Weather Update: IMD ਨੇ ਇਸ ਹਫ਼ਤੇ ਉੱਤਰੀ ਭਾਰਤ ਲਈ ਸੱਤ ਦਿਨਾਂ ਦੀ ਧੁੰਦ ਅਤੇ ਠੰਢੀ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਹੈ। ਮੀਂਹ ਜਾਂ ਬਰਫ਼ਬਾਰੀ ਦੀ ਉਮੀਦ ਨਹੀਂ ਹੈ…
ਚੰਡੀਗੜ੍ਹ, 7 ਜਨਵਰੀ 2026 (Punjab Network)-
Weather Update: ਪੰਜਾਬ ਸਮੇਤ ਸਾਰਾ ਉੱਤਰ ਭਾਰਤ ਇਸ ਵੇਲੇ ਠੰਡ ਦੀ ਲਪੇਟ ਵਿੱਚ ਹੈ। ਲਗਾਤਾਰ ਪੈ ਰਹੀ ਸੰਘਣੀ ਧੁੰਦ ਜਿੱਥੇ ਵੱਡੇ ਹਾਦਸਿਆਂ ਦਾ ਕਾਰਨ ਬਣ ਰਹੀ ਹੈ, ਉੱਥੇ ਹੀ ਸੁੱਕੀ ਠੰਡ ਦੇ ਕਾਰਨ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੱਗ ਰਹੀਆਂ ਹਨ। ਤਾਪਮਾਨ ਵਿੱਚ ਲਗਾਤਾਰ ਹੋ ਰਹੀ ਗਿਰਾਵਟ ਦੇ ਕਾਰਨ ਠੰਡ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ।
ਮੌਸਮ ਵਿਭਾਗ (IMD) ਨੇ ਇਸ ਹਫ਼ਤੇ ਉੱਤਰੀ ਭਾਰਤ ਲਈ ਸੱਤ ਦਿਨਾਂ ਦੀ ਧੁੰਦ ਅਤੇ ਠੰਢੀ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਹੈ। ਮੀਂਹ ਜਾਂ ਬਰਫ਼ਬਾਰੀ ਦੀ ਉਮੀਦ ਨਹੀਂ ਹੈ, ਪਰ ਠੰਢੀ ਲਹਿਰ ਠੰਢ ਨੂੰ ਹੋਰ ਤੇਜ਼ ਕਰੇਗੀ।
7 ਜਨਵਰੀ ਤੱਕ ਸੀਤ ਲਹਿਰ ਤੇ ਧੁੰਦ ਦੀ ਸਥਿਤੀ ਬਣੀ ਰਹਿ ਸਕਦੀ ਹੈ- ਮੌਸਮ ਵਿਗਿਆਨੀ (IMD)
ਮੌਸਮ ਵਿਗਿਆਨੀਆਂ (IMD) ਅਨੁਸਾਰ ਪੰਜਾਬ, ਚੰਡੀਗੜ੍ਹ ਤੇ ਆਸਪਾਸ ਦੇ ਖੇਤਰਾਂ ’ਚ 7 ਜਨਵਰੀ ਤੱਕ ਸੀਤ ਲਹਿਰ ਤੇ ਧੁੰਦ ਦੀ ਸਥਿਤੀ ਬਣੀ ਰਹਿ ਸਕਦੀ ਹੈ। ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਇਲਾਕਿਆਂ ’ਚ ਹੋ ਰਹੀ ਬਰਫਬਾਰੀ ਕਾਰਨ ਮੈਦਾਨੀ ਖੇਤਰਾਂ ’ਚ ਠੰਢੀ ਹਵਾਵਾਂ ਦਾ ਪ੍ਰਭਾਵ ਤੇਜ਼ ਹੋ ਗਿਆ ਹੈ।
ਇਸਦਾ ਪ੍ਰਭਾਵ ਚੰਡੀਗੜ੍ਹ ਦੇ ਨਾਲ-ਨਾਲ ਮੋਹਾਲੀ ਤੇ ਪੰਚਕੂਲਾ ’ਚ ਵੀ ਦੇਖਣ ਨੂੰ ਮਿਲ ਸਕਦਾ ਹੈ, ਜਿੱਥੇ ਕੋਲਡ-ਡੇ ਵਰਗੀ ਸਥਿਤੀ ਬਣਨ ਦਾ ਸੰਕਟ ਹੈ। ਠੰਢ ਕਾਰਨ ਸਵੇਰੇ ਤੇ ਸ਼ਾਮ ਦੇ ਸਮੇਂ ਲੋਕ ਘਰਾਂ ’ਚ ਰਹਿਣ ਲਈ ਮਜ਼ਬੂਰ ਹਨ।
ਸਿਹਤ ਮਾਹਿਰਾਂ ਅਨੁਸਾਰ ਅਚਾਨਕ ਤਾਪਮਾਨ ਘਟਣ ਨਾਲ ਸਿਆਹੀ, ਖੰਘ, ਬੁਖਾਰ, ਸਾਹ ਸੰਬੰਧੀ ਤੇ ਦਿਲ ਦੇ ਰੋਗੀਆਂ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਮੌਸਮ ਵਿਭਾਗ ਨੇ ਬਜ਼ੁਰਗਾਂ, ਬੱਚਿਆਂ ਤੇ ਬੀਮਾਰ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸਵੇਰੇ ਤੇ ਦੇਰ ਰਾਤ ਨੂੰ ਬਿਨਾਂ ਕੰਮ ਤੋਂ ਬਾਹਰ ਨਾ ਨਿਕਲਣ, ਗਰਮ ਕਪੜੇ ਪਹਿਨਣ ਅਤੇ ਖੁਦ ਨੂੰ ਠੰਢ ਤੋਂ ਸੁਰੱਖਿਅਤ ਰੱਖਣ। ਵਾਹਨ ਚਾਲਕਾਂ ਨੂੰ ਧੁੰਦ ਦੌਰਾਨ ਹੌਲੀ ਗਤੀ ਨਾਲ ਵਾਹਨ ਚਲਾਉਣ ਤੇ ਫੌੱਗ ਲਾਈਟ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਗਈ ਹੈ।






