Demand to reduce School Hours: ਪੰਜਾਬ ‘ਚ ਗਰਮੀ ਦਾ ਕਹਿਰ! ਸਕੂਲਾਂ ਦਾ ਸਮਾਂ ਘਟਾਉਣ ਦੀ ਮੰਗ
ਸਕੂਲਾਂ ਦਾ ਸਮਾਂ ਘਟਾ ਕੇ ਸਵੇਰੇ 7:30 ਵਜੇ ਤੋਂ 11:30 ਵਜੇ ਤੱਕ ਦਾ ਕੀਤਾ ਜਾਵੇ- GSTU
ਜਦੋਂ ਬੱਚੇ ਸਕੂਲੋਂ ਵਾਪਸ ਮੁੜਦੇ ਹਨ ਤਾਂ ਉਹਨਾਂ ਦੀ ਹਾਲਤ ਹੋ ਜਾਂਦੀ ਹੈ ਹਾਲੋਂ ਬੇਹਾਲ
ਗਰਮੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਸਕੂਲਾਂ ਦੇ ਸਮਾਂ ਘੱਟ ਕੀਤਾ ਜਾਵੇ- ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਨੇ ਸਿੱਖਿਆ ਮੰਤਰੀ ਪੰਜਾਬ ਤੋਂ ਕੀਤੀ ਮੰਗ
Punjab Network
Demand to reduce School Hours: ਜੈਤੋ, 19 ਮਈ 2026- ਪੰਜਾਬ ਵਿੱਚ ਪੈ ਰਹੀ ਸਖਤ ਗਰਮੀ ਦਾ ਪਾਰਾ ਲਗਭਗ 44 ਡਿਗਰੀ ਨੂੰ ਪਹੁੰਚਿਆ ਹੋਣ ਕਰਕੇ ਲੋਕਾਂ ਅਤੇ ਸਕੂਲਾਂ ਵਿੱਚ ਪੜ੍ਹ ਰਹੇ ਛੋਟੇ-ਛੋਟੇ ਬੱਚਿਆਂ ਦਾ ਜਿਉਣਾ ਬੇਹਾਲ ਕਰਕੇ ਰੱਖਿਆ ਹੋਇਆ ਹੈ।
ਸਕੂਲ਼ਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 8:00 ਵਜੇ ਤੋਂ ਲੈ ਕੇ ਦੁਪਹਿਰ 2:00 ਵਜੇ ਤੱਕ ਹੈ। ਸਿਖਰ ਦੁਪਹਿਰੇ ਜਦੋਂ ਬੱਚੇ ਸਕੂਲੋਂ ਵਾਪਸ ਮੁੜਦੇ ਹਨ ਤਾਂ ਉਹਨਾਂ ਦੀ ਹਾਲਤ ਹਾਲੋਂ ਬੇਹਾਲ ਹੋ ਜਾਂਦੀ ਹੈ।
ਇਸ ਸਬੰਧ ਵਿੱਚ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੂਆਰੀ, ਜਨਰਲ ਸਕੱਤਰ ਜਿੰਦਰ ਪਾਇਲਟ, ਵਿੱਤ ਸਕੱਤਰ ਨਵੀਨ ਸਚਦੇਵਾ, ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ, ਸੂਬਾਈ ਆਗੂ ਅੰਮ੍ਰਿਤਪਾਲ ਸਿੰਘ ਬਾਕੀਪੁਰ ਅਤੇ ਸੂਬਾ ਸਲਾਹਕਾਰ ਪ੍ਰੇਮ ਚਾਵਲਾ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਬਿਨਾਂ ਕਿਸੇ ਹੋਰ ਦੇਰੀ ਵਿਦਿਆਰਥੀਆਂ ਦੀ ਸਿਹਤ ਅਤੇ ਬਹੁ ਮੁੱਲੀਆਂ ਕੀਮਤੀ ਜਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲਾਂ ਦਾ ਸਮਾਂ ਘਟਾ ਕੇ ਸਵੇਰੇ 7-30 ਵਜੇ ਤੋਂ 11-30 ਵਜੇ ਤੱਕ ਦਾ ਕੀਤਾ ਜਾਵੇ।






