਕਸਾਰ 6:30 ਵਜੇ ਦੇ ਕਰੀਬ ਵਾਪਰਿਆ। ਸੰਤੋਸ਼ ਨਾਇਰ ਆਪਣੀ ਪਤਨੀ ਨਾਲ ਕਾਰ ਵਿੱਚ ਸਫ਼ਰ ਕਰ ਰਹੇ ਸਨ, ਜਦੋਂ ਉਨ੍ਹਾਂ ਦੀ ਕਾਰ ਦੀ ਇੱਕ ਲਾਰੀ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਅਦਾਕਾਰ ਨਾਇਰ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਹਾਦਸੇ ਤੋਂ ਤੁਰੰਤ ਬਾਅਦ ਦੋਵਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਮੁਤਾਬਕ ਨਾਇਰ ਨੂੰ ਬੇਹੱਦ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਨ੍ਹਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਉਨ੍ਹਾਂ ਦੀ ਪਤਨੀ ਦੀਆਂ ਪਸਲੀਆਂ ਵਿੱਚ ਫ੍ਰੈਕਚਰ ਹੋਇਆ ਹੈ ਅਤੇ ਉਨ੍ਹਾਂ ਦੀ ਹਾਲਤ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ।

ਸੰਤੋਸ਼ ਨਾਇਰ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 1982 ਵਿੱਚ ਫ਼ਿਲਮ “ਇਥੂ ਨਜੰਗਾਲੁਦੇ ਕਥਾ” ਨਾਲ ਕੀਤੀ ਸੀ। ਆਪਣੇ ਲੰਬੇ ਕਰੀਅਰ ਦੌਰਾਨ ਉਨ੍ਹਾਂ ਨੇ 100 ਤੋਂ ਵੱਧ ਫ਼ਿਲਮਾਂ ਵਿੱਚ ਵੱਖ-ਵੱਖ ਭੂਮਿਕਾਵਾਂ ਨਿਭਾਈਆਂ, ਜਿਨ੍ਹਾਂ ਵਿੱਚ ਨਾਇਕ, ਖਲਨਾਇਕ ਅਤੇ ਸਹਾਇਕ ਭੂਮਿਕਾਵਾਂ ਸ਼ਾਮਲ ਸਨ। ਦੁਖਦਾਈ ਗੱਲ ਇਹ ਹੈ ਕਿ ਉਨ੍ਹਾਂ ਦੀ ਨਵੀਂ ਫ਼ਿਲਮ “ਮੋਹਿਨੀਅੱਟਮ” ਇਸ ਸਮੇਂ ਸਿਨੇਮਾਘਰਾਂ ਵਿੱਚ ਚੱਲ ਰਹੀ ਹੈ।