Karnataka Breaking: ਮੁੱਖ ਮੰਤਰੀ ਨੇ ਅਸਤੀਫ਼ਾ ਦੇਣ ਦਾ ਕੀਤਾ ਐਲਾਨ!
ਕਰਨਾਟਕ ਦੀ ਸਿਆਸਤ ‘ਚ ਸਭ ਤੋਂ ਵੱਡਾ ਉਲਟਫੇਰ: ਮੁੱਖ ਮੰਤਰੀ ਸਿੱਧਾਰਮਈਆ ਦੇਣਗੇ ਅਸਤੀਫ਼ਾ, ਡੀ.ਕੇ. ਸ਼ਿਵਕੁਮਾਰ ਹੋਣਗੇ ਨਵੇਂ CM
‘ਬ੍ਰੇਕਫਾਸਟ ਮੀਟਿੰਗ’ ਦੌਰਾਨ ਮੁੱਖ ਮੰਤਰੀ ਸਿੱਧਾਰਮਈਆ ਨੇ ਲਿਆ ਅਹੁਦਾ ਛੱਡਣ ਦਾ ਅਚਨਚੇਤ ਫੈਸਲਾ
ਰਾਜਪਾਲ ਥਾਵਰਚੰਦ ਗਹਿਲੋਤ ਦੀ ਗੈਰ-ਮੌਜੂਦਗੀ ਦੇ ਬਾਵਜੂਦ ਰਾਜਪਾਲ ਦਫ਼ਤਰ ਨੂੰ ਸੌਂਪਿਆ ਜਾਵੇਗਾ ਅਸਤੀਫ਼ਾ
ਸੱਤਾ ਪਰਿਵਰਤਨ ਦੇ ਪਿੱਛੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੀ ਵੱਡੀ ਰਣਨੀਤੀ ਆਈ ਸਾਹਮਣੇ
ਬੈਂਗਲੁਰੂ, 28 ਮਈ 2026:
ਕਰਨਾਟਕ ਦੀ ਸਿਆਸਤ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਅਤੇ ਬੇਹੱਦ ਹੈਰਾਨੀਜਨਕ ਖ਼ਬਰ ਸਾਹਮਣੇ ਆ ਰਹੀ ਹੈ। ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਇੱਕ ‘ਬ੍ਰੇਕਫਾਸਟ ਮੀਟਿੰਗ’ (Breakfast Meeting) ਦੌਰਾਨ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਵੱਡਾ ਐਲਾਨ ਕਰਕੇ ਦੇਸ਼ ਦੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਮਚਾ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਭਾਵੇਂ ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਇਸ ਵੇਲੇ ਸੂਬੇ ਵਿੱਚ ਮੌਜੂਦ ਨਹੀਂ ਹਨ, ਪਰ ਫਿਰ ਵੀ ਮੁੱਖ ਮੰਤਰੀ ਸਿੱਧਾਰਮਈਆ ਵੱਲੋਂ ਰਾਜਪਾਲ ਦਫ਼ਤਰ ਨੂੰ ਆਪਣਾ ਅਸਤੀਫ਼ਾ ਸੌਂਪਿਆ ਜਾ ਰਿਹਾ ਹੈ।
ਸਿੱਧਾਰਮਈਆ ਵੱਲੋਂ ਅਸਤੀਫ਼ੇ ਦੇ ਕੀਤੇ ਗਏ ਇਸ ਅਚਨਚੇਤ ਐਲਾਨ ਤੋਂ ਬਾਅਦ ਹੁਣ ਸੂਬੇ ਵਿੱਚ ਨਵੇਂ ਮੁੱਖ ਮੰਤਰੀ ਦਾ ਚਿਹਰਾ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ। ਕਰਨਾਟਕ ਦੇ ਸੀਨੀਅਰ ਕਾਂਗਰਸੀ ਆਗੂ ਡੀ.ਕੇ. ਸ਼ਿਵਕੁਮਾਰ ਹੁਣ ਸੂਬੇ ਦੇ ਨਵੇਂ ਮੁੱਖ ਮੰਤਰੀ ਵਜੋਂ ਕਰਨਾਟਕ ਦੀ ਕਮਾਨ ਸੰਭਾਲਣਗੇ।
ਸੂਬੇ ਵਿੱਚ ਹੋਏ ਇਸ ਬਹੁਤ ਵੱਡੇ ਸਿਆਸੀ ਫੇਰਬਦਲ ਅਤੇ ਹਾਈ ਪ੍ਰੋਫਾਈਲ ਸੱਤਾ ਪਰਿਵਰਤਨ ਦੇ ਪਿੱਛੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੀ ਵੱਡੀ ਰਣਨੀਤੀ ਦੱਸੀ ਜਾ ਰਹੀ ਹੈ।
ਸੂਤਰਾਂ ਮੁਤਾਬਕ ਪ੍ਰਿਯੰਕਾ ਗਾਂਧੀ ਨੇ ਦੋਵਾਂ ਦਿੱਗਜ ਆਗੂਆਂ ਵਿਚਾਲੇ ਤਾਲਮੇਲ ਬਣਾਉਣ ਅਤੇ ਸੱਤਾ ਬਦਲ ਦੀ ਇਸ ਪੂਰੀ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਵਿੱਚ ਬੇਹੱਦ ਅਹਿਮ ਭੂਮਿਕਾ ਨਿਭਾਈ ਹੈ।
ਇਸ ਵੱਡੇ ਫੈਸਲੇ ਤੋਂ ਬਾਅਦ ਹੁਣ ਕਰਨਾਟਕ ਵਿੱਚ ਅਗਲੀ ਸਰਕਾਰ ਦੇ ਗਠਨ ਅਤੇ ਨਵੇਂ ਮੰਤਰੀ ਮੰਡਲ ਦੇ ਵਿਸਥਾਰ ਨੂੰ ਲੈ ਕੇ ਉੱਚ ਪੱਧਰੀ ਬੈਠਕਾਂ ਦਾ ਦੌਰ ਤੇਜ਼ ਹੋ ਗਿਆ ਹੈ।






